ਸਾਰਾਗੜ੍ਹੀ ਲੜਾਈ ਦੀ 125ਵੀਂ ਵਰੇਗੰਢ ਮੌਕੇ ਤੋਂ ਡਾਕ ਵਿਭਾਗ ਫਿਰੋਜ਼ਪੁਰ ਛਾਉਣੀ ਵੱਲੋਂ ਸਾਰਾਗੜ੍ਹੀ ਗੁਰਦੁਆਰਾ ਵਿਖੇ Special Cover First Day Cover and Special Cancellation- ਪ੍ਰਥਮ ਦਿਵਸ ਆਵਰਣ, ਅਤੇ ਵਿਸ਼ੇਸ ਰੱਦ ਜਾਰੀ ਕੀਤਾ ਗਿਆ
- 75 Views
- kakkar.news
- September 12, 2022
- Politics Punjab
ਸਾਰਾਗੜ੍ਹੀ ਲੜਾਈ ਦੀ 125ਵੀਂ ਵਰੇਗੰਢ ਮੌਕੇ ਤੋਂ ਡਾਕ ਵਿਭਾਗ ਫਿਰੋਜ਼ਪੁਰ ਛਾਉਣੀ ਵੱਲੋਂ ਸਾਰਾਗੜ੍ਹੀ ਗੁਰਦੁਆਰਾ ਵਿਖੇ Special Cover First Day Cover and Special Cancellation- ਪ੍ਰਥਮ ਦਿਵਸ ਆਵਰਣ, ਅਤੇ ਵਿਸ਼ੇਸ ਰੱਦ ਜਾਰੀ ਕੀਤਾ ਗਿਆ
ਫ਼ਿਰੋਜ਼ਪੁਰ (ਸੁਭਾਸ਼ ਕੱਕੜ) 12 ਸਤੰਬਰ
ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੇ ਇਤਿਹਾਸ ਦੀ ਮਹਾਨਤਮ ਲੜਾਈਆਂ ਵਿੱਚੋਂ ਇਕ ਹੈ | ਜਿਸ ਵਿਚ ਸਿੱਖ ਰੇਜਿਮੇੰਟ ਦੀ 4th ਬਟਾਲੀਅਨ ਦੇ 21 ਜਵਾਨਾਂ ਨੇ ਲਗਭਗ 12000 ਤੋਂ 24000 ਅਫਗਾਨ ਲੜਾਕਿਆਂ ਨਾਲ ਲੜਦੇ ਹੋਏ ਤੇ ਸਾਰਾਗੜੀ ਕਿੱਲੋ ਦੀ ਹਿਫਾਜਤ ਕਰਦਿਆਂ ਹੋਈਆਂ ਆਪਣੀਆਂ ਕੁਰਬਾਨੀਆਂ ਦਿਤੀਆਂ। ਉਨ੍ਹਾਂ ਦੀ ਇਸ ਮਹਾਨਤਮ ਬਹਾਦਰੀ ਨੂੰ ਯਾਦ ਕਰਦੇ ਹੋਏ ਤੇ ਇਸ ਲੜਾਈ ਦੀ 125ਵੀਂ ਵਰੇਗੰਢ ਉੱਤੇ ਡਾਕ ਵਿਭਾਗ ਵਲੋਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ FDC (First Day Cover) ਪ੍ਰਥਮ ਦਿਵਸ ਆਵਰਣ ਜਾਰੀ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਆਯੋਜਨ ਲਈ ਸ਼੍ਰੀ ਸੰਜੀਵ ਕੁਮਾਰ ਚੂਘ ਸੁਪਰਿਟੇਂਡੈਂਟ, ਫਿਰੋਜ਼ਪੁਰ ਮੰਡਲ, ਡਾਕ ਵਿਭਾਗ, ਸ੍ਰੀ ਸੰਜੇ ਖੁਰਾਣਾ (ਆਫ਼ਿਸ ਸੁਪਰਵਾਇਜਰ, ਫਿਰੋਜਪੁਰ ਮੰਡਲ, ਡਾਕ ਵਿਭਾਗ ) ਕੈਬਨਿਟ ਮੰਤਰੀ ਪੰਜਾਬ ਸ. ਫੌਜਾ ਸਿੰਘ ਸਰਾਰੀ, ਸੇਨਾ ਦੇ ਉੱਚ ਅਧਿਕਾਰੀ, ਸਾਰਾਗੜ੍ਹੀ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਪ੍ਰਯਾਗ ਫਿਲਾਟੇਲੀਕ ਸੋਸਾਇਟੀ, ਇਲਾਹਾਬਾਦ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਲੈਫ਼ਟੀਨੈਂਟ ਜਨਰਲ ਜੇ. ਐਸ. ਚੀਮਾ (ਪੀ.ਵੀ.ਐਸ.ਐਮ. ਐ.ਵੀ.ਐਸ.ਐਮ., ਵੀ.ਐਸ.ਐਮ. (ਰਿਟਾਇਰਡ )) ਨੇ ਡਾਕ ਵਿਭਾਗ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਸ੍ਰੀ ਸੰਜੀਵ ਕੁਮਾਰ ਚੁੱਘ, ਸੁਪਰਿਟੇਂਡੇਂਟ, ਫਿਰੋਜ਼ਪੁਰ ਮੰਡਲ, ਡਾਕ ਵਿਭਾਗ ਨੇ ਕਿਹਾ, 12 ਸਿਤੰਬਰ 2022 ਨੂੰ ਸਾਰਾਗੜ੍ਹੀ ਗੁਰੂਦਵਾਰਾ ਸਾਹਿਬ ਫਿਰੋਜੇਪੁਰ ਛਾਉਣੀ ਵਿਖੇ Special Cover (First Day Cover » ਪ੍ਰਥਮ ਦਿਵਸ ਆਵਰਣ ਅਤੇ Special Cancellation (ਵਿਸ਼ੇਸ ਰੱਦ ) ਕਰਨ ਦੀ ਮੋਹਰ ਜਾਰੀ ਕੀਤੀ ਗਈ ਹੈ| ਇਸ ਦੌਰਾਨ ਉਨਾਂ ਨੇ ਇਹ ਵੀ ਫਿਲਾਟੇਲੀ ਦੇ ਰਾਹੀਂ ਕਿਸੇ ਵਿਸ਼ੇਸ਼ ਮੁੱਦੇ ਨੂੰ ਬਹੁਮਤ ਲੋਕਾਂ ਤਕ ਪਹੁੰਚਾਉਣ ਦਾ ਇਹ ਬਹੁਤ ਵਧੀਆ ਤਰੀਕਾ ਹੈ ਜਿਸ ਨਾਲ ਸਮੁੱਚੇ ਭਾਰਤ ਵਿਚ ਤੁਸੀਂ ਆਪਣੇ ਸਭਿਆਚਾਰ, ਇਤਿਹਾਸ, ਕਲਾ, ਵਿਸ਼ੇਸ਼ ਵਸਤੂ ਆਦਿ ਨੂੰ ਵੱਡੇ ਪੱਧਰ ਡਾਕ ਖਾਨੇ ਦੀ ਮਦਦ ਨਾਲ ਪ੍ਰਚਾਰ ਕਰ ਸਕਦੇ ਹੋ। ਇਸ ਕੰਮ ਲਈ ਡਾਕਖਾਨਾ ਸਿਰਫ 12500 ਰੁਪਏ (ਜੇ ਆਯੋਜਨ ਡਾਕਖਾਨੇ ਵਿਚ ਕਰਨਾ ਹੈ) ਅਤੇ ਜੇ ਆਯੋਜਨ ਪ੍ਰਚਾਰਕ ਦੇ ਅਨੁਸਾਰ ਡਾਕਖਾਨੇ ਤੋਂ ਇਲਾਵਾ ਕਿਸੇ ਸਥਾਨ ਤੇ ਕਰਨਾ ਹੈ ਤਾਂ 12500 ਰੁਪਏ ਅਧਿਕ ਫੀਸ ਵਸੂਲ ਕਰੇਗਾ । ਇਸ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਮੁਖ ਡਾਕਖਾਨਾ, ਫਿਰੋਜ਼ਪੁਰ ਛਾਉਣੀ ਨਾਲ ਫੋਨ ਨੰਬਰ 01632 -246250, 01632-244525 ਸੰਪਰਕ ਕਰ ਸਕਦੇ ਹੋ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024