ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਵੱਲੋ ਕਰਵਾਈ ਗਈ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ
- 36 Views
- kakkar.news
- October 1, 2025
- Punjab
ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਵੱਲੋ ਕਰਵਾਈ ਗਈ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ
ਫ਼ਿਰੋਜ਼ਪੁਰ, 01 ਅਕਤੂਬਰ 2025 (ਸਿਟੀਜ਼ਨਜ਼ ਵੋਇਸ)
ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬਗ਼ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸ. ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫਸਰਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਐਸ.ਬੀ.ਐਸ. ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕੀਤੀ ਗਈ।
ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਵੱਖ—ਵੱਖ ਰੈੱਡ ਰਿਬਨ ਕਲੱਬਾਂ ਨੂੰ ਸਾਲ 2025—26 ਦੀ ਸਾਲਾਨਾ ਗ੍ਰਾਂਟ ਜਾਰੀ ਕੀਤੀ ਗਈ। ਇਸ ਸਮੇਂ ਜਸਪਾਲ ਸਿੰਘ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਨੇ ਸਾਰੇ ਕਾਲਜਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ ਅਤੇ ਆਏ ਹੋਏ ਪੀਅਰ ਐਜੂਕੇਟਰਾਂ ਨੂੰ ਰੈੱਡ ਰੀਬਨ ਕਲੱਬ ਦੀ ਸ਼ੁਰੂਆਤ ਕਦੋਂ ਹੋਈ ਅਤੇ ਇਹ ਕਲੱਬ ਖੋਲਣ ਦੇ ਮਕਸਦ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਉਨ੍ਹਾਂ ਨਾਲ ਇਸ ਸਬੰਧੀ ਸਵਾਲ—ਜਵਾਬ ਵੀ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਰੈੱਡ ਰਿਬਨ ਕਲੱਬਾਂ ਅਧੀਨ ਨਸ਼ਿਆਂ, ਐੱਚ.ਆਈ.ਵੀ./ਏਡਜ਼, ਟੀ.ਬੀ. ਤੋਂ ਬਚਾਅ ਅਤੇ ਖੂਨਦਾਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਪ੍ਰੇਰਿਆ।ਇਸ ਸਮੇਂ ਸਾਲ 2025—26 ਦੋਰਾਨ ਰੈਡ ਰੀਬਨ ਕਲੱਬਾਂ ਵੱਲੋਂ ਕੀਤੇ ਜਾਣ ਵਾਲੇ ਕਾਰਜ਼ਾ ਬਾਰੇ ਵੀ ਸਮੀਖਿਆ ਕੀਤੀ ਗਈ।
ਰਮਨਦੀਪ ਕੌਰ ਕਾਉਂਸਲਰ, ਮੋਨਿਕਾ ਬੇਦੀ ਆਈ.ਸੀ.ਟੀ.ਸੀ. ਕਾਉਂਸਲਰ ਅਤੇ ਪਰਵੀਨ ਕੁਮਾਰੀ ਕਾਉਂਸਲਰ, ਸਿਹਤ ਵਿਭਾਗ, ਫਿਰੋਜ਼ਪੁਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਕਾਰਨ ਵੱਧ ਰਹੇ ਐੱਚ.ਆਈ.ਵੀ./ਏਡਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨੌਜਵਾਨਾਂ ਨਾਲ ਇਨ੍ਹਾਂ ਵਿਸ਼ਿਆਂ ’ਤੇ ਗੰਭੀਰਤਾ ਨਾਲ ਗੱਲਬਾਤ ਕੀਤੀ। ਅੰਤ ਵਿੱਚ ਯੂਨੀਵਰਸਿਟੀ ਦੇ ਰੈੱਡ ਰੀਬਨ ਕਲੱਬ ਦੇ ਨੋਡਲ ਅਫਸਰ ਸ੍ਰ ਗੁਰਪ੍ਰੀਤ ਸਿੰਘ ਵੱਲੋਂ ਆਏ ਹੋਏ ਸਾਰੇ ਨੋਡਲ ਅਫਸਰਾਂ ਅਤੇ ਪੀਅਰ ਐਜੁਕੇਟਰਾਂ ਦਾ ਧੰਨਵਾਦ ਕੀਤਾ ਗਿਆ। ਵਿਭਾਗ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ 5 ਬੈਸਟ ਰੈੱਡ ਰੀਬਨ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਗੁਰਜੀਵਨ, ਜੇ. ਐਸ. ਮਾਂਗਟ, ਯਸ਼ਪਾਲ, ਗੌਰਵ ਮੁੰਜਾਲ, ਅਕਾਸ਼ਵੀਰ, ਅਵੀਨਾਸ਼ ਕੁਮਾਰ, ਮਨਦੀਪ ਕੌਰ, ਮੀਨੂੰ ਗਰੋਵਰ, ਹਰਪਿੰਦਰ ਪਾਲ, ਪਰਮਜੀਤ ਕੌਰ, ਹਰਜਿੰਦਰ ਸਿੰਘ, ਮੰਜੂ ਰਾਣੀ, ਡਾ. ਸੁਕੀਰਤ, ਸੋਨੂੰ ਕੁਮਾਰ, ਕੁਲਵੰਤ ਸਿੰਘ, ਗੁਰਮਨਬੀਰ ਸਿੰਘ, ਜਸਬੀਰ ਚੰਦ, ਰੇਖਾ ਰਾਣੀ, ਡਾ. ਡੌਲੀ ਸ਼ਰਮਾ, ਅਜੈ ਦੀਪ, ਡਾ. ਅਮਨਦੀਪ ਸਿੰਘ, ਦੀਪਕ ਗੁਪਤਾ, ਗੁਰਵਿੰਦਰ ਸਿੰਘ, ਅਮਨਦੀਪ ਕੌਰ, ਜਗਦੇਵ ਸਿੰਘ, ਸੰਜੈ ਸ਼ਰਮਾ, ਸ਼ਿਵਾਲੀ, ਜਗਜੀਤ ਸਿੰਘ ਆਦਿ ਹਾਜ਼ਰ ਸਨ।



- October 15, 2025