ਫਿਰੋਜ਼ਪੁਰ ਕਾਂਗਰਸ ਵਿੱਚ ਨੇਤ੍ਰਿਤਵ ਬਦਲਾਅ ਦੇ ਸੰਕੇਤ, ਹਾਈਕਮਾਂਡ ਵੱਲੋਂ ਫੀਡਬੈਕ ਪ੍ਰਕਿਰਿਆ ਸ਼ੁਰੂ
- 137 Views
- kakkar.news
- September 17, 2025
- Punjab
ਫਿਰੋਜ਼ਪੁਰ ਕਾਂਗਰਸ ਵਿੱਚ ਨੇਤ੍ਰਿਤਵ ਬਦਲਾਅ ਦੇ ਸੰਕੇਤ, ਹਾਈਕਮਾਂਡ ਵੱਲੋਂ ਫੀਡਬੈਕ ਪ੍ਰਕਿਰਿਆ ਸ਼ੁਰੂ
ਫਿਰੋਜ਼ਪੁਰ, 17 ਸਤੰਬਰ 2025 ( ਅਨੂਜ ਕੱਕੜ ਟੀਨੂੰ)
ਕਾਂਗਰਸ ਹਾਈਕਮਾਂਡ ਵੱਲੋਂ ਫਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਦੀ ਪੁਨਰ-ਰਚਨਾ ਸਬੰਧੀ ਫੀਡਬੈਕ ਪ੍ਰਾਪਤ ਕਰਨ ਲਈ ਸੀਨੀਅਰ ਆਗੂ ਵਿਵੇਕ ਬੰਸਲ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਬੰਸਲ ਅੱਜ ਫਿਰੋਜ਼ਪੁਰ ਪਹੁੰਚੇ ਅਤੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਕਾਨਫਰੈਂਸ ਹਾਲ ਵਿੱਚ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਵੀ ਸੰਵਾਦ ਕਰਦੇ ਹੋਏ ਇਲਾਕੇ ਦੇ ਰਾਜਨੀਤਿਕ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਵਰਤਮਾਨ ਵਿੱਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਹਾਲਾਂਕਿ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਲੈ ਕੇ ਲਗਾਤਾਰ ਵਿਵਾਦਾਂ ਅਤੇ ਅੰਦਰੂਨੀ ਖਿੱਚਤਾਣ ਕਾਰਨ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ।
ਹਾਲਾਂਕਿ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ, ਪਰ ਸਰੋਤਾਂ ਅਨੁਸਾਰ “ਨਵਾਂ ਚਿਹਰਾ” ਲਿਆ ਕੇ ਫਿਰੋਜ਼ਪੁਰ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।



- October 15, 2025