Trending Now
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
#ਦੂਸਰਾ ਆਯੂਸ਼ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਸੁਰ ਸਿੰਘ ਵਾਲਾ ਵਿਖੇ ਆਯੋਜਿਤ
#ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਵੱਲੋਂ ਪੈਸੰਜਰ ਅਵੇਅਰਨੈੱਸ ਤੇ ਸਰਚ ਅਪ੍ਰੇਸ਼ਨ
#ਫਿਰੋਜ਼ਪੁਰ ਵਿੱਚ ਵੀ ਬੈਂਕ ਕਰਮਚਾਰੀ ਹੜਤਾਲ ’ਤੇ, ਦੇਸ਼ ਭਰ ਵਿੱਚ 7.30 ਲੱਖ ਸਰਕਾਰੀ ਬੈਂਕ ਕਰਮਚਾਰੀਆਂ ਵੱਲੋਂ ਹੜਤਾਲ,
#ਫਿਰੋਜ਼ਪੁਰ ਵਿੱਚ ਮੇਵਾੜ ਆਈਸਕ੍ਰੀਮ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਛਾਪੇਮਾਰੀ, ਕੀੜਿਆਂ ਵਾਲੀ ਖੰਡ ਨਾਲ ਬਣ ਰਹੀ ਸੀ ਆਈਸਕ੍ਰੀਮ?
#-ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁੱਚਾ ਸਰਕਾਰੀ ਕੰਮ ਕਾਜ ਠੱਪ
#ਫਿਰੋਜ਼ਪੁਰ ਤੇ ਜੀਰਾ ’ਚ ਦੋ ਔਰਤਾਂ ਨਾਲ ਆਨਲਾਈਨ ਠੱਗੀ!
#ਬਲਾਕ ਫਿਰੋਜ਼ਪੁਰ ਅਤੇ ਬਲਾਕ ਮਮਦੋਟ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਖੇਡ ਮੁਕਾਬਲੇ
ਅਧਿਆਪਕ ਵਿਰੋਧੀ ਟੈੱਟ ਪਾਸ ਕਰਨ ਦੇ ਫ਼ੈਸਲੇ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਨਿਖੇਧੀ
- kakkar.news
- February 18, 2026
- Education Punjab
ਅਧਿਆਪਕ ਵਿਰੋਧੀ ਟੈੱਟ ਪਾਸ ਕਰਨ ਦੇ ਫ਼ੈਸਲੇ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਨਿਖੇਧੀ
22 ਦੀ ਸਮੂਹ ਅਧਿਆਪਕ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਆਨੰਦਪੁਰ ਰੈਲੀ ਵਿੱਚ ਕੀਤੀ ਜਾਵੇਗੀ ਭਾਰੀ ਸ਼ਮੂਲੀਅਤ
ਫ਼ਿਰੋਜ਼ਪੁਰ 18 ਫਰਵਰੀ 2026 (ਅਨੁਜ ਕੱਕੜ ਟੀਨੂੰ )
ਈ.ਟੀ.ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਸੁਪਰੀਮ ਕੋਰਟ ਦੇ ਅਧਿਆਪਕ ਵਿਰੋਧੀ ਫ਼ੈਸਲੇ ਦਾ ਵਿਰੋਧ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦੇਂਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਸਾਨੂੰ ਅਧਿਆਪਕ ਦੀ ਨੌਕਰੀ ਕਰਦਿਆਂ 20 ਸਾਲ ਹੋ ਗਏ ਹਨ। ਨੌਕਰੀ ਲਈ ਉਸ ਸਮੇਂ ਜ਼ਰੂਰੀ ਈਟੀਟੀ ਦਾ ਕੋਰਸ ਕਰਕੇ ਓਹਨਾਂ ਨੇ ਨੌਕਰੀਆਂ ਲਈਆਂ ਸਨ। ਹੁਣ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਅਧਿਆਪਕ ਮਾਰੂ ਫ਼ੈਸਲਾ ਕੀਤਾ ਗਿਆ ਹੈ ਕਿ ਨੌਕਰੀ ਬਚਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਤਰੱਕੀ ਲੈਣ ਲਈ ਟੈੱਟ ਪਾਸ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਸੁਪਰੀਮ ਕੋਰਟ ਦੇ ਪਿਛਲੇ ਸਮਿਆਂ ਦੌਰਾਨ ਕੀਤੇ ਗਏ ਫੈਸਲਿਆਂ, ਜਿਸ ਵਿੱਚ ਨਵੀਂ ਲਗਾਈ ਗਈ ਸ਼ਰਤ ਪੁਰਾਣੇ ਕਰਮਚਾਰੀਆਂ ਤੇ ਲਾਗੂ ਨਹੀਂ ਹੁੰਦੀ, ਦੀ ਸਿੱਧੀ ਉਲੰਘਣਾ ਹੈ। ਇਸ ਸੰਬੰਧੀ ਜ਼ਿਲ੍ਹਾ ਆਗੂ ਸੁਨੀਲ ਕੰਬੋਜ ਨੇ ਕਿਹਾ ਕਿ ਇਸ ਨਾਲ ਅਧਿਆਪਕਾਂ ਵਿੱਚ ਭਾਰੀ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਦੇ ਹੋਏ 2011 ਤੋਂ ਪੁਰਾਣੇ ਅਧਿਆਪਕਾਂ ਨੂੰ ਇਸ ਸ਼ਰਤ ਤੋਂ ਛੋਟ ਦੇਣੀ ਚਾਹੀਦੀ ਹੈ। ਇਸ ਸੰਬੰਧੀ ਨਿਰਮਲ ਸਿੰਘ ਨੇ ਦੱਸਿਆ ਕਿ ਯੂਨੀਅਨ ਦੇ ਸਮੁੱਚੇ ਅਧਿਆਪਕ ਮਿਤੀ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਘੰਬੀਰਪੁਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮੂਹ ਅਧਿਆਪਕ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਆਪਣਾ ਰੋਹ ਪ੍ਰਗਟ ਕਰਨ ਲਈ ਸ਼ਮੂਲੀਅਤ ਕਰਨਗੇ। ਇਸ ਮੌਕੇ ਤਲਵਿੰਦਰ ਸਿੰਘ, ਕੁਲਦੀਪ ਔਲਖ, ਸੁਰਿੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸੰਤਰਾ ਸਿੰਘ, ਕਿਰਪਾਲ ਸਿੰਘ, ਜਸਪ੍ਰੀਤ ਸਿੰਘ ਪੁਰੀ, ਮੇਹਰ ਸਿੰਘ ਜੋਸਨ, ਗੁਰਬਚਨ ਸਿੰਘ, ਸੁਨੀਲ ਸ਼ਰਮਾ, ਗੁਰਬਚਨ ਲਾਲ ਆਦਿ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
Categories

Recent Posts
- September 11, 2026
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
- September 11, 2026