ਫਿਰੋਜ਼ਪੁਰ ਵਿੱਚ ਦੋ ਤਸਕਰ ਗ੍ਰਿਫਤਾਰ, 4 ਕਿਲੋ 25 ਗ੍ਰਾਮ ਹੈਰੋਇਨ ਬਰਾਮਦ
- 112 Views
- kakkar.news
- September 27, 2025
- Crime Punjab
ਫਿਰੋਜ਼ਪੁਰ ਵਿੱਚ ਦੋ ਤਸਕਰ ਗ੍ਰਿਫਤਾਰ, 4 ਕਿਲੋ 25 ਗ੍ਰਾਮ ਹੈਰੋਇਨ ਬਰਾਮਦ
ਫਿਰੋਜ਼ਪੁਰ, 27 ਸਤੰਬਰ 2025 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਰੇਂਜ ਦੀ ਏਐਨਟੀਐਫ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ।ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਫਿਰੋਜ਼ਪੁਰ ਨੇ 4 ਕਿਲੋ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ।ਗ੍ਰਿਫਤਾਰ ਆਰੋਪੀਆਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਮਨਪ੍ਰੀਤ ਸਿੰਘ ਉਰਫ ਕਾਲੂ ਵਜੋਂ ਹੋਈ ਹੈ , ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਨਸੂਰ ਦੇਵਾ ਦੇ ਰਹਿਣ ਵਾਲੇ ਹਨ।
ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਆਰੋਪੀ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਅਤੇ ਹਾਲੀਆ ਹੜਾਂ ਦਾ ਫਾਇਦਾ ਚੁੱਕਦਿਆਂ ਇਹ ਸਪਲਾਈ ਲਿਆਂਦੀ ਗਈ ਸੀ।
ANTF ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖ਼ਤਰੇ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਸੀ। ਦੋਵਾਂ ਸ਼ੱਕੀਆਂ ‘ਤੇ NDPS ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਅਤੇ ਸਪਲਾਈ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।ਓਹਨਾ ਇਹ ਵੀ ਕਿਹਾ ਕਿ ਤਕਨੀਕੀ ਸੈਲ ਅਤੇ ਜਮੀਨੀ ਸੂਤਰਾਂ ਦੀ ਮਦਦ ਨਾਲ ਇਸ ਨੈੱਟਵਰਕ ਦੇ ਪਿਛਲੇ ਅਤੇ ਅਗਲੇ ਲਿੰਕ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਅਧਾਰ ‘ਤੇ ਜਲਦ ਹੋਰ ਗ੍ਰਿਫਤਾਰੀਆਂ ਹੋਣਗੀਆਂ ਅਤੇ ਵੱਡੀਆਂ ਮੱਛੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।



- October 15, 2025