ਫਿਰੋਜ਼ਪੁਰ ਪੁਲਿਸ ਵੱਲੋਂ 9.4 ਕਿਲੋ ਹੈਰੋਇਨ ਸਣੇ , ਇੱਕ ਗ੍ਰਿਫ਼ਤਾਰ
- 134 Views
- kakkar.news
- June 17, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ 9.4 ਕਿਲੋ ਹੈਰੋਇਨ ਸਣੇ , ਇੱਕ ਗ੍ਰਿਫ਼ਤਾਰ
ਫਿਰੋਜ਼ਪੁਰ, 17 ਜੂਨ 2025 ( ਅਨੂਜ ਕੱਕੜ ਟੀਨੂੰ)
ਪੰਜਾਬ ਵਿੱਚ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਤਹਿਤ ਫਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦੀ ਹੋਈ, 9.4 ਕਿਲੋ ਹੈਰੋਇਨ ਦੀ ਭਾਰੀ ਖੇਪ ਬਰਾਮਦ ਕੀਤੀ ਹੈ। ਇਹ ਵੱਡੀ ਕਾਰਵਾਈ ਜ਼ੀਰਾ ਖੇਤਰ ਦੇ ਸਨੀਰ ਰੋਡ ਨੇੜਲੇ ਨਹਿਰ ਦੇ ਪੁਲ ਕੋਲ ਹੋਈ, ਜਿੱਥੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਇੱਕ ਵਿਸ਼ੇਸ਼ ਟੀਮ ਨੇ ਰੇਡ ਮਾਰੀ।
ਕਾਰਵਾਈ ਦੌਰਾਨ, ਪੁਲਿਸ ਨੇ ਹਰਮੇਸ਼ ਸਿੰਘ ਉਰਫ਼ ਰਮੇਸ਼ (ਉਮਰ 25 ਸਾਲ), ਵਾਸੀ ਬਸਤੀ ਮਾਛੀਆ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਉਸਦਾ ਸਾਥੀ ਅਜੇ (ਉਮਰ 28) ਮੌਕੇ ਤੋਂ ਫਰਾਰ ਹੋ ਗਿਆ। ਤਸਕਰੀ ਵਿੱਚ ਵਰਤੀ ਗਈ ਮੋਟਰਸਾਈਕਲ (PB-67-D-9489) ਅਤੇ 2.10 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ। NDPS ਐਕਟ ਦੀ ਧਾਰਾ 21 ਅਤੇ 27A ਹੇਠ ਸਿਟੀ ਜ਼ੀਰਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ (ਆਈਪੀਐਸ) ਨੇ ਮੀਡੀਆ ਨੂੰ ਦੱਸਿਆ ਕਿ ਅਕਸਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਇਹ ਹੈਰੋਇਨ ਭੇਜੀ ਜਾਂਦੀ ਸੀ, ਪਰ ਹੁਣ ਤਸਕਰ ਰਣਨੀਤੀ ਬਦਲਦੇ ਹੋਏ, ਛੋਟੀ ਛੋਟੀ ਖੇਪਾਂ ਹੱਥੀਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ “ਐਂਟੀ-ਡਰੋਨ ਸਿਸਟਮਾਂ ਦੀ ਸਥਾਪਨਾ ਨਾਲ ਇਹ ਤਸਕਰੀ ਵੀ ਰੁਕੀਗੀ।” ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ।
ਪੂਰੇ ਸਾਲ ਦੀ ਕਾਰਵਾਈ ‘ਚ ਹੁਣ ਤੱਕ 534 ਮਾਮਲੇ ਦਰਜ ਹੋ ਚੁੱਕੇ ਹਨ, 686 ਦੋਸ਼ੀ ਗ੍ਰਿਫ਼ਤਾਰ ਹੋਏ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ 79.280 ਕਿਲੋ ਹੈਰੋਇਨ, 5.720 ਕਿਲੋ ਅਫੀਮ, 592.350 ਕਿਲੋ ਭੁੱਕੀ, 25 ਗ੍ਰਾਮ ਪਾਊਡਰ ਅਤੇ 21,977 ਗੋਲੀਆਂ ਤੇ ਕੈਪਸੂਲ ਸ਼ਾਮਲ ਹਨ। 78.45 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 22 ਹਥਿਆਰ, 9 ਮੈਗਜ਼ੀਨ ਤੇ 136 ਕਾਰਤੂਸ ਵੀ ਪੁਲਿਸ ਦੇ ਹੱਥ ਲੱਗੇ ਹਨ।


