ਸੀ-ਪਾਈਟ ਵਿਖੇ ਯੁਵਕਾਂ ਨੂੰ ਕਰਵਾਇਆ ਜਾਵੇਗਾ ਸਕਿਊਰਟੀ ਗਾਰਡ ਕੋਰਸ
- kakkar.news
- November 18, 2025
- Punjab
ਸੀ-ਪਾਈਟ ਵਿਖੇ ਯੁਵਕਾਂ ਨੂੰ ਕਰਵਾਇਆ ਜਾਵੇਗਾ ਸਕਿਊਰਟੀ ਗਾਰਡ ਕੋਰਸ
ਫ਼ਿਰੋਜ਼ਪੁਰ 18 ਨਵੰਬਰ 2025 (ਸਿਟੀਜਨਜ਼ ਵੋਇਸ)
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀ-ਪਾਈਟ ਕੈਂਪ ਵਿਖੇ ਇਸ ਸਮੇਂ ਸਕਿਊਰਟੀ ਗਾਰਡ ਦਾ ਕੋਰਸ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਅਤੇ ਮੋਗਾ ਜ਼ਿਲ੍ਹਿਆਂ ਦੇ ਯੁਵਕ ਜੋ ਕੋਰਸ ਕਰਨਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸਵੇਰੇ 08:00 ਵਜੇ ਤੋਂ ਸ਼ਾਮ 16:30 ਵਜੇ ਤੱਕ ਕੈਂਪ ਵਿਖੇ ਰਿਪੋਰਟ ਕਰਨ, ਕਿਉਂਕਿ ਸੀਟਾਂ ਸੀਮਿਤ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੋਰਸ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਕੋਰਸ ਪੂਰਾ ਕਰਨ ’ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੁਵਕ ਦੀ ਉਮਰ 21 ਤੋਂ 29 ਸਾਲ ਹੋਣੀ ਲਾਜ਼ਮੀ ਹੈ ਅਤੇ ਉਹ 10ਵੀਂ ਜਾਂ 12ਵੀਂ ਪਾਸ ਹੋਵੇ। ਕੋਰਸ ਦੀ ਮਿਆਦ ਦੋ ਮਹੀਨੇ ਹੈ। ਕੈਂਪ ਵਿੱਚ ਆਉਣ ਸਮੇਂ 10ਵੀਂ ਦਾ ਅਸਲ ਸਰਟੀਫਿਕੇਟ, 10ਵੀਂ ਅਤੇ 10+2 ਦੀਆਂ ਫੋਟੋ ਕਾਪੀਆਂ, ਪੰਜਾਬ ਰੈਜ਼ੀਡੈਂਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਦੀ ਫੋਟੋ ਕਾਪੀ, ਦੋ ਪਾਸਪੋਰਟ ਸਾਈਜ਼ ਫੋਟੋਆਂ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਨਾਲ ਲਿਆਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਖਾਣਾ ਅਤੇ ਰਿਹਾਇਸ਼ ਦੀ ਸੁਵਿਧਾ ਵੀ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 73476-66557 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
