ਅੰਮ੍ਰਿਤਸਰ ‘ਚ ਦੋ ਤੇਜ਼ ਰਫਤਾਰਦੀ ਕਾਰਾਂ ਦੀ ਹੋਈ ਭਿਆਨਕ ਟੱਕਰ
- 137 Views
- kakkar.news
- November 26, 2022
- Punjab
ਅੰਮ੍ਰਿਤਸਰ ‘ਚ ਦੋ ਤੇਜ਼ ਰਫਤਾਰਦੀ ਕਾਰਾਂ ਦੀ ਹੋਈ ਭਿਆਨਕ ਟੱਕਰ
ਅੰਮ੍ਰਿਤਸਰ 26 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਅੰਮ੍ਰਿਤਸਰ ‘ਚ ਦੋ ਤੇਜ਼ ਰਫਤਾਰ ਕਾਰਾਂ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ਪਲਟ ਗਈ। ਇਸ ਦੇ ਨਾਲ ਹੀ ਕਾਰਾਂ ‘ਚ ਸਵਾਰ ਸਾਰੇ 7 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਦਕਿ 3 ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।ਪੁਲਿਸ ਨੇ ਘਟਨਾ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਦੇ ਬਿਆਨ ਲਏ ਜਾ ਰਹੇ ਹਨ। ਪੁਲਿਸ ਦਾ ਅੰਦਾਜ਼ਾ ਹੈ ਕਿ ਘਟਨਾ ਦੇ ਸਮੇਂ ਕਾਰਾਂ ਦੀ ਰਫ਼ਤਾਰ 100 ਤੋਂ ਵੱਧ ਸੀ। ਘਟਨਾ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਇਹ ਘਟਨਾ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਬਾਹਰ ਵਾਪਰੀ। ਲਾਰੈਂਸ ਰੋਡ ਤੋਂ ਕਾਰਾਂ ਆ ਰਹੀਆਂ ਸਨ। ਦੋਵੇਂ ਕਾਰਾਂ ਵਿੱਚ 7 ਨੌਜਵਾਨ ਸਵਾਰ ਸਨ। ਉਦੋਂ ਆਈ-20 ਕਾਰ ਨੰਬਰ ਪੀ.ਬੀ.02 ਸੀ.ਈ.6905 ਡਿਵਾਈਡਰ ਨਾਲ ਟਕਰਾ ਗਈ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਪਲਟ ਗਈ। ਉਦੋਂ ਪਿੱਛੇ ਤੋਂ ਆ ਰਹੀ ਆਲਟੋ ਕਾਰ ਨੰਬਰ ਆਰਜੇ 07 ਸੀਏ 2559 ਨੇ ਉਸ ਨੂੰ ਫਿਰ ਟੱਕਰ ਮਾਰ ਦਿੱਤੀ। ਆਸ-ਪਾਸ ਲੰਘ ਰਹੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਹੈਲਪਲਾਈਨ ‘ਤੇ ਦਿੱਤੀ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਜ਼ਖਮੀਆਂ ਨੂੰ ਕਾਰਾਂ ‘ਚੋਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ। ਘਟਨਾ ‘ਚ ਆਲਟੋ ਕਾਰ ‘ਚ ਬੈਠੀ ਔਰਤ ਦੀ ਲੱਤ ਟੁੱਟ ਗਈ। ਇਕ ਵਿਅਕਤੀ ਦੇ ਸਿਰ ‘ਤੇ ਗੰਭੀਰ ਸੱਟਾਂ ਹਨ ਅਤੇ ਦੂਜੇ ਦੀ ਬਾਂਹ ‘ਤੇ ਸੱਟਾਂ ਹਨ। ਬਾਕੀ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ।

