ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਮਯੰਕ ਫਾਊਂਡੇਸ਼ਨ ਵੱਲੋਂ 10 ਦਿਨਾਂ ਨਿਸ਼ੁਲਕ ਸਮਰ ਕੈਂਪ ਸਫਲਤਾਪੂਰਵਕ ਪੂਰਾ
ਫਿਰੋਜ਼ਪੁਰ, 20 ਜੂਨ 2025 (ਅਨੁਜ ਕੱਕੜ ਟੀਨੂੰ )
ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਮਯੰਕ ਫਾਊਂਡੇਸ਼ਨ ਵੱਲੋਂ 10 ਦਿਨਾਂ ਨਿਸ਼ੁਲਕ ਸਮਰ ਕੈਂਪ ਸਫਲਤਾਪੂਰਵਕ ਪੂਰਾ
ਫਿਰੋਜ਼ਪੁਰ, 20 ਜੂਨ 2025 (ਅਨੁਜ ਕੱਕੜ ਟੀਨੂੰ )
ਬੱਚਿਆਂ ਦੀ ਰਚਨਾਤਮਕਤਾ, ਏਕਾਗ੍ਰਤਾ ਅਤੇ ਸਰੀਰਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਵੱਲੋਂ ਸਤੋਸ਼ ਸੇਵਾ ਕੁੰਜ ਵਿਖੇ 10 ਦਿਨਾਂ ਨਿਸ਼ੁਲਕ ਸਮਰ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 40 ਬੱਚਿਆਂ ਨੇ ਜੋਸ਼ ਨਾਲ ਭਾਗ ਲਿਆ ਅਤੇ ਵੱਖ-ਵੱਖ ਗਤਿਵਿਧੀਆਂ ਦਾ ਆਨੰਦ ਮਾਣਿਆ।
ਕੈਂਪ ਦੇ ਹਰ ਰੋਜ਼ ਦੇ ਕਾਰਜਕ੍ਰਮ ਵਿੱਚ ਵੱਖ-ਵੱਖ ਸਵੇਰੇ ਦੀਆਂ ਪ੍ਰਾਰਥਨਾਵਾਂ, ਯੋਗ ਅਭਿਆਸ, ਆਰਟ ਐਂਡ ਕਰਾਫਟ, ਡਰਾਇੰਗ ਅਤੇ ਪੇਂਟਿੰਗ, ਅਬੈਕਸ ਟਰੇਨਿੰਗ, ਸਪੀਡ ਰਾਇਟਿੰਗ ਅਤੇ ਮਨੋਰੰਜਕ ਖੇਡਾਂ ਸ਼ਾਮਲ ਸਨ। ਇਹ ਸਾਰੀਆਂ ਗਤਿਵਿਧੀਆਂ ਬੱਚਿਆਂ ਦੇ ਸਮੂਹ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ।
ਪਰੋਜੈਕਟ ਕੋਆਰਡੀਨੇਟਰ ਸੰਦੀਪ ਸਹਗਲ ਨੇ ਦੱਸਿਆ ਕਿ ਬੱਚੇ ਪੂਰੇ ਉਤਸ਼ਾਹ ਨਾਲ ਸਾਰੀਆਂ ਗਤਿਵਿਧੀਆਂ ਵਿੱਚ ਭਾਗ ਲੈ ਰਹੇ ਸਨ। ਕੈਂਪ ਨੂੰ ਸਫਲਤਾ ਨਾਲ ਚਲਾਉਣ ਲਈ 5 ਟਰੇਨਰਾਂ ਦੀ ਵਿਵਸਥਾ ਕੀਤੀ ਗਈ ਸੀ, ਜਿਨ੍ਹਾਂ ਨੇ ਬੱਚਿਆਂ ਨੂੰ ਯੋਗ ਮਾਰਗਦਰਸ਼ਨ ਪ੍ਰਦਾਨ ਕੀਤਾ। ਕੈਂਪ ਦੌਰਾਨ ਬੱਚਿਆਂ ਨੂੰ ਹਰ ਰੋਜ਼ ਰਿਫਰੇਸ਼ਮੈਂਟ ਵੀ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦਾ ਉਤਸ਼ਾਹ ਅਤੇ ਵੀ ਵਧ ਗਿਆ। ਇਸ ਪਹਲ ਨੂੰ ਮਾਪਿਆਂ ਅਤੇ ਸਥਾਨਕ ਸਮਾਜ ਵੱਲੋਂ ਵੀ ਬਹੁਤ ਸਾਰ੍ਹਿਆ ਗਿਆ।
ਜਿਕਰਯੋਗ ਹੈ ਕਿ ਸਤੋਸ਼ ਸੇਵਾ ਕੁੰਜ, ਮਯੰਕ ਫਾਊਂਡੇਸ਼ਨ ਵੱਲੋਂ ਚਲਾਇਆ ਜਾਣ ਵਾਲਾ ਇੱਕ ਸੇਵਾ ਕੇਂਦਰ ਹੈ, ਜੋ ਕਿ ਫਿਰੋਜ਼ਪੁਰ ਵਿੱਚ ਸਮਾਜ ਸੇਵਾ ਅਤੇ ਜਨਕਲਿਆਣ ਲਈ ਸਰਗਰਮ ਹੈ। ਇੱਥੇ ਸਕਿੱਲ ਡਿਵੈਲਪਮੈਂਟ, ਮਹਿਲਾ sashaktikaran ਅਤੇ ਬੱਚਿਆਂ ਲਈ ਵਿਦਿਆਤਮਕ ਅਤੇ ਰਚਨਾਤਮਕ ਪ੍ਰੋਗਰਾਮ ਨਿਯਮਤ ਤੌਰ ‘ਤੇ ਕਰਵਾਏ ਜਾਂਦੇ ਹਨ।