ਯੁਵਕ ਸੇਵਾਵਾਂ ਵਿਭਾਗ ਫਿਰੋਜਪੁਰ ਵਲੋ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਕਰਵਾਏ
- 90 Views
- kakkar.news
- September 12, 2022
- Education Punjab Sports
ਯੁਵਕ ਸੇਵਾਵਾਂ ਵਿਭਾਗ ਫਿਰੋਜਪੁਰ ਵਲੋ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਕਰਵਾਏ
ਮੁਕਾਬਲੇ ਸਾਨੂੰ ਭਵਿੱਖ ਲਈ ਤਿਆਰ ਕਰਦੇ ਹਨ :-ਪ੍ਰੀਤ ਕੋਹਲੀ
ਚੰਗੇ ਭਵਿਖ ਲਈ ਜਾਗਰੁਕਤਾ ਕੁੰਜੀ ਹੈ
ਫ਼ਿਰੋਜ਼ਪੁਰ (ਸੁਭਾਸ਼ ਕੱਕੜ)12 ਸਤੰਬਰ 2022 ) ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਰਾਕੇਸ਼ ਧੀਮਾਨ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਫਿਰੋਜਪੁਰ ਦੇ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਸਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿਖੇ ਕਰਵਾਏ ਗਏ। ਇਸ ਮੋਕੇ ਤੇ ਇਸ ਸਮਾਗਮ ਦੇ ਮੁਖ ਮਹਿਮਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਗਜਲਪ੍ਰੀਤ ਸਿੰਘ ਸਨ ਉਨ੍ਹਾ ਇਸ ਮੌਕੇ ਬੋਲਦਿਆ ਵਿਦਿਆਰਥੀ ਗਤੀਵਿਧੀਆਂ ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਇਸ ਸਮਾਗਮ ਦੇ ਆਰਗੇਨਾਈਜਰ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਹਨਾ ਜਿਹਾ ਕਿ ਅਜਿਹੇ ਸਮਾਗਮ ਸਾਨੂੰ ਜਾਗਰੂਕ ਕਰਦੇ ਹਨ ਅਤੇ ਜਾਗਰੁਕਤਾ ਚੰਗੇ ਭਵਿਖ ਦੀ ਕੁੰਜੀ ਹੈ।
ਜ਼ਿਲ੍ਹਾ ਪਧੱਰੀ ਮੁਕਾਬਿਲਆਂ ਵਿਚ ਪਹਿਲੇ ਨੰਬਰ ਤੇ ਕੁਇਜ ਮੁਕਾਬਲੇ ਰਹੇ ਜਿਸ ਦੇ ਵਿਸ਼ੇ ਏਡਜ ਜਾਗਰੂਕਤਾ, ਟੀਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕਰਮਵਾਰ ਪਹਿਲਾ ਸਥਾਨ 4 ਹਜ਼ਾਰ ਰੁਪਏ, ਦੂਜਾ ਸਥਾਨ 3 ਹਜ਼ਾਰ ਰੁਪਏ ਅਤੇ ਤੀਜ਼ਾ ਸਥਾਨ 2 ਹਜ਼ਾਰ ਰੁਪਏ ਦਿੱਤਾ ਗਿਆ। ਗੁਰਲੀਨ ਕੌਰ ਤੇ ਮਨਦੀਪ ਕੌਰ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਭਾਰੀ ਕੇ ਪਹਿਲੇ ਸਥਾਨ ਤੇ ਰਹੇ
ਦੇਵ ਸਮਾਜ ਕਾਲਜ ਫਿਰੋਜਪੁਰ ਦੀ ਏਕਤਾ ਅਤੇ ਕਮਲਪ੍ਰੀਤ ਕੌਰ ਦੂਜੇ ਸਥਾਨ ਤੇ ਰਹੇ , ਐਸ ਬੀ ਐਸ ਐਸ ਐਸ ਯੂਨੀਵਰਸਿਟੀ ਫਿਰੋਜਪੁਰ ਤੋਂ ਰੀਤੀਕਾ ਮਿਤੱਲ ਤੇ ਸਾਗਰ ਪਾਂਡਾ ਤੀਜੇ ਸ਼ਥਾਨ ਤੇ ਰਹੇ
ਇਸ ਮੌਕੇ ਸਟੇਜ ਦੀ ਭੂਮਿਕਾ ਮੰਜੂਰੀ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕੱਲਬ ਐਸ ਬੀ ਐਸ ਐਸ ਯੂਨੀਵਰਸਿਟੀ ਦੇ ਸ੍ਰੀ ਗੁਰਪ੍ਰੀਤ ਸਿੰਘ ਜੀ ਸਮਾਗਮ ਦੇ ਕਾਲਜ ਇੰਚਾਰਜ ਸਨ ਉਹਨਾ ਵੱਲੋਂ ਰੈੱਡ ਰੀਬਨ ਕਲੱਬ ਦੇ ਨੋਡਲ ਅਫਸਰ ਪ੍ਰੋ ਅਮਿਤ ਅਰੋੜਾ ਅਤੇ ਪ੍ਰੋ ਯਸ਼ਪਾਲ ਸਾਰੇ ਸਮਾਗਮ ਦੇ ਇੰਚਾਰਜ ਸਨ ਇਸ ਸਾਰੇ ਸਮਾਗਮ ਨੂੰ ਸਹੀ ਤਰੀਕੇ ਨਾਲ ਨੇਪੜੇ ਚਾੜਨ ਵਾਲੇ ਜਿਲਾ ਫਿਰੋਜਪੁਰ ਦੇ ਰੈਡ ਰੀਬਨ ਕਲੱਬਾਂ ਦੇ ਸਮੂਹ ਨੋਡਲ ਅਫਸਰ ਇਸ ਮੌਕੇ ਹਾਜਿਰ ਸਨ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024