Trending Now
#ਚਾਈਨੀਜ਼ ਦੀਵਿਆਂ ਦੀ ਚਮਕ ਵਿਚਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਬਚਾਉਣ ਲਈ ਜੁਟਿਆ ਘੁਮਿਆਰ ਜੋਗਿੰਦਰ ਪਾਲ ਦਾ ਪਰਿਵਾਰ
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਰੈਬਿਜ਼, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਦਿੱਤੀ ਸਿਖਲਾਈ
- kakkar.news
- June 30, 2025
- Health Punjab
ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਰੈਬਿਜ਼, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਦਿੱਤੀ ਸਿਖਲਾਈ
ਆਮ ਆਦਮੀ ਕਲੀਨਿਕਾਂ ਤੇ ਹੁਣ ਮਿਲਣਗੀਆਂ ਐਂਟੀ ਰੈਬਿਜ਼ ਸੇਵਾਵਾਂ: ਸਿਵਲ ਸਰਜਨ
ਫ਼ਿਰੋਜ਼ਪੁਰ, 30 ਜੂਨ2025 ( ਅਨੁਜ ਕੱਕੜ ਟੀਨੂੰ )
ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਅਤੇ ਕਲੀਨੀਕਲ ਸਹਾਇਕਾਂ ਨੂੰ ਐਂਟੀ ਰੈਬਿਜ਼ ਸੇਵਾਵਾਂ, ਗੰਭੀਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਦੇਖਭਾਲ ਅਤੇ ਗੈਰ-ਸੰਚਾਰੀ ਰੋਗਾਂ ਸਬੰਧੀ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਇਹਨਾਂ ਸੇਵਾਂਵਾਂ ਵਿਚ ਵਾਧਾ ਕਰਦੇ ਹੋਏ ਪਰਿਵਾਰ ਨਿਯੋਜਨ ਅਤੇ ਗਰਭਵਤੀ ਔਰਤਾਂ ਦੀ ਦੇਖਭਾਲ ਸਬੰਧੀ ਸੇਵਾਵਾਂ ਵੀ ਸ਼ੂਰੂ ਕੀਤੀਆਂ ਜਾ ਚੱਕੀਆਂ ਹਨ। ਇਨ੍ਹਾ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ ਹੁਣ ਇੱਕ ਜੁਲਾਈ 2025 ਤੋਂ ਐਂਟੀ ਰੈਬਿਜ਼ ਸੇਵਾਵਾਂ, ਗੰਭੀਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਦੇਖਭਾਲ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਅਵਾਰਾ ਕੁਤਿਆਂ ਅਤੇ ਪਾਲਤੂ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਨ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕੁਤਿਆਂ ਦੇ ਕੱਟਣ ਉਪਰੰਤ ਰੈਬਿਜ਼ ਤੋਂ ਬਚਾਅ ਲਈ ਜੋ ਟੀਕਾਕਰਨ ਕੀਤਾ ਜਾਂਦਾ ਹੈ ਇਹ ਸੇਵਾਵਾਂ ਹੁਣ ਤੱਕ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀਜ਼ ਪੱਧਰ ਤੇ ਦਿੱਤੀਆਂ ਜਾਂਦੀਆਂ ਸਨ, ਹੁਣ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਇਹ ਸੇਵਾਵਾਂ ਉਪਲੱਬਧ ਕਰਵਾਉਣ ਲਈ ਆਮ ਆਦਮੀ ਕਲੀਨਿਕਾਂ ਵਿਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਗੈਰ ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੇ ਇਲਾਜ ਵੀ ਆਮ ਆਦਮੀ ਕਲੀਨਿਕਾਂ ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਹੁਣ ਇਹ ਨਵੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੋਰ ਲਾਭ ਮਿਲੇਗਾ।
ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡਾ. ਮਨਦੀਪ ਖੰਗੂਰਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਗੁਰਮੇਜ ਰਾਮ ਡੀ.ਐਮ.ਸੀ., ਡਾ ਜਤਿੰਦਰ ਕੋਛੜ ਐਮ ਡੀ ਮੈਡੀਸਨ ,ਡਾ ਈਸ਼ਾ ਨਰੂਲਾ ਬੱਚਿਆ ਦੇ ਰੋਗਾਂ ਦੇ ਮਾਹਿਰ,ਡਾ ਸ਼ਮਿੰਦਰ ਜਿਲ੍ਹਾ ਐਪੀਡੀਮੋਲੋਜਿਸਟ ਵਲੋ ਟ੍ਰੇਨਿੰਗ ਵਿੱਚ ਮੌਜ਼ੂਦ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਕਲੀਨੀਕਲ ਅਸਿਸਟੈਂਟ ਨੂੰ ਸਬੰਧਤ ਬਿਮਾਰੀਆ ਸੰਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਵਿੱਚ ਸੰਜੀਵ ਸ਼ਰਮਾ ਜਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਹਰੀਸ਼ ਕਟਾਰੀਆ ਜ਼ਿਲਾ ਪ੍ਰੋਗਰਾਮ ਮੈਨੇਜਰ, ਸੰਜੀਵ ਬਹਿਲ ਤੋਂ ਇਲਾਵਾ ਸਮੂਹ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰ ਅਤੇ ਕਲੀਨੀਕਲ ਅਸਿਸਟੈਟ ਹਾਜ਼ਰ ਸਨ।
Categories

Recent Posts