Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਸੰਤ ਸ਼੍ਰੀ ਨਿਤਿਆਨੰਦ ਜੀ ਵੱਲੋਂ ਸੱਤਵੇਂ ਦਿਨ ਸੰਗਤਾਂ ਨੂੰ ਅਯੁੱਧਿਆਕਾਂਡ ਬਾਰੇ ਵਿਸ਼ਥਾਰ ਪੂਰਵਕ ਦਿੱਤੀ ਜਾਣਕਾਰੀ
- 57 Views
- kakkar.news
- March 13, 2025
- Punjab Religious
ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਬਜੀਦਪੁਰ ਵੱਲੋਂ ਕਰਵਾਈ ਜਾ ਰਹੀ ਹੈ ਸ਼੍ਰੀ ਰਾਮ ਕਥਾ
ਸੰਤ ਸ਼੍ਰੀ ਨਿਤਿਆਨੰਦ ਜੀ ਵੱਲੋਂ ਸੱਤਵੇਂ ਦਿਨ ਸੰਗਤਾਂ ਨੂੰ ਅਯੁੱਧਿਆਕਾਂਡ ਬਾਰੇ ਵਿਸ਼ਥਾਰ ਪੂਰਵਕ ਦਿੱਤੀ ਜਾਣਕਾਰੀ
ਫਿਰੋਜ਼ਪੁਰ 13 ਮਾਰਚ 2025 (ਅਨੁਜ ਕੱਕੜ ਟੀਨੂੰ)
ਸ਼੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵੱਲੋਂ ਅਤੇ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ, ਦੁਰਗਾ ਭਜਨ ਮੰਡਲੀ ਦੇ ਸਹਿਯੋਗ ਨਾਲ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਵਿਖੇ 9 ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਪ੍ਰਸਿੱਧ ਸੰਤ ਸ਼੍ਰੀ ਨਿਤਿਆਨੰਦ ਜੀ ਸ਼੍ਰੀ ਅਯੁੱਧਿਆ ਧਾਮ ਉੱਤਰ ਪ੍ਰਦੇਸ਼ ਵੱਲੋਂ ਕਥਾ ਵਾਚਨ ਕੀਤਾ ਜਾ ਰਿਹਾ ਹੈ। ਇਹ ਕਥਾ 06 ਮਾਰਚ ਤੋਂ ਸ਼ੁਰੂ ਹੋ ਕੇ 14 ਮਾਰਚ ਤੱਕ ਕਰਵਾਈ ਜਾ ਰਹੀ ਹੈ।
ਸੰਤ ਸ਼੍ਰੀ ਨਿਤਿਆਨੰਦ ਜੀ ਨੇ ਦੱਸਿਆ ਕਿ ਰਾਮਾਇਣ ਵਿਚ 7 ਅਧਿਆਏ ਹਨ । ਇਹ ਹਨ 1. ਬਾਲਕਾਂਡ, 2. ਅਯੁੱਧਿਆਖੰਡ, 3. ਅਰਣਯਕਾਂਡ, 4. ਕਿਸ਼ਕਿੰਧਾਖੰਡ, 5. ਸੁੰਦਰਕਾਂਡ, 6. ਲੰਕਾਕਾਂਡ ਅਤੇ 7. ਉੱਤਰਕਾਂਡ। ਸੰਤ ਸ਼੍ਰੀ ਨਿਤਿਆਨੰਦ ਜੀ ਦੱਸਦੇ ਹਨ ਕਿ ਤੁਲਸੀ ਦਾਸ ਜੀ ਨੇ 7 ਕਾਂਡ ਲਿਖੇ ਸਨ । ਉਹਨਾਂ ਨੇ ਇਸ ਲਈ ਸੋਪਾਨ ਸ਼ਬਦ ਵਰਤਿਆ ਸੀ। ਵਾਲਮੀਕਿ ਜੀ ਨੇ ਇਸ ਨੂੰ ਕਾਂਡ ਕਿਹਾ। ਸੱਤਵੇਂ ਦਿਨ ਉਨ੍ਹਾਂ ਵੱਲੋਂ ਅਯੁੱਧਿਆਕਾਂਡ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣ ਲਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਰਾਮ ਕਥਾ ਦੀ ਮੁਹਿਮਾਂ ਸਬੰਧੀ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਰਾਮ ਦਾ ਨਾਮ ਲੈ ਕੇ ਇਕ ਕਦਮ ਚੱਲ ਕੇ ਜਾਣ ਨਾਲ ਇਕ ਇਕ ਯੱਗ ਦਾ ਫ਼ਲ ਪ੍ਰਰਾਪਤ ਹੁੰਦਾ ਹੈ।
