ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- 85 Views
- kakkar.news
- November 22, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
ਫਿਰੋਜ਼ਪੁਰ 22 ਨਵੰਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਜਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਅਤੇ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਨੇ ਨਾਕੇ ਲਗਾ ਕੇ ਚੈਕਿੰਗ ਅਤੇ ਗਸ਼ਤ ਅਭਿਆਨ ਜਾਰੀ ਰੱਖਿਆ ਹੈ। ਇਸ ਅਭਿਆਨ ਦੇ ਤਹਿਤ, ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਗਿਰਫ਼ਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ, ਸ:ਥ ਸੁਖਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਚੈਕਿੰਗ ਅਤੇ ਗਸ਼ਤ ਦੌਰਾਨ ਮੋਗਾ ਪੁਲ ਪਾਸ ਮਜੂਦ ਸੀ। ਇੱਥੇ, ਮੁਖਬਰ ਨੇ ਇਤਲਾਹ ਦਿੱਤੀ ਕਿ ਅਨਿਲ ਉਰਫ ਅਨਿਲ ਪਠਾਨ, ਪੁੱਤਰ ਵਿਜੈ, ਵਾਸੀ ਰੁਕਨਾ ਮੁੰਗਲਾ ਕੋਲ ਨਾਜਾਇਜ਼ ਅਸਲਾ ਹੈ ਅਤੇ ਉਹ ਪਿੰਡ ਰੁਕਨਾ ਮੁੰਗਲਾ ਦੇ ਪ੍ਰਾਇਮਰੀ ਸਕੂਲ ਦੇ ਸਾਹਮਣੇ ਮੇਨ ਰੋਡ ਤੇ ਖੜਾ ਹੈ। ਪੁਲਿਸ ਨੇ ਜਲਦੀ ਕਾਰਵਾਈ ਕਰਕੇ ਰੇਡ ਕੀਤੀ, ਜਿਸ ਦੌਰਾਨ ਆਰੋਪੀ ਦੇ ਕੋਲੋਂ 01 ਪਿਸਟਲ (ਦੇਸੀ ਕੱਟਾ 315 ਬੋਰ), 01 ਜਿੰਦਾ ਰੌਂਦ 315 ਬੋਰ ਅਤੇ 01 ਮੋਬਾਇਲ ਫੋਨ ਬਰਾਮਦ ਹੋਏ। ਪੁਲਿਸ ਵੱਲੋ ਆਰੋਪੀ ਨੂੰ ਗਿਰਫ਼ਤਾਰ ਕਰ ਉਸ ਖਿਲਾਫ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

