ਫਿਰੋਜ਼ਪੁਰ ਸਿਵਲ ਹਸਪਤਾਲ ਤੋਂ ਹਵਾਲਾਤੀ ਫਰਾਰ, ਪੁਲਿਸ ਵੱਲੋਂ ਭਾਲ ਤੇਜ਼
- 161 Views
- kakkar.news
- September 30, 2025
- Crime Punjab
ਫਿਰੋਜ਼ਪੁਰ ਸਿਵਲ ਹਸਪਤਾਲ ਤੋਂ ਹਵਾਲਾਤੀ ਫਰਾਰ, ਪੁਲਿਸ ਵੱਲੋਂ ਭਾਲ ਤੇਜ਼
ਫਿਰੋਜ਼ਪੁਰ 30 ਸਤੰਬਰ 2025 ( ਅਨੁਜ ਕੱਕੜ ਟੀਨੂੰ )
ਕੇਂਦਰੀ ਜੇਲ ਫਿਰੋਜ਼ਪੁਰ ਤੋਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਵਾਲਾਤੀ ਜੀਤ ਸਿੰਘ ਬੀਤੀ ਰਾਤ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ, ਜਿਸ ਉੱਪਰ ਸੁਨਿਆਰੇ ਨੂੰ ਲੁੱਟਣ ਅਤੇ ਗੋਲੀ ਚਲਾਉਣ ਦੇ ਗੰਭੀਰ ਦੋਸ਼ਾਂ ਅਧੀਨ ਮਾਮਲਾ ਦਰਜ ਹੈ, ਤਬੀਅਤ ਖਰਾਬ ਹੋਣ ਕਰਕੇ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਸੀ। ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ ਉਸ ਨੇ ਉਥੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਧੋਖਾ ਦੇ ਕੇ ਹਸਪਤਾਲ ਤੋਂ ਭੱਜਣ ਵਿੱਚ ਕਾਮਯਾਬੀ ਹਾਸਲ ਕਰ ਲਈ।
ਡੀਐਸਪੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਦੀ ਭਾਲ ਲਈ ਕਈ ਪੁਲਿਸ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਇਲਾਕੇ ਵਿੱਚ ਨਾਕਾਬੰਦੀਆਂ ਕਰਕੇ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।
ਸਿਵਲ ਹਸਪਤਾਲ ਦੇ ਐਸਐਮਓ ਡਾ. ਨਿਖੀਲ ਗੁਪਤਾ ਨੇ ਦੱਸਿਆ ਕਿ ਜੀਤ ਸਿੰਘ ਦੀਆਂ ਦੋਵਾਂ ਲੱਤਾਂ ਗੋਲੀ ਲੱਗਣ ਕਾਰਨ ਟੁੱਟੀਆਂ ਹੋਈਆਂ ਸਨ ਅਤੇ ਉਸ ਦੀਆਂ ਲੱਤਾਂ ਵਿੱਚ ਪਲੇਟਾਂ ਪਾਉਣ ਦੀ ਤਿਆਰੀ ਜਾਰੀ ਸੀ। ਪਰ ਇਲਾਜ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ।
ਇਸ ਘਟਨਾ ਨਾਲ ਜਿੱਥੇ ਪੁਲਿਸ ਵਿਭਾਗ ਵਿੱਚ ਹਲਚਲ ਮਚ ਗਈ ਹੈ, ਉਥੇ ਹੀ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।



- October 15, 2025