ਸਾਬਕਾ ਫੌਜੀ ਨੇ ਬਿਨਾ ਪੈਟਰੋਲ ਤੋਂ ਚੱਲਣ ਵਾਲਾ ਦੇਸੀ ਮੋਟਰਸਾਇਕਲ ਕੀਤਾ ਤਿਆਰ
- 181 Views
- kakkar.news
- October 11, 2022
- Punjab
ਸਾਬਕਾ ਫੌਜੀ ਨੇ ਬਿਨਾ ਪੈਟਰੋਲ ਤੋਂ ਚੱਲਣ ਵਾਲਾ ਦੇਸੀ ਮੋਟਰਸਾਇਕਲ ਕੀਤਾ ਤਿਆਰ
ਗੁਰਦਾਸਪੁਰ ,11 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਇੱਕ ਪਾਸੇ ਲਗਾਤਾਰ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਤੋਂ ਆਮ ਜਨਤਾ ਕਾਫੀ ਜਿਆਦਾ ਨਿਰਾਸ਼ ਹੈ, ਦੂਜੇ ਪਾਸੇ ਲੋਕਾਂ ਦਾ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਪਰ ਇਸਦਾ ਹੱਲ ਗੁਰਦਾਸਪੁਰ ਦੇ ਰਹਿਣ ਵਾਲੇ ਸਾਬਕਾ ਫੌਜੀ ਗੁਰਸ਼ਰਨ ਸਿੰਘ ਨੇ ਲੱਭ ਲਿਆ ਹੈ,’ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਮੋਟਰਸਾਈਕਲ ਬਣਾ ਕੇ ।ਗੁਰਸ਼ਰਨ ਸਿੰਘ ਵਲੋ ਇਹ ਮੋਟਰਸਾਈਕਲ ਸਿਰਫ 3 ਮਹੀਨੇ ਵਿੱਚ ਪੁਰਾਣੇ ਸਾਮਾਨ ਨਾਲ ਤਿਆਰ ਕੀਤਾ ਗਿਆ ਹੈ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਫੌਜ ਦੀ ਨੌਕਰੀ ਤੋਂ ਬਾਦ ਖੇਤੀਬਾੜੀ ਕਰਦੇ ਸਨ ਪਰ ਉਹਨਾਂ ਨੂੰ ਘਰ ਦੇ ਕੰਮ ਲਈ ਅਕਸਰ ਹੀ ਬਜ਼ਾਰ ਜਾਣਾ ਪੈਦਾ ਸੀ ਜਿਸ ਕਰਕੇ ਉਹਨਾਂ ਦੇ ਮੋਟਰਸਾਇਕਲ ਤੇ ਰੋਜ਼ ਕਰੀਬ 200 ਦਾ ਪੈਟਰੋਲ ਲੱਗ ਜਾਦਾ ਸੀ ਅਤੇ ਉਹਨਾਂ ਦੇ ਘਰ ਦਾ ਸਾਰਾ ਬਜਟ ਖਰਾਬ ਹੋ ਜਾਂਦਾ ਸੀ। ਉਹਨਾਂ ਨੇ ਕਿਹਾ ਮੈਂ ਪੁਰਾਣੇ ਸਮਾਨ ਨਾਲ ਜਿਸ ਵਿੱਚ ਘਰੇਲੂ ਸਮਾਂਨ ਵੀ ਹੈ ਇੱਕ ਮੋਟਸਾਈਕਲ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਮੈਨੂੰ ਕਰੀਬ 3 ਮਹੀਨੇ ਦਾ ਸਮਾਂ ਲੱਗਾ ਉਹਨਾਂ ਨੇ ਕਿਹਾ ਕਿ ਇਸ ਮੋਟਰਸਾਇਕਲ ਦਾ ਖਰਚਾ ਬਿਲਕੁਲ ਨਾ ਬਰਾਬਰ ਹੈ ਜੋਕਿ ਇੱਕ ਆਮ ਮੋਟਰਸਾਈਕਲ ਨਾਲੋ ਜਿਆਦਾ ਤਾਕਤ ਨਾਲ ਕੰਮ ਕਰਦਾ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਿੱਧੂ ਮੁਸੇਵਾਲਾ ਦਾ ਫੇਨ ਹੈ। ਜਦੋਂ ਸਿੱਧੂ ਦੀ ਮੌਤ ਹੋਈ ਸੀ ਤੇ ਉਹਨਾਂ ਦੇ ਪੁੱਤਰ ਨੇ 2 ਦਿਨ ਰੋਟੀ ਨਹੀਂ ਸੀ ਖਾਧੀ।ਉਹਨਾਂ ਨੇ ਕਿਹਾ ਕਿ ਮੇਰੇ ਪੁੱਤਰ ਨੇ ਮੈਨੂੰ ਕਿਹਾ ਸੀ ਕਿ ਇਸ ਮੋਟਰਸਾਇਕਲ ਉਪਰ ਸਿੱਧੂ ਮੁਸੇਵਾਲਾ ਦੀ ਯਾਦ ਵਿੱਚ 5911 ਲਿਖੋ ਜਿਸਤੋਂ ਬਾਦ ਉਹਨਾਂ ਨੇ 5911 ਲਿਖਿਆ। ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਸਿੱਧੂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਵਿੱਚ ਮੇਰੇ ਵਾਂਗ ਬਹੁਤ ਨੌਜਵਾਨਕਾਬਿਲੀਅਤ ਰੱਖਦੇ ਹਨ ਪਰ ਸਰਕਾਰਾਂ ਦੀ ਮਾੜੀ ਨੀਤੀ ਕਰਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ।ਜਿਸ ਕਰਕੇ ਉਹ ਆਪਣੇ ਰੋਜ਼ਗਾਰ ਲਈ ਵਿਦੇਸ਼ਾ ਵਿੱਚ ਜਾਦੇ ਹਨ।

