ਪੋਸ਼ਣ ਮਾਹ ਤਹਿਤ ਮਨਾਇਆ ਗਿਆ ਪਹਿਲਾ ਹਫਤਾ, ਵੱਖ ਵੱਖ ਗਤੀਵਿਧੀਆਂ ਰਾਹੀਂ ਕਿਸ਼ੋਰੀਆਂ ਅਤੇ ਔਰਤਾਂ ਨੂੰ ਕੀਤਾ ਗਿਆ ਜਾਗਰੂਕ
- 67 Views
- kakkar.news
- September 23, 2025
- Punjab
ਪੋਸ਼ਣ ਮਾਹ ਤਹਿਤ ਮਨਾਇਆ ਗਿਆ ਪਹਿਲਾ ਹਫਤਾ, ਵੱਖ ਵੱਖ ਗਤੀਵਿਧੀਆਂ ਰਾਹੀਂ ਕਿਸ਼ੋਰੀਆਂ ਅਤੇ ਔਰਤਾਂ ਨੂੰ ਕੀਤਾ ਗਿਆ ਜਾਗਰੂਕ
ਫਿਰੋਜ਼ਪੁਰ 23 ਸਤੰਬਰ 2025 (ਅਨੁਜ ਕੱਕੜ ਟੀਨੂੰ)
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਏ ਜਾ ਰਹੇ ਪੋਸ਼ਣ ਅਭਿਆਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਿਚਿਕਾ ਨੰਦਾਦੀ ਦੀ ਅਗਵਾਈ ਹੇਠ 17 ਸਤੰਬਰ 2025 ਤੋਂ 16 ਅਕਤੂਬਰ 2025 ਤੱਕ ਮਨਾਇਆ ਜਾਂ ਰਿਹਾ ਹੈ । ਜਿਸ ਦੇ ਤਹਿਤ ਪੋਸ਼ਣ ਮਾਹ ਦਾ ਪਹਿਲਾ ਸਪਤਾਹ ਬੜੀ ਸਫ਼ਲਤਾਪੂਰਵਕ ਨੇਪਰੇ ਚੜ੍ਹਾਇਆ ਗਿਆ l ਪੋਸ਼ਣ ਅਭਿਆਨ ਇੱਕ ਜਾਗਰੂਕਤਾ ਅਭਿਆਨ ਹੈ ਜਿਸ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ ਆਂਗਨਵਾੜੀ ਸੈਂਟਰਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆ ਹਨ
ਜਿਸ ਦੇ ਤਹਿਤ ਹਫਤੇ ਦੇ ਪਹਿਲੇ ਦਿਨ ਕਿਸ਼ੋਰੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ, ਸਵਸਥ ਅਤੇ ਮਜ਼ਬੂਤ ਬਨਾਉਣ ਸਬੰਧੀ ਸਹੂੰ ਚੁਕਾਈ ਗਈ ਅਤੇਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਵਰਕਰਾਂ, ਏ.ਐੱਨ.ਐੱਮ ਅਤੇ ਬੱਚਿਆਂ ਨਾਲ ਪੋਸ਼ਣ ਰੈਲੀ ਕੀਤੀ ਗਈ ਅਤੇ ਬੱਚਿਆਂ ਨੂੰ ਸਾਫ ਸਫਾਈ ਬਾਰੇ ਦੱਸਿਆਜ ਗਿਆ ਅਤੇ ਇਹ ਸੁਨੇਹਾ ਦਿੱਤਾ ਗਿਆ ਕਿ ਸਾਫ ਸਫਾਈ ਨਾਲ ਹੀ ਸ਼ਰੀਰ ਤੰਦਰੁਸਤ ਰਹਿੰਦਾ ਹੈ ।
ਹਫਤੇ ਦੇ ਦੂਸਰੇ ਅਤੇ ਤੀਸਰੇ ਦਿਨ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਲਈ ਮਾਰਗਦਰਸ਼ਨ ਅਤੇ ਉਸ ਤੋਂ ਬਾਅਦ ਤਿੰਨ ਤੋਂ ਛੇ ਮਹੀਨੇ ਅਤੇ 03 ਸਾਲ ਤੋਂ 06 ਸਾਲ ਤੱਕ ਦੇ ਬੱਚਿਆਂ ਦੀ ਮੂਲਾਂਕਨ ਕੀਤਾ ਗਿਆ। ਬੱਚਿਆਂ ਦੀ ਭਾਰ ਅਤੇ ਕੱਦ ਦਾ ਨਾਪ ਕਰਕੇ ਉਹਨਾਂ ਦੇ ਵਿਕਾਸ ਦਾ ਮੁਲਾਂਕਨ ਕੀਤਾ ਗਿਆ ।
ਪੋਸ਼ਣ ਮਾਹ ਦੇ ਚੋਥੇ ਦਿਨ ਅਨੀਮੀਆ ਦਿਵਸ ਮਨਾਇਆ ਗਿਆ। ਇਸ ਵਿੱਚ ਅਨੀਮੀਆ ਦੀ ਰੋਕਥਾਮ, ਅਨੀਮੀਆ ਦੇ ਕਾਰਨਾਂ ਬਾਰੇ ਜਾਗਰੂਕ ਕੀਤਾ ਗਿਆ, ਗਰਭਵਤੀ ਔਰਤਾ ਨੂੰ ਆਗਣਵਾੜੀ ਸੈਂਟਰਾ ਵਿੱਚ ਬੁਲਾ ਕੇ ਉਹਨਾਂ ਨੂੰ ਚੰਗਾ ਖਾਣ ਪੀਣ ਸਮੇਂ ਸਮੇਂ ਤੇ ਡਾਕਟਰੀ ਸਹੂਲਤਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਾਕੀ ਦੇ ਦਿਨ ਗਰਭਵਤੀ ਔਰਤਾਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕਤ ਕੀਤਾ ਗਿਆ ਅਤੇ ਸੁਨੇਹਾ ਦਿਤਾ ਗਿਆ ਕਿ ਜੇਕਰ ਬੱਚੇ ਸਿਹਤਮੰਦ ਹੋਣਗੇ ਤਾ ਦੇਸ਼ ਸਿਹਤਮੰਦ ਹੋਵੇਗਾ। ਇਸ ਦੌਰਾਨ ਬਲਾਕ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਮਹਿਲਾ ਸਰਪੰਚ, ਪੰਚ ਸਮੂਹ ਸੁਪਰਵਾਈਜ਼ਰਾਂ ਅਤੇ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਦਿ ਮੋਜੂਦ ਸਨ ।


