ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ‘ਚ ਵੇਚਣ ਦੇ ਦੋਸ਼ ‘ਚ 03 ਕਾਬੂ, 05 ਖ਼ਿਲਾਫ਼ ਮਾਮਲਾ ਦਰਜ
- 124 Views
- kakkar.news
- October 23, 2025
- Crime Punjab
ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ‘ਚ ਵੇਚਣ ਦੇ ਦੋਸ਼ ‘ਚ 03 ਕਾਬੂ, 05 ਖ਼ਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ, 23 ਅਕਤੂਬਰ 2025 (ਸਿਟੀਜਨਜ਼ ਵੋਇਸ)
ਥਾਣਾ ਮਮਦੋਟ ਦੀ ਪੁਲਿਸ ਨੇ ਰਾਜਸਥਾਨ ਤੋਂ ਝੋਨੇ ਦੀਆਂ ਟਰੈਕਟਰ-ਟਰਾਲੀਆਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ‘ਤੇ ਵੇਚਣ ਦੇ ਦੋਸ਼ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਹਾਇਕ ਖੁਰਾਕ ਸਪਲਾਈਜ਼ ਅਫ਼ਸਰ ਫਿਰੋਜ਼ਪੁਰ ਸੋਨਾ ਸਿੰਘ ਵੱਲੋਂ ਦਿੱਤੀ ਸ਼ਿਕਾਇਤ ‘ਚ ਦੱਸਿਆ ਗਿਆ ਕਿ ਆਰੋਪੀ ਗੋਬਿੰਦ ਪੁੱਤਰ ਸਤਪਾਲ ਸਿੰਘ, ਰਮੇਸ਼ ਕੁਮਾਰ ਪੁੱਤਰ ਨਾਨਕ ਸਿੰਘ, ਲਵਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀਆਨ ਡੱਬਲੀ, ਹਨੂੰਮਾਨਗੜ੍ਹ (ਰਾਜਸਥਾਨ) — ਮਨਪ੍ਰੀਤ ਸਿੰਘ ਵਾਸੀ ਬਹਾਵ ਵਾਲਾ ਅਤੇ ਮੇਜਰ ਸਿੰਘ ਆੜ੍ਹਤੀਆ ਦਾ ਪੁੱਤਰ, ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚ ਰਹੇ ਸਨ। ਪੁਲਿਸ ਨੇ ਮੌਕੇ ‘ਤੇ ਦੋ ਟਰੈਕਟਰ-ਟਰਾਲੀਆਂ ਭਰੀਆਂ ਹੋਈਆਂ ਅਤੇ ਇਕ ਟਰੈਕਟਰ-ਟਰਾਲੀ ਖਾਲੀ ਬਰਾਮਦ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਉਕਤ 05 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026