ਫਿਰੋਜ਼ਪੁਰ ਤੋਂ ਚੰਡੀਗੜ੍ਹ ਲਈ 2 ਟ੍ਰੇਨਾਂ ਦੀ ਸੇਵਾ ਮੁੜ ਸ਼ੁਰੂ – ਲੋਕਾਂ ਲਈ ਵਧੀਆ ਖ਼ਬਰ
- 1766 Views
- kakkar.news
- June 30, 2025
- 1
- Punjab Railways
ਫਿਰੋਜ਼ਪੁਰ ਤੋਂ ਚੰਡੀਗੜ੍ਹ ਲਈ 2 ਟ੍ਰੇਨਾਂ ਦੀ ਸੇਵਾ ਮੁੜ ਸ਼ੁਰੂ – ਲੋਕਾਂ ਲਈ ਵਧੀਆ ਖ਼ਬਰ
ਫਿਰੋਜ਼ਪੁਰ 30 ਜੂਨ 2025( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾਂ ਮੋਹਾਲੀ ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ ਹੈ। ਉੱਤਰੀ ਰੇਲਵੇ ਵੱਲੋਂ ਦੋ ਟ੍ਰੇਨਾਂ ਨੂੰ ਮੁੜ ਚਲਾਇਆ ਗਿਆ ਹੈ, ਜੋ ਹਰ ਰੋਜ਼ ਚੱਲਣਗੀਆਂ।
ਇਹ ਹਨ ਟ੍ਰੇਨਾਂ ਅਤੇ ਸਮੇਂ:
-
ਟ੍ਰੇਨ ਨੰਬਰ 14614 – ਫਿਰੋਜ਼ਪੁਰ ਤੋਂ ਮੋਹਾਲੀ ਐਕਸਪ੍ਰੈਸ
-
ਚੱਲਣ ਦਾ ਸਮਾਂ: ਸਵੇਰੇ 5:00 ਵਜੇ
-
ਮੋਹਾਲੀ ਪਹੁੰਚਣ ਦਾ ਸਮਾਂ: 9:55 ਵਜੇ
-
-
ਟ੍ਰੇਨ ਨੰਬਰ 14630 – ਸਤਲੁਜ ਐਕਸਪ੍ਰੈਸ
-
ਚੱਲਣ ਦਾ ਸਮਾਂ: ਸ਼ਾਮ 5:30 ਵਜੇ
-
ਚੰਡੀਗੜ੍ਹ ਪਹੁੰਚਣ ਦਾ ਸਮਾਂ: ਰਾਤ 10:40 ਵਜੇ
-
ਵਾਪਸੀ ਦੀਆਂ ਟ੍ਰੇਨਾਂ:
-
ਟ੍ਰੇਨ ਨੰਬਰ 14629 – ਸਤਲੁਜ ਐਕਸਪ੍ਰੈਸ (ਚੰਡੀਗੜ੍ਹ ਤੋਂ ਫਿਰੋਜ਼ਪੁਰ)
-
ਚੰਡੀਗੜ੍ਹ ਤੋਂ ਚੱਲਣ ਦਾ ਸਮਾਂ: ਸਵੇਰੇ 4:55 ਵਜੇ
-
ਫਿਰੋਜ਼ਪੁਰ ਪਹੁੰਚਣ ਦਾ ਸਮਾਂ: 9:45 ਵਜੇ
-
-
ਟ੍ਰੇਨ ਨੰਬਰ 14613 – ਮੋਹਾਲੀ ਤੋਂ ਫਿਰੋਜ਼ਪੁਰ ਐਕਸਪ੍ਰੈਸ
-
ਚੱਲਣ ਦਾ ਸਮਾਂ: ਸ਼ਾਮ 5:35 ਵਜੇ
-
ਫਿਰੋਜ਼ਪੁਰ ਪਹੁੰਚਣ ਦਾ ਸਮਾਂ: ਰਾਤ 10:30 ਵਜੇ
-
ਇਹ ਦੋਹਾਂ ਟ੍ਰੇਨਾਂ ਦੀ ਸੇਵਾ ਹਰ ਰੋਜ਼ ਉਪਲਬਧ ਰਹੇਗੀ। ਇਹ ਸੇਵਾ ਮੁੜ ਚਾਲੂ ਹੋਣ ਨਾਲ ਦਫ਼ਤਰ ਜਾਂ ਵਿਦਿਆ ਲਈ ਚੰਡੀਗੜ੍ਹ ਜਾਂ ਮੋਹਾਲੀ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਸਮਾਜ ਸੇਵਕ ਗੌਰਵ ਕੁਮਾਰ ਵੱਲੋਂ ਇਹ ਟਰੇਨਾਂ ਚਲਾਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਨੂੰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਾਫੀ ਪੱਤਰ ਵਿਹਾਰ ਕੀਤਾ ਗਿਆ,
ਜਦੋਂ ਗੌਰਵ ਕੁਮਾਰ ਨਾਲ ਗੱਲ ਬਾਤ ਕੀਤੀ ਗਈ ਤਾਂ ਇਹਨਾਂ ਦੱਸਿਆ ਕੀ ਇਹਨਾਂ ਨੂੰ ਅਪ੍ਰੈਲ 2025 ਵਿੱਚ ਹੀ ਰੇਲਵੇ ਵਿਭਾਗ ਵੱਲੋਂ ਫੋਨ ਆ ਗਿਆ ਸੀ ਅਤੇ ਉਹਨਾਂ ਕਿਹਾ ਸੀ ਕਿ ਇਹ ਟਰੇਨ ਦਾ ਸੰਚਾਲਨ 29 ਜੂਨ 2025 ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ,
ਫਿਰ ਇਸ ਤੋਂ ਬਾਅਦ ਗੌਰਵ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸ਼ਵਨੀ ਵੈਸ਼ਨਵ ਜੀ ਤੋਂ ਇਲਾਵਾ ਮੌਜੂਦਾ ਐਮਐਲਏ ਫਿਰੋਜ਼ਪੁਰ ਅਤੇ ਡੀਆਰ ਐਮ ਫਿਰੋਜ਼ਪੁਰ ਜੀ ਦਾ ਵੀ ਦਾ ਧੰਨਵਾਦ ਕੀਤਾ।



Comment (1)
Pushpinder singh
01 Jul 2025Very good job