ਫਿਰੋਜ਼ਪੁਰ ਵਿੱਚ ਐ.ਐਨ.ਟੀ.ਐਫ. ਦੀ ਕਾਮਯਾਬੀ: ਹੈਰੋਇਨ ਦੀ ਖੇਪ ਨਾਲ ਦੋ ਆਰੋਪੀ ਗਿਰਫ਼ਤਾਰ
- 177 Views
- kakkar.news
- March 12, 2025
- Crime Punjab
ਫਿਰੋਜ਼ਪੁਰ ਵਿੱਚ ਐ.ਐਨ.ਟੀ.ਐਫ. ਦੀ ਕਾਮਯਾਬੀ: ਹੈਰੋਇਨ ਦੀ ਖੇਪ ਨਾਲ ਦੋ ਆਰੋਪੀ ਗਿਰਫ਼ਤਾਰ
ਫਿਰੋਜ਼ਪੁਰ 12 ਮਾਰਚ 2025 (ਅਨੁਜ ਕੱਕੜ ਟੀਨੂੰ)
ਏ.ਐਨ.ਟੀ.ਐਫ. ਫਿਰੋਜਪੁਰ ਰੇਂਜ ਵਲੋਂ ਟੈਕਨੀਕਲ ਟੀਮ ਦੀ ਸਹਾਇਤਾ ਨਾਲ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਦੋ ਆਰੋਪੀਆਂ ਨੂੰ ਗਿਰਫ਼ਤਾਰ ਕੀਤੇ ਜਾਨ ਦੀ ਖ਼ਬਰ ਸਾਮਣੇ ਆਈ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮਿਤੀ 09-03-2025 ਨੂੰ ਦੋ ਆਰੋਪੀ ਇਕ ਸਵਿਫਟ ਕਾਰ ਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸੀ ਤਾ ਏ.ਐਨ.ਟੀ.ਐਫ. ਫਿਰੋਜਪੁਰ ਰੇਂਜ ਵਲੋਂ ਆਪਣੀ ਟੈਕਨੀਕਲ ਟੀਮ ਦੀ ਸਹਾਇਤਾ ਨਾਲ ਜੀਰਾ ਰੋਡ, 7 ਨੰਬਰ ਚੰਗੀ ਪਾਸ ਜਦ ਪੁੱਜੇ ਤਾ ਪੁਲਿਸ ਵਲੋਂ ਇਹਨਾਂ ਆਰੋਪੀਆਂ ਨੂੰ ਰੋਕ ਕੇ ਜਦ ਓਹਨਾ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਟੀਮ ਨੂੰ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਆਰੋਪੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਸੀਪੁ ਪੁੱਤਰ ਕਰਨੈਲ ਸਿੰਘ ਸਜਵਾਰਾ ਸਿੰਘ ਵਾਸੀ ਮਾਛੀਵਾੜਾ ਥਾਣਾ ਸਦਰ ਅਤੇ ਲਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਸੁਰਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਪੀਰ ਮੋਹੰਮਦ ਥਾਣਾ ਮੱਖੂ ਵੱਜੋਂ ਹੋਈ। ਪੁਲਿਸ ਵੱਲੋ ਇਹਨਾ ਆਰੋਪੀਆਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ ਮੁਕਦਮਾ ਨੰਬਰ 68 ਮਿਤੀ 09.03.2025 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਏ.ਐਨ.ਟੀ.ਐਫ. ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ ਹੈ। ਉਕਤ ਆਰੋਪੀਆਂ ਦੀ ਉਮਰ 18 – 20 ਸਾਲ ਦੱਸੀ ਜਾ ਰਹੀ ਹੈ ।


