ਬੱਲੂਆਣਾ ਦੇ ਵਿਧਾਇਕ ਵੱਲੋਂ ਪਿੰਡ ਪਟੀ ਸਦੀਕ ਅਤੇ ਢਾਣੀ ਹਰਗੋਬਿੰਦਪੁਰਾ ਵਿਖੇ ਜਨ ਸੁਣਵਾਈ
- kakkar.news
- September 26, 2022
- Punjab
ਬੱਲੂਆਣਾ ਦੇ ਵਿਧਾਇਕ ਵੱਲੋਂ ਪਿੰਡ ਪਟੀ ਸਦੀਕ ਅਤੇ ਢਾਣੀ ਹਰਗੋਬਿੰਦਪੁਰਾ ਵਿਖੇ ਜਨ ਸੁਣਵਾਈ
ਵਿਕਾਸ ਪ੍ਰੋਜ਼ੈਕਟ ਕੀਤੇ ਲੋਕ ਸਮਰਪਿਤ
ਬੱਲੂਆਣਾ, ਫਾਜਿਲ਼ਕਾ, 26 ਸਤਬਰ (ਅਨੁਜ ਕੱਕੜ ਟੀਨੂੰ)
ਅੱਜ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿਡ ਪੱਟੀ ਸਦੀਕ ਅਤੇ ਢਾਣੀ ਹਰਗੋਬਿਦਪੁਰਾ ਵਿਖੇ ਜਨ ਸੁਣਵਾਈ ਕੀਤੀ.ਇਸ ਦੌਰਾਨ ਉਨ੍ਹਾਂ ਨੇ ਪਿµਡ ਪੱਟੀ ਸਦੀਕ ਦੀ ਢਾਣੀ ਹਰਗੋਬਿਦਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਵੇਂ ਬਣੇ ਕਮਰਿਆਂ ਅਤੇ ਨਵੇਂ ਬਣੇ ਪੱਕੇ ਖਾਲ ਦਾ ਉਦਘਾਟਨ ਵੀ ਕੀਤਾ.
ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ. ਇਸ ਨਾਲ ਪਿµਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ.
ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸ਼ਹੀਦ ਏ ਆਜਮ ਭਗਤ ਸਿੰਘ ਦੀ ਸੋਚ ਅਨੁਸਾਰ ਸੂਬੇ ਦੀ ਸਰਕਾਰ ਚਲਾਈ ਜਾ ਰਹੀ ਹੈ. ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ.ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਆਪਣੇ ਘਰ ਅੱਗੇ ਇਕ ਮੋਮਬੱਤੀ ਜਾਂ ਦੀਵਾ ਜਰੂਰ ਜਲਾਉਣ ਅਤੇ ਇਸ ਦਿਨ ਆਪਣੇ ਘਰਾਂ ਤੇ ਤਿਰੰਗਾ ਵੀ ਲਹਿਰਾਉਣ.
ਇਸ ਮੌਕੇ ਸ ਗੁਰਪਾਲ ਸਿਘ, ਮਗ਼ਰੂਰ ਸਿਘ ਨਬਰਦਾਰ, ਜਗਸੀਰ ਸਿਘ ਮੈਂਬਰ, ਗੁਰਪ੍ਰੀਤ ਸਿਘ, ਜਸਵਿਦਰ ਸਿਘ, ਵਰਿਦਰ ਸਿਘ, ਸਰਵਿਦਰ ਸਿਘ, ਕੁਲਵਤ ਸਿਘ, ਉਪਕਾਰ ਸਿਘ ਜਾਖੜ, ਧਰਮਵੀਰ ਗੌਦਾਰਾ,ਰਾਜੇਸ਼ ਭਾਦੂ, ਸੋਨੂ,ਹੈਪੀ ਬਾਠ, ਪਵਨ ਅਤੇ ਆਮ ਪਾਰਟੀ ਦੀ ਸੀਨੀਅਰ ਲੀਡਰਸ਼ਿ਼ਪ ਹਾਜ਼ਰ ਸੀ.

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026