ਜਾਨਵਰਾਂ ਖਿਲਾਫ ਅਤਿਆਚਾਰ ਰੋਕਣ ਲਈ ਗਠਿਤ ਕਮੇਟੀ ਅਤੇ ਜਿ਼ਲ੍ਹਾ ਐਨੀਮਲ ਵੇਲਫੇਅਰ ਸੁਸਾਇਟੀ ਦੇ ਕੰਮਕਾਜ ਲਈ ਸਮੀਖਿਆ ਬੈਠਕ
- 77 Views
- kakkar.news
- November 23, 2022
- Health Punjab
ਜਾਨਵਰਾਂ ਖਿਲਾਫ ਅਤਿਆਚਾਰ ਰੋਕਣ ਲਈ ਗਠਿਤ ਕਮੇਟੀ ਅਤੇ ਜਿ਼ਲ੍ਹਾ ਐਨੀਮਲ ਵੇਲਫੇਅਰ ਸੁਸਾਇਟੀ ਦੇ ਕੰਮਕਾਜ ਲਈ ਸਮੀਖਿਆ ਬੈਠਕ
ਫਾਜਿ਼ਲਕਾ, 23 ਨਵੰਬਰ 2022 ਅਨੁਜ ਕੱਕੜ ਟੀਨੂੰ
ਜਾਨਵਰਾਂ ਖਿਲਾਫ ਅਤਿਆਚਾਰਾਂ ਦੀ ਰੋਕਥਾਮ ਲਈ ਗਠਿਤ ਜਿ਼ਲ੍ਹਾ ਪੱਧਰੀ ਕਮੇਟੀ ਦੇ ਕੰਮਕਾਜ ਅਤੇ ਕੈਟਲ ਪੌਂਡ ਦੇ ਕੰਮਕਾਜ ਦੀ ਪ੍ਰਗਤੀ ਦੀ ਸਮੀਖਿਆ ਲਈ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁੰਦੀਪ ਕੁਮਾਰ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ ਜਾਨਵਰਾਂ ਖਿਲਾਫ ਅਤਿਆਚਾਰ ਰੋਕਣ ਲਈ ਸਰਕਾਰੀ ਕਾਨੂੰਨਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਰਾਜੀਵ ਛਾਬੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹੇ ਦੀ ਸਰਕਾਰੀ ਗਊਸ਼ਾਲਾ ਵਿਖੇ ਹੀ ਸਹਾਇਤਾ ਲੋੜੀਂਦੇ ਜਾਨਵਰਾਂ ਦੇ ਰੱਖ ਰਖਾਵ ਲਈ ਵਿਵਸਥਾ ਕੀਤੀ ਗਈ ਹੈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼਼ਨਰ ਸ੍ਰੀ ਸੰਦੀਪ ਕੁਮਾਰ ਨੇ ਨਿਰਦੇਸ਼ ਦਿੱਤੇ ਕਿ ਸਰਕਾਰੀ ਗਊਸਾਲਾ ਲਈ ਪੰਚਾਇਤਾਂ ਦੇ ਸਹਿਯੋਗ ਨਾਲ ਪਰਾਲੀ ਇੱਕਠੀ ਕੀਤੀ ਜਾਵੇ ਕਿਉਂਕਿ ਇਹ ਚਾਰੇ ਵਜੋਂ ਵੀ ਵਰਤੀ ਜਾ ਸਕਦੀ ਹੈ ਅਤੇ ਇਸ ਨਾਲ ਜਾਨਵਰਾਂ ਹੇਠ ਸੁੱਕਾ ਵੀ ਕੀਤਾ ਜਾ ਸਕਦਾ ਹੈ।
ਬੈਠਕ ਵਿਚ ਐਸਡੀਐਮ ਅਬੋਹਰ ਸ੍ਰੀ ਅਕਾਸ਼ ਬਾਂਸਲ ਆਈਏਐਸ, ਨਾਇਬਤਹਿਸੀਲਦਾਰ ਨਰਿੰਦਰ ਸਿੰਘ ਬਾਜਵਾ, ਸੀਨਿਅਰ ਵੈਟਰਨਰੀ ਅਫਸਰ ਡਾ: ਅਨਿਲ ਪਾਠਗ, ਵੈਟਰਨਰੀ ਅਫਸਰ ਡਾ: ਗੁਰਚਰਨ ਸਿੰਘ, ਬੀਡੀਪੀਓ ਸ੍ਰੀ ਮੋਹਿਤ ਕੁਮਾਰ, ਪਰਮਜੀਤ ਸਿੰਘ ਐਸਐਚਓ, ਗਊਸ਼ਾਲਾ ਦੇ ਕੇਅਰਟੇਕਰ ਸੋਨੂੰ ਕੁਮਾਰ ਆਦਿ ਵੀ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024