ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 14 ਪਾਰਟ ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ
- kakkar.news
- January 31, 2023
- Punjab
ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 14 ਪਾਰਟ ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ
ਫਿਰੋਜ਼ਪੁਰ, 31 ਜਨਵਰੀ 2023 (ਸੁਭਾਸ਼ ਕੱਕੜ)
ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 14 ਪਾਰਟ ਟਾਈਮ ਦਰਜਾ-4 ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ। ਇਸ ਦੌਰਾਨ ਸ. ਕਵਲਜੀਤ ਸਿੰਘ ਧੰਜੂ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਵੱਲੋਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਆਰਡਰ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਸ੍ਰੀ ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:) ਫਿਰੋਜ਼ਪੁਰ ਵੱਲੋਂ ਵੀ ਰੈਗੂਲਰ ਹੋਣ ‘ਤੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਸ੍ਰੀ ਕੋਮਲ ਅਰੋੜਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਸ੍ਰੀ ਸੁਖਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਸ੍ਰੀ ਮਨਿੰਦਰ ਸਿੰਘ ਕਲਰਕ, ਸ੍ਰੀ ਲਵਦੀਪ ਸਿੰਘ ਕਲਰਕ, ਸ੍ਰੀ ਸੁਖਚੈਨ ਸਿੰਘ ਸਟੈਨੋ, ਸ੍ਰੀਮਤੀ ਸੁਮਨ ਕੁਮਾਰੀ ਸੀਨੀਅਰ ਸਹਾਇਕ, ਸ੍ਰੀ ਕਰਮਜੀਤ ਸਿੰਘ ਸੀਨੀਅਰ ਸਹਾਇਕ, ਸ੍ਰੀ ਅਮਨਦੀਪ ਸ਼ਰਮਾ ਸੀਨੀਅਰ ਸਹਾਇਕ ਅਤੇ ਹੋਰ ਦਫਤਰੀ ਅਮਲਾ ਵੀ ਹਾਜ਼ਰ ਸੀ।

- September 28, 2026
अंतर-रेलवे क्रॉस कंट्री चैंपियनशिप में सुश्री नीता ने हासिल किया तीसरा स्थान
- September 28, 2026
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਟਰੇਡਰਜ਼ ਕਮਿਸ਼ਨ ਵਚਨਬੱਧ: ਅਨਿਲ ਠਾਕੁਰ
- September 28, 2026