ਨਸ਼ਾ ਤਸਕਰੀ ‘ਤੇ ਸਖ਼ਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾ ਦੀ ਹੈਰੋਇਨ ਸਮੇਤ ਦੋ ਆਰੋਪੀ ਕਾਬੂ
- 51 Views
- kakkar.news
- April 7, 2026
- Crime Punjab
ਨਸ਼ਾ ਤਸਕਰੀ ‘ਤੇ ਸਖ਼ਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਵਲੋਂ ਕਰੋੜਾ ਦੀ ਹੈਰੋਇਨ ਸਮੇਤ ਇਕ ਆਰੋਪੀ ਕਾਬੂ
ਫਿਰੋਜ਼ਪੁਰ, 7 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸਿਟੀ ਪੁਲਿਸ ਨੂੰ ਨਸ਼ਾ ਤਸਕਰੀ ਦੇ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਮੁਖਬਰ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਇਕ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਐਸਐਚਓ ਕਸ਼ਮੀਰ ਸਿੰਘ ਦੌਰਾਨੇ ਗਸ਼ਤ ਬਸਤੀ ਸ਼ੇਖਾਂਵਾਲੀ ਨੇੜੇ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੌਰਵ ਪੁੱਤਰ ਸੋਨੂ, ਵਾਸੀ ਬਸਤੀ ਸ਼ੇਖਾਂਵਾਲੀ, ਹੈਰੋਇਨ ਵੇਚਣ ਦੇ ਧੰਦੇ ਵਿੱਚ ਸ਼ਾਮਲ ਹਨ।ਅਤੇ ਅੱਜ ਹੈਰੋਇਨ ਦੀ ਇੱਕ ਵੱਡੀ ਖੇਪ ਨੂੰ ਵੇਚਣ ਦੀ ਫ਼ਿਰਾਕ ਵਿਚ ਹੈ ।
ਸੂਚਨਾ ਨੂੰ ਪੱਕਾ ਮੰਨਦੇ ਹੋਏ ਪੁਲਿਸ ਨੇ ਤੁਰੰਤ ਟੀਮ ਸਮੇਤ ਦੱਸੇ ਗਏ ਸਥਾਨ ‘ਤੇ ਰੇਡ ਕੀਤੀ। ਰੇਡ ਦੌਰਾਨ ਆਰੋਪੀ ਸੌਰਵ ਨੂੰ ਕਾਬੂ ਕਰ ਲਿਆ ਗਿਆ। ਉਸ ਕੋਲ ਇਕ ਨੀਲੇ ਸਕਾਈ ਰੰਗ ਦੇ ਕਿੱਟ ਬੈਗ ਸੀ , ਜਿਸ ਦੀ ਤਲਾਸ਼ੀ ਦੌਰਾਨ ਉਸ ਵਿੱਚੋ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛ ਗਿੱਛ ਦੌਰਾਨ ਉਸਣੇ ਆਪਣੇ ਇਕ ਹੋਰ ਸਾਥੀ ਵੰਸ਼ ਦਾ ਵੀ ਨਾਮ ਲਿਆ ਕਿ ਉਹ ਵੀ ਇਸ ਕਾਰੋਬਾਰ ਚ ਸ਼ਾਮਿਲ ਹੈ।
ਪੁਲਿਸ ਨੇ ਆਰੋਪੀ ਸੌਰਵ ਨੂੰ ਗਿਰਫ਼ਤਾਰ ਕਰ ਮਾਮਲਾ ਦਰਜ ਕਰ ਲਿੱਤਾ ਹੈ ਅਤੇ ਵੰਸ਼ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
