ਹਿੰਦ-ਪਾਕ ਸਰਹੱਦ ‘ਤੇ ਭਾਰਤੀ ਫੌਜ, ਬੀਐਸਐਫ਼, ਪੰਜਾਬ ਪੁਲਿਸ ਅਤੇ ਸਿਟੀਜਨਸ ਵਾਰਿਅਰਜ਼ ਵਲੋਂ ਸਾਂਝਾ ਫਾਇਰਿੰਗ ਅਭਿਆਸ
- 82 Views
- kakkar.news
- July 14, 2025
- National Punjab
ਹਿੰਦ-ਪਾਕ ਸਰਹੱਦ ‘ਤੇ ਭਾਰਤੀ ਫੌਜ, ਬੀਐਸਐਫ਼, ਪੰਜਾਬ ਪੁਲਿਸ ਅਤੇ ਸਿਟੀਜਨਸ ਵਾਰਿਅਰਜ਼ ਵਲੋਂ ਸਾਂਝਾ ਫਾਇਰਿੰਗ ਅਭਿਆਸ
ਫਿਰੋਜ਼ਪੁਰ, 14 ਜੁਲਾਈ 2025( ਸੀਟੀਜ਼ਨਜ਼ ਵੋਇਸ)
ਹਿੰਦ-ਪਾਕ ਸਰਹੱਦ ਨੇੜੇ ਭਾਰਤੀ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਵੱਲੋਂ ਬੀਐਸਐਫ਼, ਪੰਜਾਬ ਪੁਲਿਸ ਅਤੇ ਸਿਟੀਜ਼ਨ ਵਾਰਿਅਰਜ਼ ਦੇ ਸਹਿਯੋਗ ਨਾਲ ਇੱਕ ਸਾਂਝਾ ਫਾਇਰਿੰਗ ਅਭਿਆਸ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਇਸ ਅਭਿਆਸ ਦਾ ਮੁੱਖ ਉਦੇਸ਼ ਸਰਹੱਦੀ ਖੇਤਰ ਵਿੱਚ ਨਿਵੀਂ ਉਭਰਨ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਬਲਾਂ ਵਿੱਚ ਪਰਸਪਰ ਸਮਨਵਯ ਅਤੇ ਨਾਗਰਿਕ-ਸੈਨਾ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਸਾਂਝੇ ਅਭਿਆਸ ਵਿੱਚ ਤੇਜ਼ ਰਵਾਈ ਨਾਲ ਕਾਰਵਾਈ ਕਰਨ, ਕੋਆਰਡੀਨੇਸ਼ਨ ਅਤੇ ਸੰਕਟ ਦੀ ਘੜੀ ਵਿੱਚ ਓਪਰੇਸ਼ਨਲ ਤਿਆਰੀ ਨੂੰ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਗਿਆ।
ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਸੈਨਿਕ ਬਲਾਂ, ਰਾਜ ਪੁਲਿਸ ਅਤੇ ਨਾਗਰਿਕ ਸੇਵਕਾਂ ਵਿਚਕਾਰ ਭਰੋਸੇ ਅਤੇ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ, ਜੋ ਰਾਸ਼ਟਰ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨ ਵਾਲੀ ਸੋਚ ਨੂੰ ਉਤਸ਼ਾਹਤ ਕਰਦੇ ਹਨ।
ਇਹ ਅਭਿਆਸ ਭਾਰਤੀ ਫੌਜ ਦੇ “ਇਕ ਟੀਮ, ਇਕ ਮਿਸ਼ਨ” ਦੇ ਜਜ਼ਬੇ ਨੂੰ ਦਰਸਾਉਂਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਪੰਜਾਬ ਅਤੇ ਦੇਸ਼ ਦੀ ਰੱਖਿਆ ਲਈ ਫੌਜ ਹਰ ਹਾਲਤ ਵਿੱਚ ਤਿਆਰ ਹੈ।


