ਕਿਸਾਨ ਮਜ਼ਦੂਰ ਜਥੇਬੰਦੀ ਵਲੋਂ KMM ਦੇ ਸੱਦੇ ‘ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਜ਼ਿਲ੍ਹਾ-ਪੱਧਰੀ ਮੋਟਰਸਾਈਕਲ ਮਾਰਚ*
- 94 Views
- kakkar.news
- August 11, 2025
- Punjab
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ KMM ਦੇ ਸੱਦੇ ‘ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਜ਼ਿਲ੍ਹਾ-ਪੱਧਰੀ ਮੋਟਰਸਾਈਕਲ ਮਾਰਚ*
ਫ਼ਿਰੋਜ਼ਪੁਰ, 11 ਅਗਸਤ 2025 (ਸਿਟੀਜ਼ਨਜ਼ ਵੋਇਸ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜਪੁਰ ਦੇ ਸਾਰੇ ਹੀ ਜੋਨਾਂ ਜਿਵੇਂ ਮੱਖੂ, ਜੀਰਾ, ਬਾਬਾ ਗਾਂਧਾ ਸਿੰਘ, ਤਲਵੰਡੀ ਭਾਈ, ਮੱਲਾਂਵਾਲਾ, ਆਰਿਫ਼ਕੇ, ਬਾਬਾ ਰਾਮ ਲਾਲ, ਫਿਰੋਜਪੁਰ-1, ਮਮਦੋਟ, ਗੁਰੂ ਹਰਸਹਾਏ, ਝੋਕ ਟਹਿਲ ਸਿੰਘ ਤੇ ਜੋਨ ਭਗਤ ਸਿੰਘ ਦੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਲੈਂਡ ਪੂਲਿੰਗ ਪੋਲਸੀ ਦਾ ਸਖਤ ਵਿਰੋਧ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸੈਂਕੜੇ ਹੀ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰਕੇ ਤੇ ਵੱਖ ਵੱਖ ਰਸਤਿਆਂ ਰਾਹੀਂ ਫਿਰੋਜਪੁਰ ਦੇ ਜਿਹੜੇ ਪਿੰਡਾਂ ਦੀ ਜਮੀਨ ਇਸ ਨੀਤੀ ਤਹਿਤ ਸਰਕਾਰ ਐਕਵਾਇਰ ਕਰਨਾ ਚਾਹੁੰਦੀ ਹੈ ਜਿਵੇਂ ਮੋਹਕਮ ਖਾਂ,ਸਤੀਏਵਾਲਾ ਤੇ ਡੂਮਣੀ ਵਾਲਾ ਪਿੰਡਾਂ ਵਿੱਚ ਪਹੁੰਚ ਕੇ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏDC ਦਫ਼ਤਰ ਪਹੁੰਚ ਕੇ ਮੋਦੀ , ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਸਰਕਾਰ ਨੂੰ ਨੀਤੀ ਪੋਲਿਸੀ ਵਾਪਸ ਲੈਣ ਲਈ ਕਿਹਾ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ, ਸੀ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਸੰਬੋਧਨ ਕਰਦਿਆਂ ਲੋਕਾਂ ਨੂੰ ਉਜਾੜ ਕੇ ਤੇ ਜ਼ਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ 20 ਅਗਸਤ ਨੂੰ ਪਿੰਡ ਕੁੱਕੜ (ਜਲੰਧਰ) ਵਿੱਚ ਹੋਣ ਜਾ ਰਹੀ ਇਸ ਨੀਤੀ ਖਿਲਾਫ ਵੀ ਪਹੁੰਚਣ ਲਈ ਕਿਹਾ ਤੇ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਕੇਜਰੀਵਾਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਕੇ ਪੂਰੇ ਕਰਨ ਤੇ ਨਸ਼ਿਆਂ ਦੇ ਖਾਤਮੇ, ਭ੍ਰਿਸ਼ਟਾਚਾਰ ਖ਼ਤਮ ਕਰਨ, ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਤੇ ਸਾਫ਼ ਸੁਥਰੇ ਪ੍ਰਬੰਧ ਕਰਨ ਦੇ ਕੰਮਾਂ ਤੇ ਧਿਆਨ ਦੇਣ ਲਈ ਕਿਹਾ। ਜ਼ਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰਵਾਲਾ, ਸੁਰਜੀਤ ਸਿੰਘ ਫੌਜੀ, ਨਰਿੰਦਰਪਾਲ ਸਿੰਘ ਜਤਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ ਨੇ ਅੱਗੇ ਕਿਹਾ ਕਿ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਤੇ ਬਿਜਲੀ ਦੇ ਨਿਜੀਕਰਨ ਖਿਲਾਫ ਕੀਤੇ ਜਾ ਰਹੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਲਹੂ ਵੀਟਵੇਂ ਸੰਘਰਸ਼ ਵੀ ਕਰਨੇ ਪਏ ਤਾਂ ਕਿਸਾਨ ਮਜ਼ਦੂਰ ਪਿੱਛੇ ਨਹੀਂ ਹੱਟਣਗੇ। ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਮੱਖਣ ਸਿੰਘ ਵਾੜਾ, ਬਲਰਾਜ ਸਿੰਘ ਫੇਰੋਕੇ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੇਲ ਸਿੰਘ ਫਿਰੋਜਪੁਰ, ਮੰਗਲ ਸਿੰਘ ਸਵਾਈਕੇ, ਗੁਰਬਖ਼ਸ਼ ਸਿੰਘ ਪੰਜਗਰਾਈਂ, ਰਜਿੰਦਰ ਸਿੰਘ ਫੁੱਲਰਵਾਨ, ਸੁਖਵੰਤ ਸਿੰਘ ਲੋਹੁਕਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਦਿਆਲ ਸਿੰਘ ਟਿੱਬੀ,ਫੁੰਮਣ ਸਿੰਘ, ਅਵਤਾਰ ਸਿੰਘ,ਕੇਵਲ ਸਿੰਘ ਵਾਹਕਾ, ਬਚਿੱਤਰ ਸਿੰਘ, ਗੁਰਭੇਜ ਸਿੰਘ, ਗੁਰਨਾਮ ਸਿੰਘ,ਮੇਜਰ ਸਿੰਘ, ਪੀੜਤ ਕਿਸਾਨ ਸੁਖਚੈਨ ਸਿੰਘ, ਪ੍ਰੀਤਮ ਸਿੰਘ ਆਦਿ ਆਗੂ ਹਾਜਰ ਸਨ।


