ਫਿਰੋਜ਼ਪੁਰ ਪੁਲਿਸ ਵੱਲੋਂ ਚਾਈਨਿਜ਼ ਡੋਰ ਦੀ ਤਸਕਰੀ ਰੋਕਣ ਲਈ ਕਾਰਵਾਈ, 31 ਗੱਟੂ ਬਰਾਮਦ
- 185 Views
- kakkar.news
- January 21, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ ਚਾਈਨਿਜ਼ ਡੋਰ ਦੀ ਤਸਕਰੀ ਰੋਕਣ ਲਈ ਕਾਰਵਾਈ, 31 ਗੱਟੂ ਬਰਾਮਦ
ਫਿਰੋਜ਼ਪੁਰ 21 ਜਨਵਰੀ 2025 (ਅਨੁਜ ਕੱਕੜ ਟੀਨੂੰ)
ਪਤੰਗ ਉਡਾਉਣ ਵਾਲਾ ਧਾਗਾ, ਜਿਸਨੂੰ ਕਿਲਰ ਥਰੈਡ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ । ਇਹ ਬੇਹੱਦ ਹੀ ਖ਼ਤਰਨਾਕ ਡੋਰ ਹੈ , ਜੋ ਕਿ ਬੱਚੇ ਹੋਣ ਜਾ ਵੱਡੇ ਜਾ ਫਿਰ ਬਜ਼ੁਰਗਾਂ ਲਈ ਤਾ ਖ਼ਤਨਾਕ ਹੈ ਹੀ ਸਗੋਂ ਇਹ ਜਾਨਵਰਾਂ ਅਤੇ ਅਸਮਾਨ ਚ ਉੱਡਣ ਵਾਲੇ ਪਰਿੰਦਿਆਂ ਲਈ ਵੀ ਬਹੁਤ ਖ਼ਤਰਨਾਕ ਸਾਬਿਤ ਹੋ ਰਹੀ ਹੈ ।ਫਿਰੋਜ਼ਪੁਰ ਖੇਤਰ ਵਿੱਚ ਚਾਈਨਿਜ਼ ਡੋਰ ਦੇ ਵਪਾਰ ਨੂੰ ਰੋਕਣ ਲਈ ਪੁਲਿਸ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਬੀਤੇ ਦਿਨ ਪੁਲਿਸ ਪਾਰਟੀ ਵਲੋਂ ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਤਹਿਤ ਇਕ ਵਿਅਕਤੀ ਨੂੰ 31 ਚਾਈਨਿਜ਼ ਡੋਰ ਗੱਟੂ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਕਿਸੇ ਮੁਖਬਰ ਖਾਸ ਵੱਲੋ ਇਤੇਲਾਹ ਮਿਲੀ ਕਿ ਆਰੋਪੀ ਹਰਮਨਪ੍ਰੀਤ ਸਿੰਘ ਜੋ ਚਾਈਨਿਜ਼ ਡੋਰ ਬਾਹਰੋਂ ਲਿਆ ਕੇ ਫਿਰੋਜ਼ਪੁਰ ਵਿੱਚ ਵੇਚਣ ਦਾ ਕੰਮ ਕਰਦਾ ਹੈ, ਜੋ ਇਹ ਸਰਕਾਰ ਵੱਲੋਂ ਚਾਈਨਿਜ਼ ਡੋਰ ਬੈਨ ਕੀਤੀ ਹੋਈ ਹੈ, ਅਤੇ ਇਹ ਭਲੀ ਭਾਂਤ ਜਾਣਦਾ ਹੈੇ ਕਿ ਇਸ ਨਾਲ ਆਮ ਲੋਕਾਂ, ਜਾਨਵਰਾਂ ਅਤੇ ਪੰਛੀਆਂ ਦੀ ਜਿੰਦਗੀ ਨੂੰ ਖਤਰਾ ਹੈ । ਜੋ ਅੱਜ ਵੀ ਡੇਅਰੀ ਨਜ਼ਦੀਕ ਪੈਟਰੋਲ ਪੰਪ ਬਸਤੀ ਭੱਟੀਆਂ ਵਾਲੀ ਦੇ ਕੋਲ ਰੋਡ ਦੇ ਪਿੱਛੇ ਹਟਵਾ ਖੜ੍ਹਾ ਹੈ, ਜੇਕਰ ਹੁਣੇ ਇਸ ਪਰ ਰੇਡ ਕੀਤਾ ਜਾਵੇ ਤਾਂ ਚਾਈਨਿਜ਼ ਡੋਰ ਸਮੇਤ ਕਾਬੂ ਆ ਸਕਦਾ ਹੈ । ਪੁਲਿਸ ਵੱਲੋ ਉਕਤ ਜਗ੍ਹਾ ਤੇ ਰੈਡ ਕਰਿ ਤਾ ਆਰੋਪੀ ਹਰਮਨਪ੍ਰੀਤ ਸਿੰਘ ਕੋਲੋਂ 31 ਚਾਈਨਿਜ਼ ਡੋਰ ਗੱਟੂ ਬਰਾਮਦ ਹੋਏ।ਪੁਲਿਸ ਵੱਲੋ ਅ/ਧ 223 ਬੀ ਐੱਨ ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਅਦ ਵਿੱਚ ਆਰੋਪੀ ਨੂੰ ਬਰ ਜਮਾਨਤ ਰਿਹਾਅ ਕਰ ਦਿੱਤਾ ਗਿਆ ਹੈ ।
ਪਿਛਲੇ ਸਾਲਾਂ ਵਿੱਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਜੇਕਰ ਇਸ ਦੀ ਲਗਾਤਾਰ ਵਰਤੋਂ ਨੂੰ ਨਾ ਰੋਕਿਆ ਗਿਆ ਤਾਂ ਇਸ ਸਾਲ ਨੁਕਸਾਨ ਹੋਵੇਗਾ। ਹਾਲਾਂਕਿ ਬਦਨਾਮ ਚੀਨੀ ਮਾਂਜਾ, ਇੱਕ ਨਾ ਟੁੱਟਣ ਵਾਲਾ ਨਾਈਲੋਨ ਧਾਗਾ ਹੈ ,ਜਿਸ ਉਪਰ ਕਈ ਰਾਜਾਂ ਵਲੋਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਪਕ੍ਸ਼ੀ ਪ੍ਰਜਾਤੀਆਂ ਅਤੇ ਮਨੁੱਖਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ, ਕੁਝ ਦੁਕਾਨਦਾਰ ਅਜੇ ਵੀ ਇਸ ਖਤਰਨਾਕ ਉਤਪਾਦ ਨੂੰ ਸਟੋਰ ਕਰ ਅਤੇ ਵੇਚ ਰਹੇ ਹਨ।



- October 15, 2025