ਨਾਰੀ ਅਦਾਲਤ ਸਕੀਮ ਤਹਿਤ ਵਰਕਸ਼ਾਪ ਟ੍ਰੇਨਿੰਗ ਕਰਵਾਈ ਗਈ
- 37 Views
- kakkar.news
- February 17, 2026
- Punjab
ਨਾਰੀ ਅਦਾਲਤ ਸਕੀਮ ਤਹਿਤ ਵਰਕਸ਼ਾਪ ਟ੍ਰੇਨਿੰਗ ਕਰਵਾਈ ਗਈ
ਫ਼ਿਰੋਜ਼ਪੁਰ, 17 ਫਰਵਰੀ 2026 (ਅਨੁਜ ਕੱਕੜ ਟੀਨੂੰ)
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਾਪਤ ਨਾਰੀ ਅਦਾਲਤ ਸਕੀਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮਮਦੋਟ ਵਿਖੇ ਵਰਕਸ਼ਾਪ ਟ੍ਰੇਨਿੰਗ ਕਰਵਾਈ ਗਈ । ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਨਾਰੀ ਅਦਾਲਤ ਸਕੀਮ ਪਿੰਡ ਕਾਕੜ ਅਤੇ ਪੋਜੋ ਕੇ ਵਿਖੇ ਪੰਚਾਇਤ ਪੱਧਰ ਤੇ ਔਰਤਾ ਨੂੰ ਦਰਪੇਸ਼ ਆ ਰਹੀਆ ਛੋਟੀਆ ਮੁਸ਼ਕਲਾਂ ਜਿਵੇਂ ਪ੍ਰੇਸ਼ਾਨ ਕਰਨਾ, ਘਰ ਵਿੱਚ ਲੜਾਈ, ਘਰੇਲੂ ਹਿੱਸਾ ਅਤੇ ਜਾਇਦਾਦ ਨਾਲ ਸਬੰਧਿਤ ਝਗੜੇ ਆਦਿ ਨਾਲ ਸਬੰਧਿਤ ਸ਼ਿਕਾਇਤਾ ਨੂੰ ਸੁਲਝਾਉਣ ਲਈ ਸ਼ੁਰੂ ਕੀਤੀ ਗਈ ਹੈ ।
ਉਨ੍ਹਾਂ ਦੱਸਿਆ ਕਿ ਇਸ ਨਾਰੀ ਅਦਾਲਤ ਸਕੀਮ ਰਾਹੀ ਔਰਤਾਂ ਨਾਲ ਸਬੰਧਿਤ ਸਕੀਮਾਂ ਜਿਸ ਵਿੱਚ ਸਰਕਾਰ ਵੱਲੋਂ ਔਰਤਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆ ਹਨ ਬਾਰੇ ਵੀ ਔਰਤਾਂ ਨੂੰ ਜਾਗਰੂਕਤ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੀਮਤੀ ਸੀਮਾ ਰਾਣੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ਼੍ਰੀਮਤੀ ਗੁਰਮੀਤ ਕੌਰ ਸਖੀ ਵਨ ਸਟਾਪ ਸੈਂਟਰ, ਬਲਾਕ ਕੁਆਡੀਨੇਟਰ, ਸੁਪਰਵਾਈਜ਼ਰ ਅਤੇ ਪਿੰਡਾਂ ਦੇ ਸਰਪੰਚ ਅਤੇ ਮੈਂਬਰ ਹਾਜ਼ਰ ਸਨ ।
