ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ ,
- 95 Views
- kakkar.news
- October 19, 2022
- Politics Punjab
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ , ਫਿਰੋਜ਼ਪੁਰ ਤੋਂ ਜੋਗਿੰਦਰ ਸਿੰਘ ਜਿੰਦੂ ਅਤੇ ਰੋਹਿਤ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ ਕਲਾਂ ਅਤੇ ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਅਬਜਰਵਰ ਹੋਣਗੇ
ਚੰਡੀਗੜ੍ਹ 19 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ। ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਅਬਜਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਬਾਦਲ ਨੇ ਦੱਸਿਆ ਕਿ ਰਣਜੀਤ ਸਿੰਘ ਗਿੱਲ ਰੋਪੜ ਦੇ ਅਬਜਰਵਰ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸਹਾਇਕ ਅਬਜਰਵਰ ਫਰੀਦਕੋਟ ਅਤੇ ਰਾਜ ਸਿੰਘ ਡਿੱਬੀਪੁਰਾ ਫਿਰੋਜ਼ਪੁਰ ਦੇ ਸਹਾਇਕ ਅਬਜਰਵਰ ਹੋਣਗੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾਵਾਰ ਅਬਜਰਵਰਾਂ ਦੀ ਸੂਚੀ ਅਨੁਸਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੰਜੀਵ ਸੋਰੀ ਹਲਕਾ ਬਰਨਾਲਾ, ਕੁਲਵੰਤ ਸਿੰਘ ਕੀਤੂ ਅਤੇ ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਅਵਤਾਰ ਸਿੰਘ ਬਣਵਾਲਾ, ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਪ੍ਰੇਮ ਕੁਮਾਰ ਅਰੋੜਾ, ਬਲਜੀਤ ਸਿੰਘ ਬੀੜਬਹਿਮਣ ਅਤੇ ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਅਵਤਾਰ ਸਿੰਘ ਅਤੇ ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸਤੀਸ਼ ਗਰੋਵਰ, ਗੁਰਮੇਲ ਸਿੰਘ ਸੰਧੂ ਅਤੇ ਵਿਜੇ ਕੁਮਾਰ ਹਲਕਾ ਫਰੀਦਕੋਟ, ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢਿੰਮਾਵਾਲੀ ਹਲਕਾ ਕੋਟਕਪੂਰਾ, ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ ਹਲਕਾ ਜੈਤੋਂ, ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸਤਿੰਦਰਜੀਤ ਸਿੰਘ ਮੰਟਾ, ਗੁਰਦੇਵ ਸਿੰਘ, ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜਿਲਕਾ, ਅਸ਼ੋਕ ਕੁਮਾਰ ਅਨੇਜਾ, ਸੁਰੇਸ਼ ਸਤੀਜਾ, ਹਵਾ ਸਿੰਘ ਪੂਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਮਹਿੰਦਰ ਰਿਣਵਾ ਅਤੇ ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬਲੂਆਣਾ, ਸੁਖਦੇਵ ਸਿੰਘ ਲੁਹਕਾ ਅਤੇ ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ, ਜੋਗਿੰਦਰ ਸਿੰਘ ਜਿੰਦੂ ਅਤੇ ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ ਕਲਾਂ ਅਤੇ ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ, ਗੁਰਬਾਜ਼ ਸਿੰਘ ਸਿੰਘ ਰੱਤੇਵਾਲਾ ਅਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਭਗਤ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਜਕੜੀਆ ਹਲਕਾ ਕਾਦੀਆਂ, ਸੰਤੋਖ ਸਿੰਘ ਅਤੇ ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਜਥੇ. ਅਮਰੀਕ ਸਿੰਘ ਖਲੀਲਪੁਰ, ਜਗਤਾਰ ਸਿੰਘ ਗੋਸਲ, ਨਿਰਮਲ ਸਿੰਘ ਰੱਤਾ, ਗੁਰਮੁੱਖ ਸਿੰਘ ਭੋਜਰਾਜ, ਰਛਪਾਲ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸੌਦਾਗਰ ਸਿੰਘ, ਬਲਦੇਵ ਸਿੰਘ, ਅਨਿਲ ਠਾਕੁਰ ਅਤੇ ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਰਛਪਾਲ ਸਿੰਘ ਪ੍ਰਿੰਸੀਪਲ ਅਤੇ ਨਿਰਮਲ ਸਿੰਘ ਹਲਕਾ ਚੱਬੇਵਾਲ, ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਹਰਜਿੰਦਰ ਸਿੰਘ ਲੱਲੀਆਂ, ਜਸਬੀਰ ਸਿੰਘ ਰੁੜਕਾ ਆਦਿ ਹਲਕਾਵਾਰ ਅਬਜਰਵਰ ਹੋਣਗੇ। ਅੱਜ ਦੀ ਜਾਰੀ ਲਿਸਟ ਵਿੱਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024