ਟੋਲ ਪਲਾਜ਼ਾ ‘ਤੇ ਪਰਿਵਾਰ ਨਾਲ ਲੁੱਟਖੋਹ ਦੀ ਕੋਸ਼ਿਸ਼ , ਔਰਤ ਹੋਈ ਜ਼ਖ਼ਮੀ
- 174 Views
- kakkar.news
- February 22, 2025
- Crime Punjab
ਟੋਲ ਪਲਾਜ਼ਾ ‘ਤੇ ਪਰਿਵਾਰ ਨਾਲ ਲੁੱਟਖੋਹ ਦੀ ਕੋਸ਼ਿਸ਼ , ਔਰਤ ਹੋਈ ਜ਼ਖ਼ਮੀ
ਫਿਰੋਜ਼ਪੁਰ, 22 ਫ਼ਰਵਰੀ 2025 ( ਅਨੁਜ ਕੱਕੜ ਟੀਨੂੰ )
ਇਕ 75 ਸਾਲਾ ਬਜ਼ੁਰਗ ਔਰਤ ਵੱਲੋ ਕੋਟ ਕਰੋੜ ਕਲਾਂ ਟੋਲ ਪਲਾਜ਼ਾ ਦੇ ਉੱਥੇ ਦੇ ਮੌਜੂਦ ਮੁਲਾਜ਼ਮਾਂ ਵੱਲੋ ਓਹਨਾ ਦੀ ਕਥਿਤ ਤੋਰ ਤੇ ਲੁੱਟ ਕਰਨ ਦੀ ਕੋਸ਼ਿਸ਼ ਕਰ ਓਹਨਾ ਨੂੰ ਘਾਇਲ ਕਰਨ ਦਾ ਮਾਮਲਾ ਸਾਮਣੇ ਆਇਆ ਹੈ ।ਪਿੰਡ ਰਟੋਲ ਰੋਹੀ ਦੀ ਵਸਨੀਕ ਕਰਮਜੀਤ ਕੌਰ, ਜੋ ਕਿ ਜਸਵੰਤ ਸਿੰਘ ਦੀ ਪਤਨੀ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾਲ ਕੋਟ ਕਰੋੜ ਕਲਾਂ ਟੋਲ ਪਲਾਜ਼ਾ ‘ਤੇ ਲੁੱਟਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ।
ਉਨ੍ਹਾਂ ਅਨੁਸਾਰ, ਮਿਤੀ 17 ਫ਼ਰਵਰੀ 2025 ਨੂੰ ਕਰੀਬ 11:15 ਵਜੇ ਰਾਤ, ਉਹ ਆਪਣੇ ਪਰਿਵਾਰ ਸਮੇਤ ਪਿੰਡ ਨੱਥੂਵਾਲਾ ਗਰਬੀ ਵਿਖੇ ਜਾਗੋ ਪ੍ਰੋਗਰਾਮ ‘ਚੋਂ ਵਾਪਸ ਆ ਰਹੇ ਸਨ। ਜਦ ਉਹ ਆਪਣੀਆਂ 2 ਗੱਡੀਆਂ ਸਮੇਤ ਕੋਟ ਕਰੋੜ ਕਲਾਂ ਟੋਲ ਪਲਾਜ਼ੇ ‘ਤੇ ਪਰਚੀ ਕਟਵਾਉਣ ਲਈ ਰੁਕੇ, ਤਾਂ ਉੱਥੇ ਮੌਜੂਦ ਮੁਲਾਜ਼ਮਾਂ ਨੇ ਜਬਰਦਸਤੀ ਉਨ੍ਹਾਂ ਦੀ ਸਕਾਰਪਿਓ ਗੱਡੀ ਦੀਆਂ ਬਾਰੀਆਂ ਖੁਲਵਾਉਣ ਦੀ ਕੋਸ਼ਿਸ਼ ਕੀਤੀ।
ਜਦ ਉਨ੍ਹਾਂ ਨੇ ਬਾਰੀਆਂ ਖੋਲ੍ਹੀਆਂ, ਤਾਂ ਟੋਲ ਪਲਾਜ਼ਾ ‘ਤੇ ਮੌਜੂਦ ਲੋਕ ਉਨ੍ਹਾਂ ਦੀਆਂ ਔਰਤਾਂ ਨੂੰ ਗੱਡੀ ‘ਚੋਂ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਕਰਮਜੀਤ ਕੌਰ ਅਨੁਸਾਰ, ਉਨ੍ਹਾਂ ਨੂੰ ਵੀ ਬਾਹਰ ਖਿੱਚਿਆ ਗਿਆ ਅਤੇ ਪਰਿਵਾਰ ਨਾਲ ਲੁੱਟਖੋਹ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਹ ਪਿੱਛੇ ਡਿਵਾਈਡਰ ‘ਤੇ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੀਆਂ ਪਸਲੀਆਂ ‘ਤੇ ਗੰਭੀਰ ਚੋਟਾਂ ਆਈਆਂ। ਉਨ੍ਹਾਂ ਦੇ ਪੋਤਰੇ ਗੁਰਜੀਵਨ ਸਿੰਘ ਅਤੇ ਦੋਹਤੇ ਜਗਜੀਵਨ ਸਿੰਘ ਨਾਲ ਵੀ ਕੁੱਟਮਾਰ ਕੀਤੀ ਗਈ।
ਇਸ ਘਟਨਾ ਤੋਂ ਬਾਅਦ, ਪਰਿਵਾਰ ਆਪਣੀਆਂ ਗੱਡੀਆਂ ਲੈ ਕੇ ਘਰ ਵਾਪਸ ਆ ਗਿਆ। ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ ਵਿੱਚ ਭਾਰੀ ਦਰਦ ਹੋਣ ਕਰਕੇ ਉਹ ਘਰ ਵਿੱਚ ਡਾਕਟਰੀ ਇਲਾਜ ਲੈ ਰਹੀਆਂ ਹਨ।
ਪੁਲਿਸ ਵੱਲੋ ਮਹਿਲਾ ਦੇ ਬਿਆਨਾਂ ਦੇ ਮੁਤਾਬਿਕ ਮੇਵਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕੋਟਲਾ
, ਸੁਖਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਕੋਟਲਾ, ਚਿਰਾਗ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਤਲਵੰਡੀ ਭਾਈ ਖਿਲਾਫ ਬੀ ਐੱਨ ਐਸ ਦੀਆ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਅ ਧ 126(2),115(2), 304(2) 62,3(5) ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਹੈ ।



- October 15, 2025