ਵਿਵਾਦ ਨੇ ਲਿਆ ਖੂਨੀ ਰੂਪ, ਚੱਲੀਆਂ ਗੋਲੀਆਂ — ਬਲਜੀਤ ਸਿੰਘ ਜ਼ਖ਼ਮੀ
- 190 Views
- kakkar.news
- December 10, 2025
- Crime Punjab
ਵਿਵਾਦ ਨੇ ਲਿਆ ਖੂਨੀ ਰੂਪ, ਚੱਲੀਆਂ ਗੋਲੀਆਂ — ਬਲਜੀਤ ਸਿੰਘ ਜ਼ਖ਼ਮੀ,
ਖਾਈ ਫੇਮੇ ਕੇ ਪਿੰਡ ਵਿੱਚ ਗੋਲੀਆਂ ਚੱਲਣ ਦੀ ਘਟਨਾ, 35 ਸਾਲਾ ਬਲਜੀਤ ਸਿੰਘ ਜ਼ਖ਼ਮੀ,
ਫਿਰੋਜ਼ਪੁਰ 10 ਦਸੰਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਨਾਲ ਲੱਗਦੇ ਪਿੰਡ ਖਾਈ ਫੇਮੇ ਕੇ ਵਿੱਚ ਅੱਜ ਗੋਲੀਆਂ ਚੱਲਣ ਦੀ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਣਾਅ ਬਣ ਗਿਆ ਸੀ, ਜੋ ਝਗੜੇ ਵਿੱਚ ਤਬਦੀਲ ਹੋ ਗਿਆ।
ਇਸ ਦੌਰਾਨ ਛੁੜਾਉਣ ਗਏ ਬਲਜੀਤ ਸਿੰਘ (ਉਮਰ 35 ਸਾਲ) ਨੂੰ ਗੋਲੀ ਲੱਗ ਗਈ। ਗੋਲੀ ਉਸਦੀ ਥਾਈ (ਪੱਟ) ਵਿੱਚ ਲੱਗੀ, ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਉਸਨੂੰ ਤੁਰੰਤ ਫਿਰੋਜ਼ਪੁਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਅਸਲੀ ਕਾਰਨਾਂ ਦਾ ਹਜੇ ਪਤਾ ਨਹੀਂ ਲੱਗਿਆ, ਪਰ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
