10 ਸਾਲ ਦੇ ਵਿਚ ਇਕ ਵਾਰ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜਰੂਰੀ ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ
- 89 Views
- kakkar.news
- January 28, 2023
- Punjab
10 ਸਾਲ ਦੇ ਵਿਚ ਇਕ ਵਾਰ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜਰੂਰੀ ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ
ਫਾਜ਼ਿਲਕਾ 28 ਜਨਵਰੀ 2023 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਨਾਗਰਿਕਾਂ ਲਈ ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤ ਅਨੁਸਾਰ 10 ਸਾਲਾਂ ਦੇ ਵਿਚ ਇਕ ਵਾਰ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨਾ ਜਰੂਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਹੁਣ ਫਾਜਿਲਕਾ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ਵਿੱਚ ਆਪਣੇ ਆਧਾਰ ਕਾਰਡ ਦੀ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਦੀ ਅਪਡੇਸ਼ਨ ਕਰਵਾ ਸਕਦੇ ਹਨ ਅਤੇ ਇਸ ਸੇਵਾ ਲਈ ਉਨ੍ਹਾਂ ਨੂੰ ਸੇਵਾ ਕੇਂਦਰਾਂ ਕੇਵਲ 50 ਰੁਪਏ ਫੀਸ ਅਦਾ ਕਰਨੀ ਪਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 21 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ 20 ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 20 ਸੇਵਾ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ, ਦਫਤਰ ਨਗਰ ਕੌਂਸਲ ਫਾਜ਼ਿਲਕਾ, ਅਜੀਮਗੜ੍ਹ (ਅਬੋਹਰ), ਬੱਲੂਆਣਾ, ਚੱਕ ਖੇੜੇ ਵਾਲਾ, ਚੱਕ ਸੁਹੇਲੇ ਵਾਲਾ, ਫਾਜ਼ਿਲਕਾ-ਮਲੋਟ ਰੋਡ (ਅਰਨੀਵਾਲਾ), ਘੱਲੂ, ਘੁਬਾਇਆ, ਕੇਰੀਆਂ, ਲਾਧੂਕਾ, ਮੰਡੀ ਅਮੀਨ ਗੰਜ਼, ਦਫਤਰ ਮਾਰਕੀਟ ਕਮੇਟੀ ਜਲਾਲਾਬਾਦ, ਤਹਿਸੀਲ ਕੰਪਲੈਕਸ ਜਲਾਲਾਬਾਦ, ਪੰਜਕੋਸੀ, ਸੱਪਾਂ ਵਾਲੀ, ਸੀਤੋ ਗੁਨੋ, ਤਹਿਸੀਲ ਕੰਪਲੈਕਸ ਅਬੋਹਰ, ਦਾਣਾ ਮੰਡੀ ਅਬੋਹਰ ਅਤੇ ਵਹਾਬ ਵਾਲਾ ਦੇ ਸੇਵਾ ਕੇਂਦਰ ਸ਼ਾਮਲ ਹਨ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024