ਫਿਰੋਜ਼ਪੁਰ ਨੂੰ ਰੇਲਵੇ ਦੀ ਵੱਡੀ ਸੌਗਾਤ: ਨਵੀਂ ਵੰਦੇ ਭਾਰਤ ਐਕਸਪ੍ਰੈਸ ਤੇ ਗੁਜਰਾਤ ਬੰਦਰਗਾਹਾਂ ਨਾਲ ਸਿੱਧੀ ਕੁਨੈਕਟਿਵਿਟੀ
- 144 Views
- kakkar.news
- September 23, 2025
- 1
- Punjab Railways
ਫਿਰੋਜ਼ਪੁਰ ਨੂੰ ਰੇਲਵੇ ਦੀ ਵੱਡੀ ਸੌਗਾਤ: ਨਵੀਂ ਵੰਦੇ ਭਾਰਤ ਐਕਸਪ੍ਰੈਸ ਤੇ ਗੁਜਰਾਤ ਬੰਦਰਗਾਹਾਂ ਨਾਲ ਸਿੱਧੀ ਕੁਨੈਕਟਿਵਿਟੀ
ਫਿਰੋਜ਼ਪੁਰ, 23 ਸਤੰਬਰ 2025 ( ਅਨੁਜ ਕੱਕੜ ਟੀਨੂੰ )
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਲਈ ਰੇਲਵੇ ਵੱਲੋਂ ਇਤਿਹਾਸਕ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਖ਼ਾਸ ਧਿਆਨ ਫਿਰੋਜ਼ਪੁਰ ਤੇ ਸਰਹੱਦੀ ਇਲਾਕਿਆਂ ‘ਤੇ ਦਿੱਤਾ ਗਿਆ ਹੈ।
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੁਸ਼ਟੀ ਕੀਤੀ ਕਿ ਰਾਜਪੁਰਾ–ਮੋਹਾਲੀ ਨਵੀਂ ਰੇਲ ਲਾਈਨ (18 ਕਿਮੀ, ₹443 ਕਰੋੜ) ਨੂੰ ਮਨਜ਼ੂਰੀ ਮਿਲ ਗਈ ਹੈ। ਇਹ 50 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦੀ ਹੈ ਅਤੇ ਮਾਲਵਾ ਖੇਤਰ ਨੂੰ ਚੰਡੀਗੜ੍ਹ ਨਾਲ ਸਿੱਧਾ ਜੋੜੇਗੀ। ਇਸ ਨਾਲ ਯਾਤਰਾ ਦੀ ਦੂਰੀ 66 ਕਿਮੀ ਘਟੇਗੀ ਅਤੇ ਰਾਜਪੁਰਾ–ਅੰਬਾਲਾ ਰੂਟ ਦਾ ਬੋਝ ਘਟੇਗਾ।
ਫਿਰੋਜ਼ਪੁਰ ਲਈ ਸਭ ਤੋਂ ਵੱਡੀ ਸੌਗਾਤ ਹੈ ਨਵੀਂ ਵੰਦੇ ਭਾਰਤ ਐਕਸਪ੍ਰੈਸ, ਜੋ ਹੁਣ ਇਸ ਰੂਟ ‘ਤੇ ਚੱਲੇਗੀ:
ਫਿਰੋਜ਼ਪੁਰ ਕੈਂਟ.–ਬਠਿੰਡਾ–ਪਟਿਆਲਾ–ਦਿੱਲੀ (ਹਫ਼ਤੇ ਵਿੱਚ 6 ਦਿਨ, ਯਾਤਰਾ ਸਮਾਂ: 6 ਘੰਟੇ 40 ਮਿੰਟ)। ਇਹ ਪ੍ਰੀਮੀਅਮ ਸੇਵਾ ਸਰਹੱਦੀ ਜ਼ਿਲ੍ਹੇ ਨੂੰ ਸਿੱਧੇ ਰਾਸ਼ਟਰੀ ਰਾਜਧਾਨੀ ਨਾਲ ਜੋੜੇਗੀ, ਜਿਸ ਨਾਲ ਵਪਾਰ, ਸੈਰ-ਸਪਾਟਾ ਅਤੇ ਰੋਜ਼ਗਾਰ ਨੂੰ ਵੱਡਾ ਲਾਭ ਹੋਵੇਗਾ।