ਇਸ ਮੌਕੇ ਅਖੰਡ ਰਮਾਇਣ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ (ਰਿਟ.)ਡੀਐਸਪੀ ਅਤੇ ਰਮੇਸ਼ ਸ਼ਰਮਾ ਮੰਚ ਸਚਾਲਨ ਦੁਰਗਾ ਭਜਨ ਮੰਡਲੀ ਨੇ ਦੱਸਿਆ 7ਵੇਂ ਦਿਨ ਸੰਤ ਸ਼੍ਰੀ ਨਿਤਿਆਨੰਦ ਜੀ ਵੱਲੋਂ ਅਯੁੱਧਿਆਕਾਂਡ ਬਾਰੇ ਵਿਸਥਾਰ ਪੂਰਵਕ ਵਿਚਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਿਹਾ ਮਿਤੀ 13 ਮਾਰਚ ਨੂੰ ਅੱਠਵੇਂ ਦਿਨ ਸੰਤ ਨਿਤਿਆਨੰਦ ਜੀ ਵੱਲੋਂ ਸੁੰਦਰਕਾਂਡ ਸਬੰਧੀ ਪ੍ਰਭੂ ਰਾਮ ਜੀ ਦੇ ਵਿਚਾਰ ਸਾਂਝੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਥਾ ਹਰ ਰੋਜ ਰਾਤ ਅੱਠ ਵਜੇ ਆਰੰਭ ਹੁੰਦੀ ਹੈ । ਉਨ੍ਹਾਂ ਕਿਹਾ ਕਥਾ ਦੇ ਛੇਵੇਂ ਦਿਨ ਅਤੇ ਸੱਤਵੇਂ ਦਿਨ ਲਾਡੀ ਗਹਿਰੀ ਤੇ ਬੀਜੇਪੀ ਦੇ ਆਗੂ ਸੁਰਿੰਦਰਪਾਲ ਸ਼ਰਮਾ ਵੱਲੋਂ ਵਿਸ਼ੇਸ਼ ਹਾਜ਼ਰੀ ਲਗਵਾਈ ਗਈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਮਦਿੰਰ ਵਿੱਚ ਪਹੁੰਚ ਕੇ ਸ਼੍ਰੀ ਰਾਮ ਕਥਾ ਸੁਣ ਕੇ ਜੀਵਨ ਸਫਲ ਬਣਾਉਣ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਸ਼੍ਰੀ ਅਖੰਡ ਰਮਾਇਣ ਦਾ ਭੋਗ ਸਵੇਰੇ 10:00 ਵਜੇ ਪਾਇਆ ਜਾਵੇਗਾ ਅਤੇ ਇਸ ਤੋ ਬਾਅਦ ਲੰਗਰ ਵੀ ਲਗਾਇਆ ਜਾਵੇਗਾ। ਇਸ ਮੋਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਮੇਸ਼ ਸ਼ਰਮਾ ਨੇ ਨਿਭਾਈ। ਆਰਤੀ ਦੀ ਰਸਮ ਸੁਭਾਸ਼ ਸ਼ਰਮਾ ਨੇ ਨਿਭਾਈ।
ਇਸ ਮੌਕੇ ਤਰਸੇਮਪਾਲ ਸ਼ਰਮਾ (ਰਿਟਾ.) ਬਿਜਲੀ ਬੋਰਡ, ਰਜਿੰਦਰ ਸ਼ਰਮਾ ਬਿਜਲੀ ਬੋਰਡ, ਤਿਲਕਰਾਜ ਸ਼ਰਮਾ, ਮਹੰਤ ਕੁਲਵੰਤ ਰਾਏ ਸ਼ਰਮਾ, ਸੰਦੀਪ ਸ਼ਰਮਾ, ਮਨਹੋਰ ਲਾਲ ਸ਼ਰਮਾ, ਪ੍ਰਦੀਪ ਕੁਮਾਰ (ਦਾਰਾ) ਸੰਦੀਪ ਸ਼ਰਮਾ (ਬਿੱਟੂ) , ਰਜਨੀਸ਼ ਕੁਮਾਰ, ਅਮਰਜੀਤ (ਅੰਬਾ), ਪੰਡਿਤ ਰਜੇਸ਼ ਕੁਮਾਰ ਮੱਤੇਵਾਲਾ, ਤਿਲਕਰਾਜ ਫੌਜੀ, ਟੀਕੂ, ਭੁਪਿੰਦਰ ਕੁਮਾਰ, ਪੰਡਿਤ ਵਿਨੋਦ ਕੁਮਾਰ, ਸੰਦੀਪ ਕੁਮਾਰ (ਗੋਲਡੀ), ਅਕੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
Categories

Recent Posts

