Trending Now
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
#ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਬੰਨ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ
ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਯੂਥ ਵਰਕਰ ਹੁਸੈਨੀ ਵਾਲਾ ਵਿਖੇ ਸ਼ਹੀਦਾਂ ਨੂੰ ਹੋਏ ਨਤਮਸਤਕ
- 33 Views
- kakkar.news
- July 23, 2025
- Politics Punjab
ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਯੂਥ ਵਰਕਰ ਹੁਸੈਨੀ ਵਾਲਾ ਵਿਖੇ ਸ਼ਹੀਦਾਂ ਨੂੰ ਹੋਏ ਨਤਮਸਤਕ
ਫਿਰੋਜ਼ਪੁਰ 23 ਜੁਲਾਈ 2025 (ਅਨੁਜ ਕੱਕੜ ਟੀਨੂੰ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਸੇ ਕੜੀ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਯੂਥ ਪ੍ਰਧਾਨ ਫ਼ਿਰੋਜ਼ਪੁਰ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਦੀ ਅਗਵਾਈ ਵਿੱਚ ਨੌਜਵਾਨਾਂ ਦੇ ਵੱਡੇ ਇਕੱਠ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਦੇ ਸ਼ਹੀਦੀ ਸਥਾਨ ਤੇ ਨਤਮਸਤਕ ਹੋ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸ਼ਹੀਦਾਂ ਦੀ ਸੋਚ ‘ਤੇ ਚੱਲਣ ਸੱਦਾ ਦਿੱਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਨੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਮੂਹ ਯੂਥ ਵਰਕਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਇਕੱਤਰ ਹੋਏ ਅਤੇ ਵੱਡੇ ਇਕੱਠ ਨਾਲ ਗੁਰਦੁਆਰਾ ਮੁਦਕੀ ਹੁੰਦੇ ਹੋਏ ਤਲਵੰਡੀ ਭਾਈ ਪਹੁੰਚੇ, ਜਿੱਥੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਾਫਲੇ ਨੂੰ ਹੂਸੈਨੀਵਾਲਾ ਵਿਖੇ ਰਵਾਨਾ ਕੀਤਾ।
ਇਸ ਮੌਕੇ ਰੋਬੀ ਸੰਧੂ, ਗੁਰਪ੍ਰੀਤ ਸਿੰਘ ਗਿੱਲ, ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ, ਜਗਮੀਤ ਸਿੰਘ ਸਰਪੰਚ ਸ਼ਹਿਜ਼ਾਦੀ, ਅਵਤਾਰ ਸਿੰਘ ਸਰਪੰਚ ਸ਼ੇਰ ਖਾਂ, ਗੁਰਨਾਮ ਸਿੰਘ ਸਰਪੰਚ ਚੰਧੜ, ਗੁਰਜੰਟ ਸਿੰਘ ਸਰਪੰਚ ਭੋਲੂਵਾਲਾ, ਹਰਨੇਕ ਸਿੰਘ ਸਰਪੰਚ ਗਡੋਡੂ, ਗੁਰਮੀਤ ਸਿੰਘ ਲਾਡਾ, ਪਰਮਜੀਤ ਸਿੰਘ ਜੱਗੂ ਸਰਪੰਚ, ਰਜਿੰਦਰ ਸਿੰਘ ਸਰਪੰਚ ਵਲੂਰ, ਗੁਰਜੰਟ ਸਿੰਘ ਸਰਪੰਚ ਨਾਜੂ ਸ਼ਾਹ, ਅਮਨਦੀਪ ਸਿੰਘ ਸਰਪੰਚ ਝੋਕ ਨੌਧ ਸਿੰਘ, ਸਰਬਾ ਸਰਪੰਚ ਧੱਲੇ ਕੇ, ਰਵਜੀਤ ਸਿੰਘ ਸਰਪੰਚ ਸੋਡੀ ਨਗਰ, ਪ੍ਰਗਟ ਸਿੰਘ ਸਰਪੰਚ ਭੰਬਾ ਲੰਡਾ, ਹਰਮਨ ਭੰਬਾ ਲੰਡਾ, ਸੁਖਜੀਤ ਸਿੰਘ ਉਗੋਕੇ, ਕੁਰਵਿੰਦਰ ਸਿੰਘ ਸਰਪੰਚ ਮਿਸ਼ਰੀਵਾਲਾ, ਲੱਕੀ ਸਰਪੰਚ ਰੱਤਾ ਖੇੜਾ, ਜਗਜੀਤ ਸਿੰਘ ਸਰਪੰਚ ਸਿੱਧੂ, ਸੁਖਪ੍ਰੀਤ ਸਿੰਘ ਘੱਲ ਖੁਰਦ, ਤਲਵਿੰਦਰ ਸਿੰਘ ਸਰਪੰਚ, ਹਰ ਭਗਵਾਨ ਸਿੰਘ ਸਰਪੰਚ, ਜਸ ਉਗੋ ਕੇ, ਆਕਾਸ਼ ਉਗੋ ਕੇ, ਰਵੀ ਧਾਲੀਵਾਲ, ਸਿਮਰਨਜੀਤ ਸਿੰਘ ਸਰਪੰਚ ਠੇਠਰ ਖੁਰਦ, ਬੂਟਾ ਸਿੰਘ ਸਰਪੰਚ ਚੁਗੱਤੇ ਵਾਲਾ, ਮੇਜਰ ਸਿੰਘ ਬੁਰਜੀ, ਸ਼ੇਰਾ ਭਾਵੜਾ, ਗੁਰਵਿੰਦਰ ਸਿੰਘ ਮੱਲੂਵਾਲਾ ਸਮੇਤ ਵੱਡੀ ਗਿਣਤੀ ਵਿੱਚ ਯੂਥ ਵਰਕਰ ਹਾਜ਼ਰ ਸਨ।