ਰਾਸ਼ਟਰੀ ਫਲੈਗ ਵਾਲੀ ਝੰਡੀ ਲੱਗੀ ਗੱਡੀ ਅਤੇ ਮੰਤਰੀ ਦਾ ਪੀਏ ਅਖਵਾਉਣ ਵਾਲੇ ਇਕ ਵਿਅਕਤੀ ਨੂੰ ਗੁਰੂ ਹਰਸਹਾਏ ਪੁਲਿਸ ਨੇ ਕੀਤਾ ਕਾਬੂ
- 72 Views
- kakkar.news
- September 11, 2022
- Politics
ਫਿਰੋਜਪੁਰ ( ਸੁਭਾਸ਼ ਕੱਕੜ)
ਲੋਕਾਂ ‘ਤੇ ਰੋਹਬ ਪਾਉਣ ਅਤੇ ਮੰਤਰੀਆਂ ਵਾਲੀ ਫੀਲਿੰਗ ਲੈਣ ਲਈ ਰਾਸ਼ਟਰੀ ਫਲੈਗ ਵਾਲੀ ਝੰਡੀ ਲੱਗੀ ਗੱਡੀ ਅਤੇ ਮੰਤਰੀ ਦਾ ਪੀਏ ਅਖਵਾਉਣ ਵਾਲੇ ਇਕ ਵਿਅਕਤੀ ਨੂੰ ਗੁਰੂ ਹਰਸਹਾਏ ਪੁਲਿਸ ਨੇ ਕਾਬੂ ਕੀਤਾ ਹੈ ।ਇਸ ਕਾਰਵਾਈ ਲਈ ਵੱਖ-…
ਫਿਰੋਜਪੁਰ ( ਸੁਭਾਸ਼ ਕੱਕੜ): ਲੋਕਾਂ ‘ਤੇ ਰੋਹਬ ਪਾਉਣ ਲਈ ਰਾਸ਼ਟਰੀ ਫਲੈਗ ਵਾਲੀ ਝੰਡੀ ਲੱਗੀ ਗੱਡੀ ਅਤੇ ਮੰਤਰੀ ਦਾ ਪੀਏ ਅਖਵਾਉਣ ਵਾਲੇ ਇਕ ਵਿਅਕਤੀ ਨੂੰ ਗੁਰੂ ਹਰਸਹਾਏ ਪੁਲਿਸ ਨੇ ਕਾਬੂ ਕੀਤਾ ਹੈ ।ਇਸ ਕਾਰਵਾਈ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਪੁਲਿਸ ਦਾ ਸਹੀ ਕਦਮ ਦੱਸਦਿਆਂ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਪੀਏ ਅਖਵਾਉਣ ਵਾਲਾ ਜੋਨੀ ਕਪੂਰ ਕਾਫ਼ੀ ਸਮੇਂ ਤੋਂ ਆਪਣੀ ਗੱਡੀ ਉੱਪਰ ਰਾਸ਼ਟਰੀ ਫਲੈਗ ਵਾਲੀ ਝੰਡੀ ਲਗਾ ਕੇ ਅਤੇ ਹੂਟਰ ਲਗਾ ਕੇ ਘੁੰਮ ਰਿਹਾ ਸੀ, ਜਿਸ ਨੂੰ ਕਿ ਸਿਰਫ਼ ਮੰਤਰੀ ਰੈਂਕ ਵਾਲਾ ਹੀ ਲਗਾ ਸਕਦਾ ਹੈ । ਇਸ ਦੀ ਸੂਚਨਾ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀ ਦੇ ਆਗੂਆਂ ਵੱਲੋਂ ਪੁਲਿਸ ਨੂੰ ਦਿੱਤੀ ਜਾ ਰਹੀ ਸੀ । ਇਸ ਮਾਮਲੇ ਦੀ ਜਾਂਚ ਕਰਨ ਲਈ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਜੋਨੀ ਕਪੂਰ ਨੂੰ ਫੋਨ ਕਰ ਕੇ ਥਾਣੇ ਬੁਲਾਇਆ ਗਿਆ ਤਾਂ ਜੋਨੀ ਕਪੂਰ ਮੰਤਰੀਆਂ ਵਾਲੀ ਫੀਲਿੰਗ ਲੈਂਦਾ ਹੋਇਆ ਰਾਸ਼ਟਰੀ ਫਲੈਗ ਲੱਗੀ ਗੱਡੀ ਉਪਰ ਸਵਾਰ ਹੋ ਕੇ ਥਾਣੇ ਆ ਪੁੱਜਾ । ਜੋਨੀ ਕਪੂਰ ਦੀ ਇਸ ਗੈਰ-ਕਾਨੂੰਨੀ ਹਰਕਤ ਨੂੰ ਵੇਖ ਕੇ ਪੁਲਿਸ ਨੇ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ । ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024