ਇਕ ਹੋਰ ਅਹਿਮ ਯੋਜਨਾ ਹੈ ਫਿਰੋਜ਼ਪੁਰ–ਪੱਟੀ ਰੇਲ ਲਾਈਨ, ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਗੁਜਰਾਤ ਬੰਦਰਗਾਹਾਂ ਨਾਲ ਜੋੜੇਗੀ। ਇਸ ਨਾਲ ਆਰਥਿਕ ਕਾਰੀਡੋਰ ਤਿਆਰ ਹੋਵੇਗਾ, ਜਿਸ ਨਾਲ ਉਦਯੋਗਾਂ ਅਤੇ ਖੇਤੀਬਾੜੀ ਨੂੰ ਫ਼ਾਇਦਾ ਤੇ ਲਾਜਿਸਟਿਕਸ ਖਰਚੇ ਘਟਣਗੇ।
ਪੰਜਾਬ ਵਿੱਚ ਰੇਲਵੇ ਨਿਵੇਸ਼ ਵਿੱਚ ਵੱਡਾ ਇਜਾਫ਼ਾ ਹੋਇਆ ਹੈ – 2009–14 ਵਿੱਚ ਜਿੱਥੇ ਸਾਲਾਨਾ ਔਸਤ ਸਿਰਫ਼ ₹225 ਕਰੋੜ ਸੀ, ਉਥੇ 2025–26 ਵਿੱਚ ਇਹ ਵਧ ਕੇ ₹5,421 ਕਰੋੜ ਹੋ ਗਿਆ ਹੈ। 2014 ਤੋਂ ਬਾਅਦ ਪੰਜਾਬ ਵਿੱਚ:
382 ਕਿਮੀ ਨਵੇਂ ਟਰੈਕ ਬਣੇ
1,634 ਕਿਮੀ ਇਲੈਕਟ੍ਰੀਫਿਕੇਸ਼ਨ ਪੂਰੀ – ਪੰਜਾਬ 100% ਇਲੈਕਟ੍ਰੀਫਾਈਡ
409 ਪੁਲ/ਅੰਡਰਬ੍ਰਿਜ਼ ਬਣੇ
ਆਉਣ ਵਾਲੇ ਛਠ੍ਹ ਤੇ ਦੀਵਾਲੀ ਤਿਉਹਾਰਾਂ ਲਈ ਦੇਸ਼ ਭਰ ਵਿੱਚ 12,000 ਖ਼ਾਸ ਟ੍ਰੇਨਾਂ ਚਲਾਈਆਂ ਜਾਣਗੀਆਂ – ਜੋ ਪਿਛਲੇ ਸਾਲ ਨਾਲੋਂ ਰਿਕਾਰਡ ਵਾਧਾ ਹੈ।
ਇਨ੍ਹਾਂ ਯੋਜਨਾਵਾਂ ਨਾਲ ਫਿਰੋਜ਼ਪੁਰ ਮੁੱਖ ਰੇਲਵੇ ਹੱਬ ਵਜੋਂ ਉਭਰੇਗਾ, ਜੋ ਸਰਹੱਦੀ ਇਲਾਕਿਆਂ ਨੂੰ ਦਿੱਲੀ ਤੇ ਵੱਡੇ ਬੰਦਰਗਾਹਾਂ ਨਾਲ ਸਿੱਧਾ ਜੋੜੇਗਾ ਅਤੇ ਕਿਸਾਨਾਂ, ਉਦਯੋਗਾਂ ਤੇ ਨੌਜਵਾਨਾਂ ਲਈ ਨਵੇਂ ਮੌਕੇ ਖੋਲ੍ਹੇਗਾ।



- October 15, 2025
Comment (1)
Er Balbir Vohra
23 Sep 2025यह सच में एक एतिहासिक कदम है, हम रेल मंत्री जी के आभारी हैं जिन्हों ने पंजाब के बारे में कुछ सोचा है जब के पंजाब को हमेशा ही नज़र अंदाज़ किया जाता रहा है,
मेरी रेल मंत्री जी से गुजारिश है कि जो ट्रेन आप फ़िरोज़पुर से शुरू कर रहे हैं इस ट्रेन को आप फ़ाज़िल्का से शुरू करें
ता कि इस बॉर्डर पट्टी के लोगो को भी कोई सरकारी सहूलत मिल सके!
अच्छे काम की हमेशा परसंछा करनी चाहिये!
मैं किसी भी पार्टी से संबंध नहीं रखता पर जो अच्छा काम करता है उस की प्रसंशा करता हूँ!