ਨਜਾਇਜ਼ ਮਾਈਨਿੰਗ ਦੌਰਾਨ ਟਰੈਕਟਰ-ਟਰਾਲੀ ਭਜਾ ਕੇ ਲੈ ਜਾਣ ਦਾ ਮਾਮਲਾ, ਕੇਸ ਦਰਜ
- 59 Views
- kakkar.news
- February 21, 2025
- Crime Punjab
ਨਜਾਇਜ਼ ਮਾਈਨਿੰਗ ਦੌਰਾਨ ਟਰੈਕਟਰ-ਟਰਾਲੀ ਭਜਾ ਕੇ ਲੈ ਜਾਣ ਦਾ ਮਾਮਲਾ, ਕੇਸ ਦਰਜ
ਫਿਰੋਜ਼ਪੁਰ, 21 ਫਰਵਰੀ 2025 (ਅਨੁਜ ਕੱਕੜ ਟੀਨੂੰ)
ਜਿਲ੍ਹਾ ਫਿਰੋਜ਼ਪੁਰ ਵਿੱਚ ਨਜਾਇਜ਼ ਮਾਈਨਿੰਗ ਵਿਰੁੱਧ ਚੈਕਿੰਗ ਦੌਰਾਨ ਟਰੈਕਟਰ-ਟਰਾਲੀ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਨਪ੍ਰੀਤ ਸਿੰਘ, ਜੇ.ਈ. (ਜੂਨੀਅਰ ਇੰਜੀਨੀਅਰ) ਕਮ ਮਾਈਨਿੰਗ ਇੰਸਪੈਕਟਰ, ਫਿਰੋਜ਼ਪੁਰ, ਵੱਲੋਂ 20.02.25 ਨੂੰ ਨਜਾਇਜ਼ ਮਾਈਨਿੰਗ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ, ਪਿੰਡ ਬੰਡਾਲਾ ‘ਚ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲੀ। ਜਦੋਂ ਮਾਈਨਿੰਗ ਟੀਮ ਮੌਕੇ ‘ਤੇ ਪਹੁੰਚੀ, ਤਾਂ ਉਥੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਖੱਡੇ ਵਿੱਚ ਮੌਜੂਦ ਸੀ।
ਮਾਈਨਿੰਗ ਟੀਮ ਨੇ ਤੁਰੰਤ ਪੁਲਿਸ ਪਾਰਟੀ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ। ਪੁਲਿਸ ਦੇ ਆਉਣ ਉਪਰੰਤ, ਟਰੈਕਟਰ-ਟਰਾਲੀ ਨੂੰ ਥਾਣੇ ਲਿਜਾਣ ਲਈ ਕਿਹਾ ਗਿਆ, ਪਰ ਟਰੈਕਟਰ ਡਰਾਈਵਰ ਨੇ ਆਪਣੇ ਸਾਥੀਆਂ ਨੂੰ ਇਕੱਠਾ ਕਰਕੇ, ਮੌਕੇ ਦਾ ਫਾਇਦਾ ਚੁੱਕਦਿਆਂ, ਟਰੈਕਟਰ-ਟਰਾਲੀ ਭਜਾ ਕੇ ਲੈ ਗਿਆ।
ਇਸ ਘਟਨਾ ਸੰਬੰਧੀ 303 ਬੀ. ਐਨ. ਐਸ. 21 ਅਤੇ ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।



- October 15, 2025