ਵਾੜਾ ਕਾਲੀ ਰਾਓ ਬੰਨ੍ਹ ਦੀ ਮਜ਼ਬੂਤੀ ਦਾ ਕੰਮ, ਡੀਸੀ ਨੇ ਸੰਭਾਲੀ ਕਮਾਨ”
- 65 Views
- kakkar.news
- September 14, 2025
- Punjab
ਵਾੜਾ ਕਾਲੀ ਰਾਓ ਬੰਨ੍ਹ ਦੀ ਮਜ਼ਬੂਤੀ ਦਾ ਕੰਮ, ਡੀਸੀ ਨੇ ਸੰਭਾਲੀ ਕਮਾਨ”
ਜ਼ੀਰਾ /ਫਿਰੋਜ਼ਪੁਰ, 14 ਸਤੰਬਰ 2025( ਸਿਟੀਜ਼ਨਜ਼ ਵੋਇਸ)
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਮਖੂ -ਜਲੰਧਰ ਰੋਡ ‘ਤੇ ਪੈਂਦੇ ਪਿੰਡ ਵਾੜਾ ਕਾਲੀ ਰਾਓ ਵਿਖੇ ਪਾਣੀ ਦੇ ਵਹਾਅ ਕਾਰਨ ਕਮਜ਼ੋਰ ਹੋਏ ਬੰਨ੍ਹ ਨੂੰ ਮਜ਼ਬੂਤ ਕਰਨ ਸਬੰਧੀ ਚੱਲ ਰਹੇ ਕੰਮ ਦੀ ਖੁਦ ਕਮਾਨ ਸੰਭਾਲ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਐਤਵਾਰ ਸਵੇਰੇ ਸਵੇਰੇ ਬੰਨ ‘ਤੇ ਪਹੁੰਚ ਕੇ ਬੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਤੋਂ ਬੰਨ੍ਹ ਦੀ ਮਜ਼ਬੂਤੀ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ ਜਿਸ ਵਿੱਚ 30 ਦੇ ਕਰੀਬ ਨੌਜਵਾਨ ਰਾਤ ਦੇ ਸਮੇਂ ਹੀ ਬੰਨ੍ਹ ਦੀ ਮਜ਼ਬੂਤੀ ਲਈ ਜੁਟ ਗਏ ਸਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੇਤਾ ਦੀਆਂ ਟਰਾਲੀਆਂ, ਜੇਸੀਬੀ ਮਸ਼ੀਨਾਂ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਬੰਨ ਦੀ ਮਜਬੂਤੀ ਦਾ ਕੰਮ ਚੱਲ ਲਗਾਤਾਰ ਚੱਲ ਰਿਹਾ ਹੈ।
ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਖੇਤਰ ਦੇ ਆਲੇ ਦੁਆਲੇ ਬਹੁਤ ਸਾਰੇ ਪਿੰਡ ਪੈਂਦੇ ਹਨ। ਇਸ ਲਈ ਸੁਰੱਖਿਆ ਤੇ ਨਜ਼ਰੀਏ ਤੋਂ ਇਹ ਬੰਨ ਬਹੁਤ ਅਹਿਮ ਹੈ। ਇਸ ਲਈ ਸਮੁੱਚਾ ਪ੍ਰਸ਼ਾਸਨ ਇਸ ਦੀ ਮਜਬੂਤੀ ਦੇ ਲਈ ਜੁਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਬੰਨ੍ਹ ਨੂੰ ਮਜਬੂਤ ਕਰਨ ਦੇ ਕੰਮ ਨੂੰ ਦੇਖ ਰਹੇ ਹਨ ਤਾ ਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ. ਨਿਧੀ ਕੁਮੁਦ ਬੰਬਾਹ ਤੋਂ ਇਲਾਵਾ ਬੰਨ੍ਹ ਦੀ ਮਜ਼ਬੂਤੀ ਲਈ ਜੁੱਟੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।



- October 15, 2025