ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 11 ਪਿਸਟਲ ਅਤੇ 21 ਮੈਗਜ਼ੀਨ ਜਬਤ
- 149 Views
- kakkar.news
- November 14, 2024
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 11 ਪਿਸਟਲ ਅਤੇ 21 ਮੈਗਜ਼ੀਨ ਜਬਤ
*ਫਿਰੋਜ਼ਪੁਰ, 14 ਨਵੰਬਰ 2024* (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਬੀਤੇ ਦਿਨ ਇਕ ਵੱਡੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ, ਜਿਸ ਵਿੱਚ 11 ਪਿਸਟਲ ਅਤੇ 21 ਮੈਗਜ਼ੀਨ ਸ਼ਾਮਿਲ ਹਨ। ਇਸ ਸਬੰਧੀ ਵਿੱਚ ਡੀ ਆਈ ਜੀ ਰਣਜੀਤ ਸਿੰਘ ਢਿੱਲੋਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪੁਲਿਸ ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ।
ਡੀ ਆਈ ਜੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਨਸ਼ਾ ਸਮੱਗਲਰਾ ਗੈਂਗਸਟਰਾਂ ਅਤੇ ਨਾਜਾਇਜ਼ ਅਸਲੇ ਦੇ ਕਾਰੋਬਰੀਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਗੈਰ ਕਾਨੂੰਨੀ ਹਥਿਆਰਾਂ ਉਪਰ ਕਾਰਵਾਈ ਕਰਦਿਆਂ ਕੱਲ ਮਿਤੀ 13 ਨਵੰਬਰ 2024 ਨੂੰ ਸਾਹਮ 4 :20 ਪਰ ਉਪ ਕਪਤਾਨ ਪੁਲਿਸ ਫਿਰੋਜ਼ਪੁਰ ਸ਼੍ਰੀ ਕਰਨ ਸ਼ਰਮਾ ਪੀ ਪੀ ਐਸ ਜੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਤਲਵੰਡੀ ਭਾਈ ਸ਼੍ਰੀ ਦਲਬੀਰ ਸਿੰਘ ਐਸ ਆਈ ਦੀ ਪੁਲਿਸ ਪਾਰਟੀ ਨੇ ਮੋਗਾ ਤਰਫ਼ੋਂ ਮੋਟਰਸਾਇਕਲ ਨੰਬਰੀ ਪੀ ਬੀ 04 ਏ ਐਫ 6733 ਪਰ ਸਵਾਰ ਦੋ ਸ਼ੱਕੀ ਨੋਜਵਾਨਾ ਨੂੰ ਹਾਈਟੈਕ ਨਾਕਾਬੰਦੀ ਮੇਨ ਚੋਕ ਤਲਵੰਡੀ ਭਾਈ ਪਰ ਰੋਕਿਆ ਅਤੇ ਓਹਨਾ ਪਾਸ ਉਨ੍ਹਾਂ ਦੇ ਕਾਲੇ ਰੰਗ ਦੇ ਬੈਗ ਦੀ ਤਲਾਸ਼ੀ ਕੀਤੀ ਗਈ, ਜਿਸ ਵਿੱਚੋਂ 11 ਪਿਸਟਲ ਅਤੇ 21 ਮੈਗਜ਼ੀਨ ਬਰਾਮਦ ਹੋਏ। ਪੁਲਿਸ ਨੇ ਮੌਕੇ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰ ਸਕੀ, ਕਿਉਂਕਿ ਉਹ ਬੈਗ ਅਤੇ ਮੋਟਰਸਾਇਕਲ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਮਲਾ ਥਾਣਾ ਤਲਵੰਡੀ ਭਾਈ ਵਿੱਚ ਦਰਜ ਕੀਤਾ ਗਿਆ ਹੈ (ਮੁਕੱਦਮਾ ਨੰਬਰ 81, ਮਿਤੀ 13-11-2024) ਅਤੇ 25, 54, 59 ਅਸਲਾ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਕੇਸ ਵਿੱਚ ਛੇ ਪੁਲਿਸ ਕਰਮਚਾਰੀਆਂ ਨੂੰ ਸ਼ਾਬਾਸ਼ੀ ਅਤੇ ਰਿਵਾਰਡ ਦੇਣ ਲਈ ਡੀ ਜੀ ਪੀ ਸਾਖਿਬ ਨੂੰ ਸਿਫਾਰਸ਼ ਕੀਤੀ ਗਈ ਹੈ।
ਡੀ ਆਈ ਜੀ ਨੇ ਇਹ ਵੀ ਦੱਸਿਆ ਕਿ ਇਸ ਸਾਲ ਦੌਰਾਨ, ਐਸ ਐਸ ਪੀ ਫਿਰੋਜ਼ਪੁਰ ਸ਼੍ਰੀ ਮਤਿ ਸੋਮਿਆਂ ਮਿਸ਼ਰਾ ਦੀ ਅਗਵਾਈ ਹੇਠ, 64 ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਹੈ, ਜਿਸ ਵਿੱਚ 49 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ 27 ਮਾਮਲੇ ਆਰਮਜ਼ ਐਕਟ ਦੇ ਹਨ। ਇਸ ਤਰ੍ਹਾਂ, 215 ਮੁਕਦਮਿਆਂ ਵਿੱਚ 279 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 58 ਕਿਲੋ ਹੈਰੋਇਨ, 12 ਕਿਲੋ ਅਫੀਮ ਅਤੇ 1 ਕਰੋੜ ਤੋਂ ਵੱਧ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਪ੍ਰਯਾਸ ਤੇਜ਼ ਕੀਤੇ ਜਾ ਰਹੇ ਹਨ।