ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਾਹ ਸਫਲਤਾ ਪੂਰਵਕ ਸੰਪਨ
- 23 Views
- kakkar.news
- October 17, 2025
- Punjab
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਾਹ ਸਫਲਤਾ ਪੂਰਵਕ ਸੰਪਨ
ਫਿਰੋਜ਼ਪੁਰ 17 ਅਕਤੂਬਰ 2025 (ਸਿਟੀਜਨਜ਼ ਵੋਇਸ)
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਚਿਕਾ ਨੰਦਾ ਦੀ ਦੇਖ ਰੇਖ ਹੇਠ ਜ਼ਿਲ੍ਹਾ ਫਿਰੋਜਪੁਰ ਵਿੱਚ ਮਹੀਨਾ ਸਤੰਬਰ 17 ਸਤੰਬਰ ਤੋਂ 16 ਅਕਤੂਬਰ 2025 ਤੱਕ ਪੋਸ਼ਣ ਮਾਂਹ ਮਨਾਇਆ ਗਿਆ।ਪੋਸ਼ਣ ਮਾਂਹ ਦਾ ਮੁੱਖ ਮੰਤਵ ”ਸਹੀ ਪੋਸ਼ਣ ਦੇਸ਼ ਰੋਸ਼ਣ, ਨਾ ਰਹੇ ਕੋਈ ਕੁਪੋਸ਼ਣ” ਸੁਨੇਹੇ ਨੂੰ ਘਰ ਘਰ ਪਹੁੰਚਾਉਣ ਦਾ ਸੀ। ਪੋਸ਼ਣ ਮਾਂਹ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸੁਪਰਵਾਈਜਰਾਂ, ਆਂਗਣਵਾੜੀ ਵਰਕਰਾਂ, ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜਪੁਰ ਨੂੰ ਕੁਪੋਸ਼ਣ ਮੁਕਤ ਕਰਨ ਲਈ ਮਹੀਨਾ ਭਰ ਅਲੱਗ ਅਲੱਗ ਤਰ੍ਹਾਂ ਦੀਆਂ ਗਤੀਵਿਧੀਆ ਕਰਵਾਈਆਂ ਗਈਆਂ।
ਪੋਸ਼ਣ ਮਾਹ ਦੇ ਦੋਰਾਨ ਆਂਗਣਵਾੜੀ ਵਰਕਰਾ ਦੁਆਰਾ ਬੱਚਿਆਂ ਦਾ ਮੁਲਾਂਕਣ, ਮਾਂ ਦੇ ਦੁੱਧ ਦੀ ਮਹੱਤਵਤਾ, ਅਨੀਮੀਆ ਦੀ ਰੋਕਥਾਮ ਆਦਿ ਗਤੀਵੀਧਿਆ ਕੀਤੀਆ ਗਈਆ। ਇਸ ਦੋਰਾਨ ਇੱਕ ਵਿਸ਼ੇਸ਼ ਟ੍ਰੇਨਿੰਗ ਕ੍ਰਿ਼ਸ਼ੀ ਵਿਗਿਆਨ ਕੇਦਰ ਵਿੱਚ ਆਯੋਜਿਤ ਕੀਤੀ ਗਈ । ਜਿਸ ਵਿੱਚ ਆਂਗਣਵਾੜੀ ਵਰਕਰਾਂ ਨੂੰ ਨਿਉਟਰੀ ਗਾਰਡਨ ਬਣਾਉਣ ਸਬੰਧੀ ਅਤੇ ਪੂਰਕ ਖੁਰਾਕ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
16 ਅਕਤੂਬਰ ਨੂੰ ਪੋਸ਼ਣ ਮਾਂਹ ਦਾ ਸਮਾਪਤੀ ਸਮਾਰੋਹ ਮਨਾਇਆ ਗਿਆ ਇਸ ਸਮਾਰੋਹ ਵਿੱਚ ਚੰਗਾ ਕੰਮ ਕਰਨ ਵਾਲੇ ਸੁਪਰਵਾਈਜਰ ਜਿਹਨਾਂ ਨੇ ਪੋਸ਼ਣ ਮਾਂਹ ਦੌਰਾਨ ਆਪਣਾ ਚੰਗਾ ਯੋਗਦਾਨ ਦਿੱਤਾ ਉਹਨਾਂ ਨੂੰ ਜ਼ਲ੍ਹਾ ਪ੍ਰੋਗਰਾਮ ਅਫਸਰ ਰਿਚਿਕਾ ਨੰਦਾ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਦੱਸਿਆ ਗਿਆ ਕਿ ”ਸਹੀ ਪੋਸ਼ਣ ਦੇਸ਼ ਰੋਸ਼ਣ, ਨਾ ਰਹੇ ਕੋਈ ਕੁਪੋਸ਼ਣ” ਸੁਨੇਹੇ ਨੂੰ ਘਰ ਘਰ ਪਹੁੰਚਾਇਆ ਜਾਵੇ। ਇਸ ਮੌਕੇ ਸਮੂਹ ਸੁਪਰਵਾਇਜਰ, ਬਲਾਕ ਕੋਆਰਡੀਨੇਟਰ ਅਤੇ ਆਂਗਣਵਾੜੀ ਵਰਕਰ ਸ਼ਾਮਿਲ ਸਨ।


- October 17, 2025