ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ
- 18 Views
- kakkar.news
- October 17, 2025
- Punjab
ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ
ਫਿਰੋਜ਼ਪੁਰ 17 ਅਕਤੂਬਰ 2025 (ਸਿਟੀਜਨਜ਼ ਵੋਇਸ)
ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਸੀ^ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 103 ਇੰਨਫੈਟਰੀ ਬਟਾਲੀਅਨ (ਟੀHਏH) ਸਿੱਖਲਾਈ ਵੱਲੋਂ 17 ਨਵੰਬਰ ਤੋਂ 30 ਨਵੰਬਰ 2025 ਤੱਕ ਲੁਧਿਆਣਾ ਵਿਖੇ ਵੱਖ^ਵੱਖ ਟਰੇਡਾਂ ਲਈ ਕੁੱਲ 730 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਟ੍ਰੇਨਿੰਗ ਸੀ^ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਹੀ ਹੈ। ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ। 730 ਵੱਖ-ਵੱਖ ਅਸਾਮੀਆਂ, ਪੜ੍ਹਾਈ ਯੋਗਤਾ ਅਤੇ ਸਰੀਰਕ ਮਾਪਦੰਡ ਦਾ ਵੇਰਵਾ ਇਸ ਅਨੁਸਾਰ ਹੈ ਜਨਰਲ ਡਿਊਟੀ ਦੀਆਂ 716 ਪੋਸਟਾਂ ਲਈ ਯੋਗਤਾ 10 ਵੀਂ 45 ਫੀਸਦੀ ਅੰਕ, ਕਲਰਕ ਦੀਆਂ 02 ਆਸਾਮੀਆਂ ਲਈ ਯੋਗਤਾ 12ਵੀਂ 60 ਫੀਸਦੀ ਅੰਕ, ਕੁੱਕ ਸ਼ੈੱਫ ਦੀਆਂ 06 ਆਸਾਮੀਆਂ ਲਈ, ਈHਆਰ ਦੀਆਂ 02 ਆਸਾਮੀਮਾਂ ਅਤੇ ਟੇਲਰ ਦੀਆਂ 02 ਆਸਾਮੀਆਂ ਲਈ ਯੋਗਤਾ 10ਵੀਂ ਪਾਸ, ਹਾਊਸ ਕੀਪਰ ਅਤੇ ਮੈਂਸ ਕੀਪਰ ਦੀ 1-1 ਆਸਾਮੀ ਲਈ ਯੋਗਤਾ ਅਠਵੀਂ ਪਾਸ ਲਾਜ਼ਮੀ ਹੈ। ਸਾਰੀਆਂ ਆਸਾਮੀਆਂ ਲਈ ਉਮਰ 18 ਤੋਂ 42 ਸਾਲ ਅਤੇ ਸਰੀਰਕ ਮਾਪਦੰਡ ਲੰਬਾਈ 106 ਸੈ.ਮੀ, ਛਾਤੀ 77-82 ਅਤੇ ਭਾਰ 50 ਕਿੱਲੋਂ ਲਾਜਮੀ ਹੈ।
ਉਨ੍ਹਾਂ ਦੱਸਿਆ ਕਿ ਸੀ^ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਜ਼ੋ ਯੁਵਕ ਉਪਰੋਕਤ ਪੋਸਟਾਂ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ । ਉਹ ਯੁਵਕ ਜਲਦੀ ਤੋਂ ਜਲਦੀ ਸਵੇਰੇ 09.00 ਵਜ੍ਹੇ ਤੋਂ 11.30 ਵਜ੍ਹੇ ਤੱਕ ਸੀ^ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ ਲਈ ਰਿਪੋਰਟ ਕਰਨ। ਯੁਵਕ ਸੀ-ਪਾਈਟ ਕੈਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ਟ੍ਰੇਨਿੰਗ ਲੈਣ ਲਈ ਲੋੜੀਂਦੇ ਦਸ਼ਤਾਵੇਜ਼ ਜਿਵੇਂ ਕਿ ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਜਾਂ 12ਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ ।ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 73476-66557 ਤੇ ਸਪੰਰਕ ਕੀਤਾ ਜਾ ਸਕਦਾ ਹੈ


- October 17, 2025