Trending Now
#ਕੌਮੀ ਲੋਕ ਅਦਾਲਤ ਵਿੱਚ 12994 ਕੇਸਾਂ ਦਾ ਕੀਤਾ ਗਿਆ ਨਿਪਟਾਰਾ—ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ।
#ਜ਼ਿਲ੍ਹੇ ਵਿੱਚ ਚੋਣਾਂ ਦੇ ਮੱਦੇਨਜ਼ਰ 14 ਤੋਂ 15 ਦਸੰਬਰ 2025 ਸਵੇਰੇ 10:00 ਵਜੇ ਤੱਕ “ਡਰਾਈ ਡੇ” ਘੋਸ਼ਿਤ
#ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਸ਼ੁਰੂਆਤ ਕੀਤੀ
#ਨਵੇਂ ਦਾਖਲਿਆਂ ਤੇ ਗਰਾਂਟਾਂ ਸਬੰਧੀ ਬੀਪੀਈਓ ਫ਼ਿਰੋਜ਼ਪੁਰ-1 ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ
#ਫਿਰੋਜ਼ਪੁਰ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ
#ਯੂਨੀਅਨ ਬੈਂਕ ਆਫ ਇੰਡੀਆ ਦੀ ਨਵੀਂ ਬਣੀ ਸ਼ਾਖਾ ਦਾ ਉਦਘਾਟਨ
#ਵੁਈ ਆਰ ਵਨ ਸੰਗਠਨ ਵੱਲੋਂ ਇੱਕ ਤੂਫਾਨੀ ਮਹੀਨਾਵਾਰ ਮੀਟਿੰਗ ਕੀਤੀ ਗਈ।
#ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨਦਿਹਾੜੇ ਖੋਹ ਦੀ ਵਾਰਦਾਤ
#फिरोजपुर मंडल द्वारा कोहरे के दौरान रेलगाड़ियों की समयपालानता को बनाए रखने के लिए कई कदम उठाए गए है
#ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਸ੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿੱਚ ਮੰਦਿਰ ਦੇ ਹਾਲ ਦਾ ਨਿਰਮਾਣ ਕਰਨ ਲਈ ਰੱਖੀ ਨੀਂਹ
- 125 Views
- kakkar.news
- September 27, 2025
- Punjab Religious
ਸ੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿੱਚ ਮੰਦਿਰ ਦੇ ਹਾਲ ਦਾ ਨਿਰਮਾਣ ਕਰਨ ਲਈ ਰੱਖੀ ਨੀਂਹ
ਫਿਰੋਜ਼ਪੁਰ 27 ਸਤੰਬਰ 2025 (ਅਨੁਜ ਕੱਕੜ ਟੀਨੂੰ)
ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਬਾਜੀਦਪੁਰ ਵੱਲੋਂ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਵਿਖੇ ਹਾਲ ਦਾ ਨਿਰਮਾਣ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਬਾਜੀਦਪੁਰ, ਦੁਰਗਾ ਭਜਨ ਮੰਡਲੀ ਅਤੇ ਮਹਿਲਾ ਭਜਨ ਮੰਡਲੀ ਦੇ ਅਹੁੱਦੇਦਾਰਾ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ । ਇਸ ਮੌਕੇ ਪੂਜਾ ਦੀ ਰਸਮ ਵਿਚ ਅਨਮੀਤ ਹੀਰਾ ਸੋਢੀ , ਐਡਵੋਕੇਟ ਸਵਿੰਦਰ ਪਾਲ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਸੇਖੋ ਸਮਾਜ ਸੇਵਕ ਅਤੇ ਗ੍ਰਾਮ ਪੰਚਾਇਤ ਬਜੀਦਪੁਰ ਅਤੇ ਇਲਾਕੇ ਦੇ ਪੰਚ ਸਰਪੰਚ ਵੱਲੋਂ ਨਿਭਾਈ ਗਈ ਅਤੇ ਪੰਡਿਤ ਜੀ ਨੇ ਪੂਜਾ ਕਰਵਾ ਕੇ ਹਾਲ ਦੀ ਨੀਂ ਰੱਖੀ ਗਈ ।
