ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਪਹਿਲਾ ਨੈਸ਼ਨਲ ਲੈਵਲ ਦਾ ਸਮਾਰਟ ਹੈਕਾਥਨ ਪ੍ਰੋਗਰਾਮ ਆਯੋਜਿਤ
- 102 Views
- kakkar.news
- February 13, 2023
- Punjab
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਪਹਿਲਾ ਨੈਸ਼ਨਲ ਲੈਵਲ ਦਾ ਸਮਾਰਟ ਹੈਕਾਥਨ ਪ੍ਰੋਗਰਾਮ ਆਯੋਜਿਤ
ਫਿਰੋਜ਼ਪੁਰ, 13 ਫਰਵਰੀ 2023 (ਸੁਭਾਸ਼ ਕੱਕੜ)
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਉੱਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਦੀ ਅਗਵਾਈ ਹੇਠ ਇੰਸਟੀਚਿਊਸ਼ਨ ਇਨੋਵੇਸ਼ਨ ਕਾਊਂਸਲ (ਆਈ.ਆਈ.ਸੀ.) ਅਧੀਨ ਆਪਣਾ ਪਹਿਲਾ ਨੈਸ਼ਨਲ ਲੈਵਲ ਦਾ ਸਮਾਰਟ ਹੈਕਾਥਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦਾ ਦਾ ਉਦਘਾਟਨ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਨੇ ਕੀਤਾ।
ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ 24 ਘੰਟੇ ਲਗਾਤਾਰ ਚੱਲਣ ਵਾਲੀ ਇਸ ਪ੍ਰਤਿਯੋਗਤਾ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਚੋਂ 192 ਪ੍ਰਤੀਭਾਗੀਆਂ ਨੇ ਭਾਗ ਲਿਆ। ਉਨ੍ਹਾਂ ਇਸ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਵਿੱਚ ਸਿੱਖਿਆ ਨੂੰ ਉੱਚਾ ਚੁੱਕਣ ਤੇ ਅਜਿਹੇ ਪ੍ਰੋਗਰਾਮਾਂ ਨੂੰ ਹੋਰ ਉਤਸ਼ਾਹਿਤ ਕਰਨ ਤਾਂ ਜੋ ਸਰਹੱਦੀ ਪੱਟੀ ਦੀ ਇਹ ਮਾਣਮਤੀ ਸੰਸਥਾ ਤਰੱਕੀਆਂ ਵੱਲ ਵੱਧ ਸਕੇ। ਉਨ੍ਹਾਂ ਕਿਹਾ ਕਿ ਉਹ ਖੁੱਦ ਵੀ ਆਪਣੇ ਹਲਕੇ ਦੀ ਇਸ ਸੰਸਥਾ ਲਈ ਰਾਤ ਦਿਨ ਹਾਜ਼ਰ ਹਨ । ਉਨ੍ਹਾਂ ਅਜਿਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦਸਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਯੂਨੀਵਰਸਿਟੀ ਵਲੋਂ ਭਵਿੱਖ ਚ ਵੀ ਵਿਦਿਆਰਥੀਆਂ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।
ਯੂਨੀਵਰਸਿਟੀ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਅਰਨੇਜਾ ਤੇ ਪ੍ਰੋਗਰਾਮ ਦੇ ਪ੍ਰੈਜ਼ੀਡੈਂਟ ਪ੍ਰੋ. ਜਪਿੰਦਰ ਸਿੰਘ ਨੇ ਐਮ.ਐਲ.ਏ. ਸ਼੍ਰੀ ਰਜਨੀਸ਼ ਦਹੀਆ ਦਾ ਪ੍ਰੋਗਰਾਮ ਤੇ ਪਹੁੰਚਣ ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਨਿਸ਼ਾਨੀ ਭੇਂਟ ਕੀਤੀ। ਪ੍ਰੋਗਰਾਮ ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਇਨ੍ਹਾਂ 24 ਘੰਟਿਆਂ ਚ ਵੱਖ ਵੱਖ ਥੀਮਾਂ ਉਪਰ ਨਵੇਂ ਖੋਜ ਭਰਭੂਰ ਪ੍ਰੋਜੈਕਟ ਤਿਆਰ ਕੀਤੇ। ਨਵੇਂ ਪ੍ਰਾਜੈਕਟ ਤਿਆਰ ਕਰਨ ਲਈ ਭਾਗੀਦਾਰਾਂ ਲਈ ਵੱਖ ਵੱਖ ਪ੍ਰਸਿੱਧ ਕੰਪਨੀਆਂ ਤੋਂ ਸਲਾਹਕਾਰ ਵੀ ਨਿਯੁਕਤ ਕੀਤੇ ਗਏ ਸਨ। ਵਿਦਿਆਰਥੀਆਂ ਵਲੋਂ ਤਿਆਰ ਪ੍ਰੋਜੇਕਟਾਂ ਨੂੰ ਪਰਖਣ ਲਈ ਵਿਸ਼ਵ ਪ੍ਰਸਿੱਧ ਕੰਪਨੀਆਂ ਜਿਵੇਂ ਗੂਗਲ, ਓਰੈਕਲ ਅਤੇ ਐਨ.ਆਈ.ਟੀ. ਪਟਨਾ ਤੇ ਸਟੈਪ ,(ਜੀ ਐਨ ਈ) ਲੁਧਿਆਣਾ ਆਦਿ ਤੋਂ ਜੱਜ ਨਿਯੁਕਤ ਕੀਤੇ ਗਏ ਸਨ ,ਜਿਨਾ ਭਾਗ ਲੈਣ ਵਾਲੀਆਂ ਪੰਜਾਹ ਟੀਮਾਂ ਚੋਂ ਤਿੰਨ ਟੀਮਾਂ ਨੂੰ ਜੇਤੂ ਕਰਾਰ ਦਿੱਤਾ। ਡਾ. ਏ.ਕੇ. ਅਸਾਟੀ ਨੇ ਜੇਤੂਆਂ ਨੂੰ ਨਗਦ ਇਨਾਮ ਤਕਸੀਮ ਕੀਤੇ। ਪਹਿਲਾ ਇਨਾਮ ਰੁਪਏ 11000/- ਚਿਤਕਾਰਾ ਯੂਨੀਵਰਸਿਟੀ ਰਾਜਪੁਰਾ, ਦੂਸਰਾ ਇਨਾਮ 5000/- ਜੀ ਐਨ ਡੀ ਈ ਸੀ ਲੁਧਿਆਣਾ ਤੇ ਤੀਸਰਾ ਇਨਾਮ 2500/- ਇੰਦਰਾ ਗਾਂਧੀ ਟੈਕਨੀਕਲ ਯੂਨੀਵਰਸਿਟੀ,(ਇਸਤਰੀਆਂ) ਦਿੱਲੀ ਨੇ ਹਾਸਲ ਕੀਤਾ।
ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕੋਆਰਡੀਨੇਟਰ ਪ੍ਰੋ. ਅਨੁਪਮ ਮਿੱਤਲ , ਡਾ. ਅਮਿਤ ਅਰੋੜਾ, ਡਾ. ਪਰਮਪ੍ਰੀਤ ਕੌਰ, ਡਾ. ਰਵਿੰਦਰ ਪਾਲ ਸਿੰਘ ਤੇ ਪੀ.ਆਰ.ਓ. ਸ੍ਰੀ ਯਸ਼ਪਾਲ ਦਾ ਵਿਸ਼ੇਸ਼ ਯੋਗਦਾਨ ਰਿਹਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024