ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਮਯਾਬੀ, 23 ਕਿਲੋ 177 ਗ੍ਰਾਮ ਅਫੀਮ ਸਮੇਤ 2 ਨਸ਼ਾ ਕਾਰੋਬਾਰੀਆਂ ਨੂੰ ਕੀਤਾ ਕਾਬੂ
- 182 Views
- kakkar.news
- January 11, 2025
- Crime Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਮਯਾਬੀ, 23 ਕਿਲੋ 177 ਗ੍ਰਾਮ ਅਫੀਮ ਸਮੇਤ 2 ਨਸ਼ਾ ਕਾਰੋਬਾਰੀਆਂ ਨੂੰ ਕੀਤਾ ਕਾਬੂ
ਫਿਰੋਜ਼ਪੁਰ 11 ਜਨਵਰੀ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਮਿਤੀ 10 ਜਨਵਰੀ 2025 ਨੂੰ ਨਸ਼ੇ ਦੇ 2 ਕਾਰੋਬਾਰੀਆਂ ਨੂੰ ਦਬੋਚ ਕੇ ਓਹਨਾ ਪਾਸੋ ਵੱਡੀ ਮਾਤਰਾ ਚ ਅਫੀਮ ਬਰਾਮਦ ਕੀਤੀ ਗਈ ਹੈ , ਅਤੇ ਇਹਨਾਂ ਖਿਲਾਫ ਥਾਣਾ ਤਲਵੰਡੀ ਭਾਈ ਵਿਖੇ NDPS ਐਕਟ ਦੇ ਤਹਿਤ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।ਇਹ ਫਿਰੋਜ਼ਪੁਰ ਦੀ ਅਫੀਮ ਦੇ ਮਾਮਲੇ ਚ ਅਜੇ ਤੱਕ ਦੀ ਸਬ ਤੋਂ ਵੱਡੀ ਬਰਾਮਦਗੀ ਹੈ ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਫਿਰੋਜ਼ਪੁਰ ਸ਼੍ਰੀ ਮਤਿ ਸੋਮਿਆਂ ਮਿਸ਼ਰਾ ਨੇ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰਾਂ ਵਚਨਬੱਧ ਹੈ। ਓਹਨਾ ਕਿਹਾ ਕਿ ਫਿਰੋਜ਼ਪੁਰ ਦੀ CIA ਟੀਮ ਵੱਲੋ ਭਾਰੀ ਮਾਤਰਾ ਚ ਅਫੀਮ ਦੀ ਰਿਕਵਰੀ ਕੀਤੀ ਗਈ ਹੈ। ਇਸ ਕੇਸ ਨੂੰ ਰਣਧੀਰ ਕੁਮਾਰ(ਐਸ ਪੀ ਇਨਵੈਸਟੀਗੇਸ਼ਨ) ਨੇ ਲੀਡ ਕੀਤਾ ਅਤੇ ਜਿਸ ਤਹਿਤ DSP ਫਤਹਿ ਸਿੰਘ ਬਰਾੜ ਅਤੇ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਅਤੇ ਓਹਨਾ ਦੀ ਟੀਮ ਨੇ ਦਿਨ ਰਾਤ ਇਕ ਕਰਕੇ ਇਸ ਇਨਪੁਟ ਦੇ ਕੰਮ ਕਰਦਿਆਂ 2 ਨਸ਼ਾ ਤਸਕਰਾਂ ਨੂੰ ਇਕ ਕਰੇਟਾਂ ਗੱਡੀ ਸਮੇਤ 23 ਕਿੱਲੋ 177 ਗ੍ਰਾਮ ਅਫੀਮ ਦੇ ਨਾਲ ਕਾਬੂ ਕੀਤਾ ਹੈ।ਕਾਬੂ ਕੀਤੇ ਗਏ ਆਰੋਪੀਆਂ ਦੇ ਨਾਮ ਸੁੱਚਾ ਸਿੰਘ ਅਤੇ ਸਾਰਜ ਸਿੰਘ ਦੇ ਖਿਲਾਫ ਥਾਣਾ ਤਲਵੰਡੀ ਭਾਈ ਵਿਖੇ ਮੁੱਕਦਮਾ ਨੰਬਰ 02 ਮਿਤੀ 10-01-2025 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਤਲਵੰਡੀ ਭਾਈ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ।ਇਹ ਦੋਨੋ ਆਰੋਪੀ ਥਾਣਾ ਆਰਿਫ਼ ਕੇ ਦੇ ਏਰੀਆ ਨਾਲ ਸੰਬਧਤ ਹਨ ,ਇਹਨਾਂ ਚੋ ਇਕ ਖਿਲਾਫ 2004 ਚ ਪਹਿਲਾ ਵੀ ਅਪਰਾਧਿਕ ਮਾਮਲਾ ਦਰਜ ਹੈ ਅਤੇ ਦੂਜੇ ਖਿਲਾਫ 2009 ਚ ਅਸਲਾ ਐਕਟ ਦੇ ਤਹਿਤ ਮੁਕਦਮਾ ਦਰਜ ਹੈ , ਪੁੱਛਗਿੱਛ ਦੌਰਾਨ ਇਹਨਾਂ ਮੰਨਿਆ ਕਿ ਇਹ 23 ਕਿੱਲੋ 177 ਗ੍ਰਾਮ ਅਫੀਮ ਇਹ ਐਮ ਪੀ ਤੋਂ ਲੈ ਕੇ ਆਏ ਸਨ ।
ਐਸ ਐਸ ਪੀ ਸੋਮਿਆਂ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਪੁਲਿਸ ਟੀਮ ਵੱਲੋ ਇਹਨਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਟਰੇਸ ਕੀਤਾ ਜਾ ਰਿਹਾ ਸੀ , ਅਤੇ ਇਹ ਬੜੀ ਹੀ ਹੁਸ਼ਿਆਰੀ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਸਨ ।ਪਰ ਪੁਲਿਸ ਦੀ CIA ਟੀਮ ਨੇ ਟੈਕਨੀਕਲ ਟੀਮ ਦੀ ਮਦਦ ਨਾਲ ਇਹਨਾਂ ਆਰੋਪੀਆਂ ਨੂੰ ਭਾਰੀ ਮਾਤਰਾ ਚ ਅਫੀਮ ਸਮੇਤ ਫੜਨ ਚ ਸਫਲਤਾ ਹਾਸਿਲ ਕੀਤੀ ਹੈ ।
ਐਸ ਐਸ ਪੀ ਸੋਮਿਆਂ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਮੌਜੂਦਾ ਸਾਲ 2025 ਦੇ ਪਹਿਲੇ 10 ਦਿਨਾਂ ਦੇ ਦੌਰਾਨ ਅਜੇ ਤਕ ਕੁੱਲ 9 NDPS ਦੇ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚੋ 6 ਕਾਮਰਸ਼ਲ ਰਿਕਵਰੀ ਦੇ ਹਨ ਜਿਸ ਤਹਿਤ 13 ਆਰੋਪੀਆਂ ਨੂੰ ਵੀ ਗਿਰਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸ ਮੁਤਾਬਿਕ ਅਫੀਮ ਦੀ ਕੁੱਲ ਬਰਾਮਦਗੀ 23 ਕਿਲੋ 177 ਗ੍ਰਾਮ ਕੀਤੀ ਜਾ ਚੁਕੀ ਹੈ ਅਤੇ ਹੈਰੋਇਨ ਦੀ ਕੁੱਲ ਰਿਕਵਰੀ ਤਕਰੀਬਨ 7 ਕਿਲੋਗ੍ਰਾਮ ਦੀ ਕੀਤੀ ਜਾ ਚੁਕੀ ਹੈ।ਇਸ ਤੋਂ ਇਲਾਵਾ 181 ਕਿਲੋ ਪੋਸਟ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਦੀ ਵੀ ਰਿਕਵਰੀ ਕੀਤੀ ਜਾ ਚੁਕੀ ਹੈ।

