ਹਥਿਆਰਾਂ ਨਾਲ ਹਮਲਾ ਕਰ ਮੋਟਰਸਾਇਕਲ ਦੀ ਕੀਤੀ ਲੁਟ, ਪੁਲਿਸ ਵੱਲੋਂ ਤਲਾਸ਼ ਜਾਰੀ
- 122 Views
- kakkar.news
- November 14, 2024
- Crime Punjab
ਹਥਿਆਰਾਂ ਨਾਲ ਹਮਲਾ ਕਰ ਮੋਟਰਸਾਇਕਲ ਦੀ ਕੀਤੀ ਲੁਟ, ਪੁਲਿਸ ਵੱਲੋਂ ਤਲਾਸ਼ ਜਾਰੀ
ਫਿਰੋਜ਼ਪੁਰ 14 ਨਵੰਬਰ 2024.(ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਸਿਟੀ ਦੇ ਅਲੀ ਕੇ ਰੋਡ ‘ਤੇ ਇੱਕ ਸਨਸਨੀਖੇਜ ਘਟਨਾ ਵਾਪਰੀ, ਜਿੱਥੇ ਇਕ ਵਿਅਕਤੀ ਨੂੰ ਹਥਿਆਰਾਂ ਨਾਲ ਖੁੱਲ੍ਹੇ ਤੌਰ ‘ਤੇ ਹਮਲਾ ਕਰਕੇ ਉਸ ਦੀ ਮੋਟਰਸਾਇਕਲ ਖੋਹ ਲਈ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ, ਅਮਿਤ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਸ਼ਾਂਤੀ ਨਗਰ ਜਿਸਦਾ ਪਿਤਾ ਕੈਟਰਿੰਗ ਦਾ ਕੰਮ ਕਰਦਾ ਹੈ ਅਤੇ ਉਸਦੇ ਕੋਲ ਕੁਝ ਲੇਬਰ ਵਰਕਰ ਵੀ ਕੰਮ ਕਰਦੇ ਹਨ, ਜਦ ਅਮਿਤ ਆਪਣੇ ਮੋਟਰਸਾਇਕਲ ਤੇ ਮਹਿਲਾ ਲੇਬਰ ਵਰਕਰ ਨੂੰ ਅਲੀ ਕੇ ਰੋਡ ਸਿਟੀ ਫਿਰੋਜ਼ਪੁਰ ਵਿਖੇ ਛੱਡ ਕੇ ਵਾਪਿਸ ਆ ਰਿਹਾ ਸੀ, ਤਾਂ ਵਾਪਿਸ ਆਉਂਦੇ ਹੋਏ ਬਾਂਸੀ ਗੇਟ ਪਾਸ ਪਹੁੰਚਿਆ, ਤਾ ਇੱਕ ਕਾਰ ਮੱਖੂ ਗੇਟ ਪਾਸੋ ਆਈ , ਜਿਸ ਵਿਚ 2-3 ਅਣਪਛਾਤੇ ਵਿਅਕਤੀ ਸਵਾਰ ਸਨ, ਨੇ ਉਸ ਦੇ ਮੋਟਰਸਾਇਕਲ ਦੇ ਕੋਲ ਰੋਕਿਆ।
ਓਹਨਾ ਵਿਅਕਤੀਆ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਮੁੱਦਈ ਤੋਂ ਮੋਟਰਸਾਇਕਲ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਚਾਬੀ ਨਾ ਦਿੱਤੀ ਗਈ, ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਮੁੱਦਈ ਉਤੇ ਵਾਰ ਕਰ ਦਿੱਤੇ ਅਤੇ ਉਸਦੀ ਮੋਟਰਸਾਇਕਲ ਖੋਹ ਕੇ ਫਰਾਰ ਹੋ ਗਏ।
ਪੁਲਿਸ ਵੱਲੋ ਅਮਿਤ ਕੁਮਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026