ਇਸ ਮੌਕੇ ਅਨਮੀਤ ਹੀਰਾ ਸੋਢੀ , ਐਡਵੋਕੇਟ ਸਵਿੰਦਰ ਪਾਲ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਸੇਖੋ ਸਮਾਜ ਸੇਵਕ ਨੇ ਕਿਹਾ ਕਿ ਉਹ ਮੰਦਿਰ ਵਿਖੇ ਅਨੇਕਾਂ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਿਰਕਤ ਕਰ ਚੁੱਕੇ ਹਨ ਅਤੇ ਹਰ ਵਾਰ ਰੂਹਾਨੀਅਤ ਦਾ ਭਾਵ ਮਹਿਸੂਸ ਕਰਦੇ ਹਨ। ਇਸ ਮੌਕੇ ਹੀਰਾ ਸੋਢੀ ਵੱਲੋਂ ਮੰਦਿਰ ਨੂੰ 31 ਹਜ਼ਾਰ ਅਤੇ ਗੁਰਪ੍ਰੀਤ ਸੇਖੋ ਵੱਲੋਂ ਵੀ 31 ਹਜਾਰ ਰੁਪਏ ਮੰਦਿਰ ਵਿਖੇ ਬਣਨ ਵਾਲੇ ਹਾਲ ਲਈ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਤਰਸੇਮਪਾਲ ਸ਼ਰਮਾ (ਰਿਟਾ.) ਡੀਐਸਪੀ , ਵਿਜੇ ਕੁਮਾਰ ਸ਼ਰਮਾ ਅਤੇ ਦਿਲਬਰ ਸ਼ਰਮਾ ਨੇ ਆਪਣੇ ਪਿਤਾ ਸ੍ਰੀ ਦਿਆਲ ਚੰਦ ਸ਼ਰਮਾ ਦੀ ਨਿੱਘੀ ਯਾਦ ਵਿੱਚ 21 ਹਜਾਰ ਰੁਪਏ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਦਿਨੇਸ਼ ਕੁਮਾਰ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸ੍ਰੀ ਚਾਨਣ ਰਾਮ ਦੀ ਯਾਦ ਵਿੱਚ 11 ਹਜਾਰ ਰੁਪਏ, ਸ਼੍ਰੀ ਬੀਰਾਮੁਦਕਾ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸ੍ਰ ਰੇਸ਼ਮ ਸਿੰਘ ਦੀ ਯਾਦ ਵਿੱਚ 11 ਹਜਾਰ ਰਪਏ, ਸ਼੍ਰੀ ਯਾਦਵਿੰਦਰ ਸ਼ਰਮਾ ਸਹਾਇਕ ਸੁਪਰਡੰਟ ਜੇਲ ਨੇ ਆਪਣੇ ਪਿਤਾ ਸ੍ਰੀ ਅਸ਼ੋਕ ਕੁਮਾਰ ਦੀ ਯਾਦ ਵਿੱਚ 11 ਹਜਾਰ ਰੁਪਏ, ਸ਼੍ਰੀ ਸਤੀਸ਼ ਕੁਮਾਰ (ਰਿਟਾ.) ਸੀਨੀਅਰ ਸਹਾਇਕ ਨਹਿਰੀ ਵਿਭਾਗ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸ਼੍ਰੀ ਰਾਮ ਪ੍ਰਕਾਸ਼ ਦੀ ਯਾਦ ਵਿੱਚ 11 ਹਜ਼ਾਰ ਰੁਪਏ, ਡਾ. ਦੀਪ ਸ਼ਰਮਾ ਮਹੰਤ ਮਾਤਾ ਮੰਦਿਰ ਮੱਲਵਾਲ ਨੇ 5100 ਰੁਪਏ ਦੀ ਸੇਵਾ ਕੀਤੀ ਗਈ ਅਤੇ ਬੱਬੀ ਕਮਗਰ ਵੱਲੋਂ ਇੱਕ ਟਿੱਪਰ ਰੇਤਾ ਦੀ ਸੇਵਾ ਕੀਤੀ ਗਈ ।
ਇਸ ਮੌਕੇ ਸ੍ਰੀ ਅਖੰਡ ਰਮਾਇਣ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਤਰਸੇਮ ਪਾਲ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਪਰ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲ੍ਹਾ ਪ੍ਰਧਾਨ ਅਤੇ ਬਜਰੰਗ ਦਲ ਦੇ ਜਿਲਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਇਸ ਤੋ ਇਲਾਵਾ ਪਿੰਡ ਦੇ ਸਾਰੇ ਮੋਹਵਾਰ ਵਿਅਕਤੀ ਅਤੇ ਮਹਿਲਾ ਭਜਨ ਮੰਡਲੀ ਤੇ ਦੁਰਗਾ ਭਜਨ ਮੰਡਲੀ ਅਤੇ ਸ੍ਰੀ ਅਖੰਡ ਰਮਾਇਣ ਸੇਵਾ ਸੰਮਤੀ ਦੁਰਗਾ ਮਾਤਾ ਮੰਦਰ ਬਜੀਦਪੁਰ ਦੇ ਸਾਰੇ ਸੇਵਾਦਾਰ ਅਤੇ ਇਲਾਕੇ ਅਤੇ ਪਿੰਡ ਦੀਆਂ ਸੰਗਤ ਨੇ ਹਿੱਸਾ ਲਿਆ।
Categories

Recent Posts