ਫਿਰੋਜ਼ਪੁਰ ‘ਚ ਘਰੇਲੂ ਵਿਵਾਦ ਨੇ ਲਿਆ ਖੂਨੀ ਰੂਪ, ਪਤੀ ਵੱਲੋਂ ਪਤਨੀ ‘ਤੇ ਛੁਰੀ ਨਾਲ ਹਮਲਾ
- 77 Views
- kakkar.news
- April 8, 2026
- Crime Punjab
ਫਿਰੋਜ਼ਪੁਰ ‘ਚ ਘਰੇਲੂ ਵਿਵਾਦ ਨੇ ਲਿਆ ਖੂਨੀ ਰੂਪ, ਪਤੀ ਵੱਲੋਂ ਪਤਨੀ ‘ਤੇ ਛੁਰੀ ਨਾਲ ਹਮਲਾ
ਫਿਰੋਜ਼ਪੁਰ, 8 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਤੋਂ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ‘ਤੇ ਛੁਰੀ ਨਾਲ ਕਈ ਵਾਰ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਘਾਇਲ ਕਰ ਦਿੱਤਾ ਗਿਆ।
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਕੌਰ, ਪਤਨੀ ਗੁਰਮੇਲ ਸਿੰਘ, ਜੋ ਕਿ ਪਿੰਡ ਮਿਸ਼ਰੀ ਵਾਲਾ ਦੀ ਰਹਿਣ ਵਾਲੀ ਹੈ, ਪਿਛਲੇ ਕਰੀਬ 10 ਮਹੀਨਿਆਂ ਤੋਂ ਆਪਣੇ ਪਤੀ ਨਾਲ ਅਣਬਣ ਕਾਰਨ ਆਪਣੇ ਪੇਕੇ ਘਰ ਪਿੰਡ ਖਾਨਪੁਰ ਵਿਖੇ ਰਹਿ ਰਹੀ ਸੀ।
ਮਿਤੀ 1 ਅਪ੍ਰੈਲ 2026 ਨੂੰ ਉਸਦਾ ਪਤੀ ਗੁਰਮੇਲ ਸਿੰਘ ਖਾਨਪੁਰ ਪਹੁੰਚਿਆ ਅਤੇ ਉਸਨੂੰ ਆਪਣੇ ਨਾਲ ਵਾਪਸ ਜਾਣ ਲਈ ਦਬਾਅ ਬਣਾਉਣ ਲੱਗਾ। ਇਸ ਦੌਰਾਨ ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਹ ਨਾਲ ਨਾ ਗਈ ਤਾਂ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ।
ਸ਼ਾਮ ਕਰੀਬ 5:15 ਵਜੇ ਗੁਰਮੇਲ ਸਿੰਘ ਮੁੜ ਵਾਪਸ ਆਇਆ, ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ। ਉਸ ਨੇ ਆਪਣੀ ਪਤਨੀ ਕੋਲ ਪੈਸਿਆਂ ਦੀ ਮੰਗ ਕੀਤੀ। ਜਦੋਂ ਬਲਵਿੰਦਰ ਕੌਰ ਨੇ ਉਸਨੂੰ ਬੈਠਣ ਲਈ ਕਿਹਾ ਤਾਂ ਗੁੱਸੇ ਵਿੱਚ ਆ ਕੇ ਉਸ ਨੇ ਛੁਰੀ ਨਾਲ ਉਸਦੇ ਪੇਟ ਵਿੱਚ ਵਾਰ ਕਰ ਦਿੱਤਾ ਅਤੇ ਫਿਰ ਲਗਾਤਾਰ ਕਈ ਵਾਰ ਹਮਲਾ ਕੀਤਾ।
ਘਟਨਾ ਤੋਂ ਬਾਅਦ ਆਰੋਪੀ ਗੁਰਮੇਲ ਸਿੰਘ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਿਆ। ਘਾਇਲ ਬਲਵਿੰਦਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੀਐਨਐਸ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ,
