ਪੁਲਿਸ ਵਲੋਂ ਨਸ਼ਾ ਤਸਕਰ ਦੀ ਕੁੱਲ 76,55,407/- ਰੁਪਏ ਜਾਇਦਾਦ ਕੀਤੀ ਜ਼ਬਤ
- 298 Views
- kakkar.news
- April 16, 2024
- Crime Punjab
ਪੁਲਿਸ ਵਲੋਂ ਨਸ਼ਾ ਤਸਕਰ ਦੀ ਕੁੱਲ 76,55,407/- ਰੁਪਏ ਜਾਇਦਾਦ ਕੀਤੀ ਜ਼ਬਤ
ਫਿਰੋਜ਼ਪੁਰ 16 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪੁਲਿਸ-ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ।ਜਿਸ ਦੇ ਤਹਿਤ ਸੁਖਚੈਨ ਸਿੰਘ ਉਰਫ ਸੋਨੂ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭਖੜਾ ਫਿਰੋਜ਼ਪੁਰ ਦੀ 76 ,55 ,407 ਰੁਪਏ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ।ਐਸ ਐਸ ਪੀ ਸੋਮਿਆਂ ਮਿਸ਼ਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀ ਐਸ ਪੀ ਸਿਟੀ ਸੁਖਵਿੰਦਰ ਸਿੰਘ ਅਤੇ ਐਸ ਐਚ ਓ ਜਸਵੰਤ ਸਿੰਘ ਸਮੇਤ ਐਫ ਆਈ ਓ ਟੀਮ ਅਤੇ ਇਨਵੈਸਟੀਗੇਸ਼ਨ ਹੈਡ ਐਸ ਆਈ ਜਯੋਤੀ ਨਾਲ ਮਿੱਲ ਕੇ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ।ਜਿਸ ਵਿਚ ਸੁਖਚੈਨ ਸਿੰਘ ਉਰਫ ਸੋਨੂ ਦੀ ਅਚੱਲ ਜਾਇਦਾਦ ਮੁਤਾਬਿਕ ਲਾਲ ਲਕੀਰ ਵਿੱਚ ਸਥਿਤ 49.92 ਮਰਲੇ ਦੇ ਪਲਾਟ ‘ਤੇ ਇੱਕ ਘਰ ਜਿਸਦੀ ਕੀਮਤ ਰੁਪਏ 72,48,000/- ਚੱਲ ਜਾਇਦਾਦ ਵਿਚ ਵਾਹਨ ਟਾਟਾ ਏਸ ਜਿਸਦੀ ਕੀਮਤ ਰੁਪਏ 3,52,032/- ਅਤੇ ਬੈਂਕ ਖਾਤੇ ਚ ਪਏ ਰੁਪਏ 55,375/- ਕੁੱਲ ਕੀਮਤ 76,55,407/- ਰੁਪਏ ਜੋ ਕੇ ਪੁਲਿਸ ਵਲੋਂ ਫ੍ਰੀਜ਼ ਕੀਤੀ ਗਈ ਹੈ । ਇਹ ਫਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਦੇ ਹੁਕਮ ਦੀ ਅਧੀਨ ਧਾਰਾ 68 -F (2) NDPS ਐਕਟ 1985 ਦੇ ਤਹਿਤ ਦਿੱਤੇ ਗਏ ਹਨ ।
ਐਸ ਐਸ ਪੀ ਸੋਮਿਆਂ ਮਿਸ਼ਰਾ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਪਿਛਲੇ ਸਾਲ 2023 ਵਿਚ ਕੁੱਲ 30 ਕੇਸਾਂ ਵਿਚ 15 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਡਿਟੈਚ ਕਰਾਈ ਜਾ ਚੁਕੀ ਸੀ। ਇਸ ਸਾਲ 2024 ਦੇ ਦੌਰਾਨ ਹੁਣ ਤਕ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ 2 ਕੇਸਾਂ ਵਿਚ ਡਿਟੈਚ ਕੀਤੀ ਜਾ ਚੁਕੀ ਹੈ । ਓਹਨਾ ਕਿਹਾ ਕਿ ਇਹ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਇਸੇ ਤਰ੍ਹਾਂ ਹੀ ਅੱਗੇ ਵੀ ਜਾਰੀ ਰਹੇਗੀ ।
ਦੱਸ ਦਈਏ ਕਿ :- ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਤੋਂ ਬਾਅਦ ਬਣਾਈ ਗਈ ਕੋਈ ਵੀ ਚੱਲ ਅਚੱਲ ਜਾਇਦਾਦ ਜੇ ਕਰ ਹੈ ਤਾ ਇਸਦੀ ਬਣਾਈ ਜਾਇਦਾਦ, ਜ਼ਬਤ ਕਰਨ ਲਈ ਤਿਆਰ ਕੀਤੀ ਗਈ ਫਾਈਲ ਕੰਪੀਟੈਂਟ ਅਥਾਰਟੀ, ਨਵੀਂ ਦਿੱਲੀ ਨੂੰ ਭੇਜ ਦਿੱਤੀ ਜਾਵੇਗੀ ਅਤੇ ਨਵੀਂ ਦਿੱਲੀ ਤੋਂ ਪ੍ਰਵਾਨਗੀ ਮਿਲਦੀਆਂ ਹੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ । ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 68(2) NDPS ਐਕਟ 1985 ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਕਾਰਵਾਈ ਸਿਰਫ਼ ਉਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਹੈ, ਜਿਨ੍ਹਾਂ ਨੇ ਨਸ਼ਾ ਤਸਕਰੀ ਰਾਹੀਂ ਚੱਲ-ਅਚੱਲ ਜਾਇਦਾਦਾਂ ਬਣਾਈਆਂ ਹਨ। ਜਿਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਹੁਣ ਤੱਕ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨਾ ਤਾਂ ਟਰਾਂਸਫਰ ਕੀਤੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵੇਚੀਆਂ ਜਾ ਸਕਦੀਆਂ ਹਨ।
ਪੁਲਿਸ-ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਦੀ ਜਮੀਨ ਜਾਇਦਾਤ ਜਬਤ ਕਰਨ ਦੀ ਕਾਰਵਾਈ ਨੇ ਨਸ਼ਾ ਤਸਕਰਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਹਾਲਾਂਕਿ ਇਹ ਸਥਿਤੀ ਓਹਨਾ ਨਸ਼ਾ ਤਸਕਰਾਂ ‘ਚ ਦੇਖਣ ਨੂੰ ਮਿਲ ਰਹੀ ਹੈ | ਜਿਨ੍ਹਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਅਤੇ ਉਹ ਸਲਾਖਾਂ ਪਿੱਛੇ ਹੈ। ਪਰ ਕਈ ਅਜੇ ਵੀ ਨਸ਼ਾ ਤਸਕਰ ਹਨ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਹਨ ਅਤੇ ਉਹ ਆਪਣਾ ਧੰਦਾ ਅੱਗੇ ਵਧਾ ਰਹੇ ਹਨ। ਅਜਿਹੇ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਚਿਹਰਿਆਂ ਨੂੰ ਜਨਤਕ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਹੋਵੇਗੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024