ਫਿਰੋਜ਼ਪੁਰ ਪੁਲਿਸ ਨੇ 02 ਆਰੋਪੀਆਂ ਨੂੰ ਕਰੋੜਾ ਦੀ ਹੈਰੋਇਨ ਸਮੇਤ ਕੀਤਾ ਕਾਬੂ
- 189 Views
- kakkar.news
- May 15, 2024
- Crime Punjab
ਫਿਰੋਜ਼ਪੁਰ ਪੁਲਿਸ ਨੇ 02 ਆਰੋਪੀਆਂ ਨੂੰ ਕਰੋੜਾ ਦੀ ਹੈਰੋਇਨ ਸਮੇਤ ਕੀਤਾ ਕਾਬੂ
ਫਿਰੋਜ਼ਪੁਰ 15 ਮਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿਚ ਬੀਤੀ ਰਾਤ ਕ੍ਰੀਬ 08.55 ਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਵਲੋਂ ਜਸਵੰਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਹਬੀਬ ਵਾਲਾ ਹਰਮੇਸ਼ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰੁਹੇਲਾ ਹਾਜੀ ਮੋਹਨ ਕੇ ਹਿਠਾੜ ਨੇੜਿਓਂ ਮਹਿੰਦਰਾ ਪਿਕਅਪ ਸਮੇਤ ਦੋਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਉਪਕਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮੋਹਨ ਕੇ ਹਿਠਾੜ ਤੋਂ ਕੁਤਬਗੜ ਭਾਟਾ ਰੋਡ ਨਾਕਾਬ਼ਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਇੱਕ ਮਹਿੰਦਰਾ ਪਿਕ ਅਪ ਆਈ ਜਿਸ ਵਿੱਚ ਦੋ ਮੋਨੇ ਨੋਜਵਾਨ ਬੈਠੇ ਹੋਏ ਸਨ, ਜਿਸ ਨੂੰ ਰੁਕਵਾ ਕੇ ਗੱਡੀ ਚਾਲਕ ਤੇ ਨਾਲ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਗਿਆ ਅਤੇ ਗੱਡੀ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੋਰਾਨ ਆਰੋਪੀਆਂ ਕੋਲੋਂ 01 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ।
ਦੋਨਾਂ ਆਰੋਪੀਆਂ ਨੂੰ ਕਾਬੂ ਕਰ NDPS ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ



- October 15, 2025