ਬੈਡਮਿੰਟਨ ਲਵਰਜ਼ ਵਲੋਂ ਪੰਜਵਾਂ ਦੋ ਰੋਜ਼ਾ ਜੂਨੀਅਰ ਅਤੇ ਸਬ ਜੂਨੀਅਰ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
- 35 Views
- kakkar.news
- October 7, 2025
- Punjab
ਬੈਡਮਿੰਟਨ ਲਵਰਜ਼ ਵਲੋਂ ਪੰਜਵਾਂ ਦੋ ਰੋਜ਼ਾ ਜੂਨੀਅਰ ਅਤੇ ਸਬ ਜੂਨੀਅਰ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਫ਼ਿਰੋਜ਼ਪੁਰ 7 ਅਕਤੂਬਰ 2025 (ਸਿਟੀਜਨਜ਼ ਵੋਇਸ)
ਪੰਜਵਾਂ ਦੋ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਸ਼ਹਿਰ ਦੀ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ, ਕੇ.ਵੀ.ਐਮ. ਅਸਟੇਟ 1, ਕੱਚਾ ਜ਼ੀਰਾ ਰੋਡ ਵਿਖੇ ਬੈਡਮਿੰਟਨ ਲਵਰਜ਼ ਕਲੱਬ ਵਲੋਂ ਆਯੋਜਿਤ ਕੀਤਾ ਗਿਆ, ਜਿਸ ਦਾ ਉਦਘਾਟਨ ਸ੍ਰ: ਬਲਵੰਤ ਸਿੰਘ, ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਵਲੋਂ ਕੀਤਾ ਗਿਆ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਇਸ ਸਾਲ ਪਹਿਲੀ ਵਾਰ ਇਨਡੋਰ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ, ਇਸ ਲਈ ਉਹ ਸ੍ਰ: ਜਸਵਿੰਦਰ ਸਿੰਘ ਅਤੇ ਮੈਡਮ ਮਨਮੀਤ ਕੌਰ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਕੇਨੇਡਾ ਨਿਵਾਸੀ ਸਰਵਪ੍ਰੀਤ ਕੌਰ ਨੈਸ਼ਨਲ ਗੋਲਡ ਮੈਡਲਿਸਟ ਅਤੇ ਨਿਊਜ਼ੀਲੈਂਡ ਨਿਵਾਸੀ ਅਸ਼ਵਿੰਦਰ ਸਿੰਘ ਨੈਸ਼ਨਲ ਪਲੇਅਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਜੂਨੀਅਰ ਵਰਗ ਵਿੱਚ ਕੁੱਲ 8 ਟੀਮਾਂ ਪੰਜਾਬ ਟਾਈਗਰਜ਼, ਦਲੇਰ ਵੂਲਵਜ਼, ਸਿੰਘ ਸਰਦਾਰਜ਼, ਫ਼ਿਰੋਜ਼ਪੁਰ ਬੁੱਲਜ਼, ਬਲੈਕ ਪੈਂਥਰਜ਼, ਓਸ਼ਨ ਸ਼ਾਰਕਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 5-5 ਖਿਡਾਰੀਆਂ ਨੇ ਹਿੱਸਾ ਲਿਆ। ਸਬ ਜੂਨੀਅਰ ਵਰਗ ਵਿੱਚ 6 ਟੀਮਾਂ ਜਿੰਨ੍ਹਾਂ ਵਿੱਚ ਈਗਲਜ਼, ਲਾਇਨਜ਼, ਬਿਅਰਜ਼, ਕੋਬਰਾਜ਼, ਡਾਲਫ਼ਿਨਜ਼ ਅਤੇ ਯੂਨੀਕਾਰਨਜ਼ ਸਨ ਅਤੇ ਹਰੇਕ ਟੀਮ ਵਿੱਚ 5-5 ਖਿਡਾਰੀ ਸਨ। ਜੂਨੀਅਰ ਵਰਗ ਵਿੱਚ ਦੋ ਗਰੁੱਪਾਂ ਵਿੱਚ 4-4 ਟੀਮਾਂ ਵੱਲੋਂ ਲੀਗ ਸਟੇਜ ਦੇ ਮੈਚ ਖੇਡੇ ਗਏ, ਜਿਸ ਵਿੱਚ 36 ਡਬਲਜ਼ ਅਤੇ 24 ਸਿੰਗਲਜ਼ ਮੈਚ ਖੇਡੇ ਗਏ। ਜੂਨੀਅਰ ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਅੰਕਾਂ ਦੇ ਆਧਾਰ ਤੇ ਹਰੇਕ ਗਰੁੱਪ ਵਿੱਚੋਂ ਪਹਿਲੀਆਂ ਦੋ ਟੀਮਾਂ ਓਸ਼ਨ ਸ਼ਾਰਕਜ਼, ਦਲੇਰ ਵੁੱਲਵਜ਼, ਸਮੈਸ਼ਰਜ਼ ਬਾਜ਼ ਅਤੇ ਫ਼ਿਰੋਜ਼ਪੁਰ ਬੁੱਲਜ਼ ਸੈਮੀਫਾਈਨਲ ਵਿੱਚ ਪਹੁੰਚੀਆਂ। ਫਾਈਨਲ ਵਿੱਚ ਮੁਕਾਬਲਾ ਓਸ਼ਨ ਸ਼ਾਰਕਜ਼ ਅਤੇ ਸਮੈਸ਼ਰਜ਼ ਬਾਜ਼ ਵਿਚਕਾਰ ਰਿਹਾ ਜਿਸ ਵਿੱਚ 5 ਵਿੱਚੋਂ 3 ਮੈਚ ਜਿੱਤ ਕੇ ਕਪਤਾਨ ਤੇਜਸ ਸ਼ਰਮਾ ਦੀ ਟੀਮ ਸਮੈਸ਼ਰਜ਼ ਬਾਜ਼ ਜੇਤੂ ਰਹੀ। ਇਸੇ ਤਰ੍ਹਾਂ ਹੀ ਸਬ ਜੂਨੀਅਰ ਗਰੁੱਪ ਵਿੱਚ ਵੀ ਦੋ ਗਰੁੱਪਾਂ ਵਿੱਚ 3-3 ਟੀਮਾਂ ਵੱਲੋਂ ਲੀਗ ਮੈਚ ਖੇਡੇ ਗਏ। ਹਰੇਕ ਗਰੁੱਪ ਵਿੱਚੋਂ ਦੋ ਟੀਮਾਂ ਲਾਇਨਜ਼, ਈਗਲਜ਼, ਡਾਲਫ਼ਿਨਜ਼ ਅਤੇ ਬਿਅਰਜ਼ ਸੈਮੀਫਾਈਨਲ ਵਿੱਚ ਪਹੁੰਚੀਆਂ। ਸੈਮੀਫਾਈਨਲ ਵਿੱਚ ਈਗਲਜ਼ ਨੇ ਬਿਅਰਜ਼ ਅਤੇ ਡਾਲਫ਼ਿਨਜ਼ ਨੇ ਲਾਇਨਜ਼ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਕਪਤਾਨ ਸਿਦਕ ਕੰਬੋਜ ਦੀ ਟੀਮ ਡਾਲਫ਼ਿਨਜ਼ ਨੇ ਈਗਲਜ਼ ਨੂੰ ਹਰਾ ਕੇ ਸਬ ਜੂਨੀਅਰ ਦਾ ਖਿਤਾਬ ਆਪਣੇ ਨਾਮ ਕੀਤਾ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲਜ਼ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਪਰ ਸੇਵਰਜ਼, ਫਲਿਪਕਾਰਟ ਸੇਲਰਜ਼ ਹੱਬ, ਬਾਗੀ ਰੋਡ, ਫ਼ਿਰੋਜ਼ਪੁਰ ਸ਼ਹਿਰ ਦੇ ਮਾਲਕ ਸ੍ਰੀ ਭਾਰਤ ਭੂਸ਼ਣ ਜੈਨ ਨੇ ਟੂਰਨਾਮੈਂਟ ਵਿੱਚ ਖੇਡਣ ਵਾਲੇ ਸਾਰੇ 70 ਖਿਡਾਰੀਆਂ ਨੂੰ ਟੀ-ਸ਼ਰਟਜ਼ ਦਿੱਤੀਆਂ ਗਈਆਂ। ਆਈ.ਸੀ. ਕੈਫੇ, ਫ਼ਿਰੋਜ਼ਪੁਰ ਛਾਉਣੀ ਵੱਲੋਂ ਸਾਰੀਆਂ ਟੀਮਾਂ ਨੂੰ ਮੈਡਲਜ਼ ਦਿੱਤੇ ਗਏ। ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਜ਼ਾਇਕਾ ਫੂਡ ਬਾਰ ਮੋਗਾ ਰੋਡ ਦੇ ਨਵਪ੍ਰੀਤ ਸਿੰਘ ਨੋਬਲ, ਨਿਤਿਨ ਪੁਰੀ, ਨੇਹਾ ਪੁਰੀ ਅਤੇ ਸ੍ਰ: ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ। ਬੱਤਰਾ ਡੈਂਟਲ ਕਲੀਨਿਕ, ਫ਼ਿਰੋਜ਼ਪੁਰ ਛਾਉਣੀ ਅਤੇ ਇੰਟਰਨੈਸ਼ਨਲ ਸਪੋਰਟਸ ਐਂਡ ਗਿਫ਼ਟ ਸੈਂਟਰ ਵੱਲੋਂ ਮੈਚਾਂ ਲਈ ਸ਼ਟਲਜ਼ ਦਾ ਪ੍ਰਬੰਧ ਕੀਤਾ ਗਿਆ। ਪਲੇਅਰ ਆਫ ਦਾ ਟੂਰਨਾਮੈਂਟ ਦਾ ਜੂਨੀਅਰ ਵਰਗ ਦਾ ਖਿਤਾਬ ਓਸ਼ਨ ਸ਼ਾਰਕਜ਼ ਦੇ ਕਪਤਾਨ ਸ਼ਬਦ ਸਚਦੇਵਾ ਨੇ ਜਿੱਤਿਆ ਜਦੋਂ ਕਿ ਸਬ ਜੂਨੀਅਰ ਵਰਗ ਵਿੱਚ ਡਾਲਫ਼ਿਨਜ਼ ਦੇ ਯਸ਼ ਨੇ ਇਹ ਮਾਅਰਕਾ ਮਾਰਿਆ। ਡਬਲਜ਼ ਪਲੇਅਰ ਆਫ਼ ਦਾ ਟੂ੍ਰਨਾਮੈਂਟ ਜੂਨੀਅਰ ਵਰਗ ਇਨਾਇਤ ਅਤੇ ਭਾਵਿਆ ਸ਼ਰਮਾ ਅਤੇ ਸਬ ਜੂਨੀਅਰ ਵਰਗ ਅਕਸ਼ਿਤਾ ਡੇਮਰਾ ਅਤੇ ਸਮਰਪ੍ਰੀਤ ਸਿੰਘ ਨੇ ਜਿੱਤਿਆ। ਸਿੰਗਲਜ਼ ਪਲੇਅਰ ਆਫ਼ ਦਾ ਟੂਰਨਾਮੈਂਟ ਦਾ ਖਿਤਾਬ ਜੂਨੀਅਰ ਵਰਗ ਵਿੱਚ ਤੇਜਸ ਸ਼ਰਮਾ ਅਤੇ ਸਬ ਜੂਨੀਅਰ ਵਿੱਚ ਨਮਨ ਕੰਬੋਜ ਦੇ ਹਿੱਸੇ ਆਇਆ। ਇਮਰਜਿੰਗ ਪਲੇਅਰਾਂ ਵਿੱਚ ਜੂਨੀਅਰ ਵਰਗ ਦਾ ਤਾਜ ਹਰਸ਼ਿਤ ਘਈ ਸ਼ਰਮਾ ਅਤੇ ਸਬ ਜੂਨੀਅਰ ਵਿੱਚ ਅਵਰਾਜ ਸਿੰਘ ਦੇ ਸਿਰ ਸਜਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੁਲਦੀਪ ਸਿੰਘ ਭਾਵੜਾ, ਜਸਵੰਤ ਸਿੰਘ, ਬਲਜੀਤ ਸਿੰਘ, ਰਾਹੁਲ ਚੋਪੜਾ, ਸੀ.ਐਚ.ਟੀ. ਨਵਦੀਪ ਕੁਮਾਰ, ਸੀ.ਐਚ.ਟੀ. ਮੇਹਰ ਸਿੰਘ, ਹਰੀਸ਼ ਬਾਂਸਲ, ਰਾਜੀਵ ਮੋਂਗਾ, ਰਾਜੇਸ਼ ਚਾਨਣਾ, ਮੁਨੀਸ਼ ਕੁਮਾਰ, ਹਰਦੀਪ ਕੌਰ, ਨਿਰਮਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ ਅਤੇ ਸਰਬਜੀਤ ਸਿੰਘ ਸਾਬਾ ਨੇ ਸਮਾਰੋਹ ਦੀ ਸ਼ਾਨ ਵਧਾਈ। ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਜਸਵੰਤ ਸਿੰਘ ਖਾਲਸਾ ਵਲੋਂ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾ ਕੇ ਲੈ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹਨਾਂ ਵਲੋਂ ਵਿਸੇਸ਼ ਤੌਰ ਤੇ ਬੱਚਿਆਂ ਨੂੰ ਮੋਬਾਇਲ ਵਰਗੀ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ। ਇਸ ਟੂਰਨਾਮੈਂਟ ਵਿੱਚ ਬਤੌਰ ਰੈਫਰੀ ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ ਭਾਵੜਾ, ਜਸਪ੍ਰੀਤ ਪੁਰੀ, ਸੁਰਿੰਦਰ ਸਿੰਘ ਗਿੱਲ, ਜਸਪ੍ਰੀਤ ਸੈਣੀ, ਰਣਜੀਤ ਸਿੰਘ ਖਾਲਸਾ, ਅਮਿਤ ਸ਼ਰਮਾ(ਬੰਟੀ), ਕ੍ਰਿਸ਼ਨਾ ਬਾਂਸਲ, ਸਰਵਜੋਤ ਸਿੰਘ ਮੁੱਤੀ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ ਨੇ ਨਿਭਾਈ।



- October 15, 2025