ਰੈਸਟੋਰੈਂਟ ਮਾਲਕ ਨੇ ਸ਼ਰਾਬ ਪੀਣ ਤੋਂ ਨਾਂਹ ਕਰਨ ‘ਤੇ ਰੈਸਟੋਰੈਂਟ ‘ਚ ਹੋਈਆ ਹੰਗਾਮਾ ! ਕੁਝ ਲੋਕਾ ਨੇਮਾਲਕ ਦੀ ਕੀਤੀ ਕੁਟਮਾਰ
- 133 Views
- kakkar.news
- September 11, 2022
- Punjab
ਰੈਸਟੋਰੈਂਟ ਮਾਲਕ ਨੇ ਸ਼ਰਾਬ ਪੀਣ ਤੋਂ ਨਾਂਹ ਕਰਨ ‘ਤੇ ਰੈਸਟੋਰੈਂਟ ‘ਚ ਹੋਈਆ ਹੰਗਾਮਾ ! ਕੁਝ ਲੋਕਾ ਨੇਮਾਲਕ ਦੀ ਕੀਤੀ ਕੁਟਮਾਰ 
ਫਿਰੋਜਪੁਰ ( ਸੁਭਾਸ਼ ਕੱਕੜ)
ਕੱਲ ਰਾਤ ਸਮਾਣਾ ਦੇ ਵਿੱਕੀ ਨਾਮ ਦੇ ਰੈਸਟੋਰੈੰਟ ਵਿੱਚ ਉਸ ਵਕਤ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਰੈਸਟੋਰੈਂਟ ਚ ਸ਼ਰਾਬ ਪੀਣ ਤੋਂ ਮਨਾਹੀ ਕੀਤੀ ਗਈ । ਜਿਸ ਨੂੰ ਲੈ ਕੇ ਹੰਗਾਮਾ ਕਾਰੀਆਂ ਨੇ ਰੈਸਟੋਰੈਂਟ ਦੇ ਮਾਲਕ ਦੀ ਕੁੱਟਮਾਰ ਕੀਤੀ ਘਟਨਾ ਉਸ ਵਕਤ ਦੀ ਹੈ ਜਦੋਂ ਵੈਸ਼ਨੋ ਰੈਸਟੋਰੈਂਟ ਦੇ ਅੰਦਰ ਕੁਝ ਲੋਕਾ ਨੇ ਸ਼ਰਾਬ ਪੀਣ ਦੀ ਕੋਸ਼ਿਸ਼ ਕੀਤੀ ਜਦੋਂ ਰੈਸਟੋਰੈਂਟ ਦੇ ਮਾਲਕ ਨੇ ਉਨ੍ਹਾਂ ਨੂੰ ਸਰਾਬ ਪੀਣ ਤੋ ਮਨ੍ਹਾ ਕਰਨ ਤੇ ਮਾਲਕ ਨੇ ਕੀਹਾ ਕਿ ਲੋਕ ਇੱਥੇ ਪਰਿਵਾਰ ਸਮੇਤ ਖਾਣਾ ਲਈ ਆਉਦੇ ਹਨ , ਇੱਥੇ ਸ਼ਰਾਬ ਪੀਣ ਦੀ ਮਨਾਹੀ ਹੈ । ਮਾਮਲਾ ਇੰਨਾ ਵੱਧ ਗਿਆ ਕਿ ਇਨ੍ਹਾਂ ਲੋਕਾਂ ਨੇ ਰੈਸਟੋਰੈਂਟ ਦੇ ਮਾਲਕ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਮੌਕੇ ਤੇ ਪਹੁੰਚ ਕੇ ਸਿਟੀ ਪੁਲਿਸ ਦੇ ਇੰਨਚਾਰਜ ਹਰਵਿੰਦਰ ਸਿੰਘ ਸੰਧੂ ,ਤੇ ਸਦਰ ਪੁਲਿਸ ਇੱਨਚਾਰਜ ਮਹਿਮਾ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਲੋਕਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ । ਘਟਨਾ ਨੂੰ ਲੈ ਕੇ ਲੋਕਾਂ ‘ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ | ਜੇਕਰ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਰੋਸ ਵੱਜੋ ਸਾਰੇ ਬਾਜ਼ਾਰ ਨੂੰ ਬੰਦ ਕਰਵਾਇਆ ਜਾਵੇਗਾ।
ਮਾਮਲੇ ਦੀ ਜਾਚ ਕਰ ਰਹੇ ਸਿਟੀ ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਇਨਕਾਰ ਕਰਨ ਕਾਰਨ ਇੱਥੇ ਝਗੜਾ ਹੋ ਗਿਆ, ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਇਕ ਵਿਅਕਤੀ ਹਸਪਤਾਲ ਵਿਚ ਦਾਖਲ ਹੈ ।ਸੀ.ਸੀ.ਟੀ.ਵੀ.ਦੀਆਂ ਫੋਟੋਆਂ ਚੈਕ ਕੀਤੀਆਂ ਜਾ ਰਹੀਆਂ , ਜਲਦ ਹੀ ਆਰੋਪੀਆ ਨੂੰ ਕਾਬੂ ਕਰ ਲਿੱਤਾ ਜਾਵੇਗਾ ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026