ਫਿਰੋਜ਼ਪੁਰ ‘ਚ ਰਿਵਾਲਵਰ ਨਾਲ ਖੇਡਣਾ ਪਿਆ ਮਹਿੰਗਾ, 12 ਸਾਲਾ ਬੱਚੇ ਦੇ ਸਿਰ ਵਿੱਚ ਵੱਜੀ ਗੋਲੀ, ਹਾਲਤ ਨਾਜ਼ੁਕ
- 389 Views
- kakkar.news
- August 18, 2025
- Punjab
ਫਿਰੋਜ਼ਪੁਰ ‘ਚ ਰਿਵਾਲਵਰ ਨਾਲ ਖੇਡਣਾ ਪਿਆ ਮਹਿੰਗਾ, 12 ਸਾਲਾ ਬੱਚੇ ਦੇ ਸਿਰ ਵਿੱਚ ਵੱਜੀ ਗੋਲੀ, ਹਾਲਤ ਨਾਜ਼ੁਕ
ਫਿਰੋਜ਼ਪੁਰ, 18 ਅਗਸਤ 2025( ਸਿਟੀਜਨਜ਼ ਵੋਇਸ)
ਫਿਰੋਜ਼ਪੁਰ ਸ਼ਹਿਰ ਵਿੱਚ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ 12 -13 ਸਾਲਾ ਬੱਚੇ ਨੂੰ ਰਿਵਾਲਵਰ ਨਾਲ ਖੇਡਣਾ ਮਹਿੰਗਾ ਪੈ ਗਿਆ। ਘਟਨਾ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਵੱਜੀ, ਜਿਸ ਕਾਰਨ ਉਸਦੀ ਹਾਲਤ ਬਹੁਤ ਨਾਜ਼ੁਕ ਬਣ ਗਈ ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ, ਘਰ ਦੇ ਵੱਡੇ ਉਸ ਵੇਲੇ ਬਾਹਰ ਡਰਾਇੰਗ ਰੂਮ ਚ ਸਨ ਅਤੇ ਬੱਚਾ ਅਲਮਾਰੀ ਚੋਂ ਵਰਦੀ ਬਦਲਨ ਲਈ ਕੱਪੜੇ ਕੱਢਣ ਗਿਆ ਤਾਂ ਉਸਨੁ ਅਲਮਾਰੀ ਵਿੱਚ ਪਿਆ ਰਿਵਾਲਵਰ ਦਿਖ ਗਿਆ ਜਿਸਨੂੰ ਖੇਡਣ ਲਈ ਚੁੱਕ ਲਿਆ । ਚੱਕਦੀਆ ਹੀ ਰਿਵਾਲਵਰ ਤੋਂ ਅਚਾਨਕ ਗੋਲੀ ਚਲ ਗਈ ਜੋ ਸਿੱਧੀ ਬੱਚੇ ਦੇ ਸਿਰ ਵਿੱਚ ਜਾ ਵੱਜੀ।
ਗੋਲੀ ਲੱਗਣ ਦੇ ਤੁਰੰਤ ਬਾਅਦ ਪਰਿਵਾਰ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਕਾਫ਼ੀ ਕ੍ਰਿਟੀਕਲ ਹੈ ਅਤੇ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ, ਜਿਸ ਨੂੰ ਬਾਅਦ ਚੋਂ ਡੀਐਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਰੈਫਰ ਕਰ ਦਿੱਤਾ । ਹਾਲਾਂਕਿ, ਡਾਕਟਰਾਂ ਨੇ ਕਿਹਾ ਕਿ ਅਜੇ ਵੀ ਉਸਦੀ ਜਾਨ ਨੂੰ ਖਤਰਾ ਬਰਕਰਾਰ ਹੈ।
ਇਸ ਹਾਦਸੇ ਨੇ ਇਲਾਕੇ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਘਰਾਂ ਵਿੱਚ ਹਥਿਆਰਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।



- October 15, 2025