ਫਿਰੋਜ਼ਪੁਰ ‘ਚ ਵੱਡੀ ਕਾਰਵਾਈ: ਚੋਰ ਗਿਰਫਤਾਰ, 11 ਮੋਟਰਸਾਈਕਲ ਤੇ 8 ਮੋਬਾਇਲ ਬਰਾਮਦ
- 76 Views
- kakkar.news
- April 13, 2026
- Crime Punjab
ਫਿਰੋਜ਼ਪੁਰ ‘ਚ ਵੱਡੀ ਕਾਰਵਾਈ: ਚੋਰ ਗਿਰਫਤਾਰ, 11 ਮੋਟਰਸਾਈਕਲ ਤੇ 8 ਮੋਬਾਇਲ ਬਰਾਮਦ
ਫਿਰੋਜ਼ਪੁਰ 13 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਵਿੱਚ ਪੁਲਿਸ ਵੱਲੋਂ ਗਸ਼ਤ ਅਤੇ ਚੈਕਿੰਗ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। SHO ਫਿਰੋਜ਼ਪੁਰ ਸੁਖਚੈਨ ਮਹਿਤਾ ਸਮੇਤ ਪੁਲਿਸ ਪਾਰਟੀ ਨੂੰ ਇੱਕ ਮੁਖਬਰ ਖਾਸ ਵੱਲੋਂ ਸੁਚਨਾ ਮਿਲੀ ਕਿ ਲਖਵਿੰਦਰ ਸਿੰਘ ਉਰਫ ਬੱਬਾ, ਜੋ ਕਿ ਮੋਟਰਸਾਈਕਲ ਚੋਰੀ ਅਤੇ ਮੋਬਾਇਲ ਖੋਹਣ ਦਾ ਆਦੀ ਹੈ, ਜੋ ਇਸ ਸਮੇਂ ਇੱਕ ਸੈਲਰ ਵਿੱਚ ਮੌਜੂਦ ਹੈ।
ਮੁਖਬਰ ਦੀ ਇਤਲਾਹ ‘ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੱਸੀ ਗਈ ਜਗ੍ਹਾ ‘ਤੇ ਰੇਡ ਕੀਤੀ ਗਈ। ਉੱਥੇ ਲਖਵਿੰਦਰ ਸਿੰਘ ਇੱਕ ਮੋਟਰਸਾਈਕਲ ਕੋਲ ਖੜਾ ਮਿਲਿਆ। ਪੁਲਿਸ ਨੂੰ ਵੇਖਦੇ ਹੀ ਉਹ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਆਰੋਪੀ ਮੋਟਰਸਾਈਕਲ ਦੇ ਕਾਗਜ਼ ਪੇਸ਼ ਨਾ ਕਰ ਸਕਿਆ ਅਤੇ ਨਾ ਹੀ ਕੋਈ ਢੁਕਵਾਂ ਜਵਾਬ ਦੇ ਸਕਿਆ। ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਚੋਰੀ ਕੀਤੇ 11 ਮੋਟਰਸਾਈਕਲ, 2 ਬੈਟਰੀਆਂ ਅਤੇ 8 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਬਾਰਡਰ ਰੋਡ ਨੇੜੇ ਖੰਡਰ ਵਿੱਚ ਲੁਕਾ ਕੇ ਰੱਖੇ ਹੋਏ ਹਨ।
ਪੁਲਿਸ ਵੱਲੋਂ ਦੱਸੀ ਗਈ ਜਗ੍ਹਾ ‘ਤੇ ਛਾਪੇਮਾਰੀ ਕਰਕੇ ਝਾੜੀਆਂ ਵਿੱਚੋਂ 11 ਮੋਟਰਸਾਈਕਲ ਬਰਾਮਦ ਕੀਤੇ ਗਏ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲਖਵਿੰਦਰ ਸਿੰਘ ਉਰਫ ਬੱਬਾ ਖ਼ਿਲਾਫ ਪਹਿਲਾਂ ਵੀ 5 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਫਿਰੋਜ਼ਪੁਰ ਸਿਟੀ ਥਾਣਾ, ਮਖੂ ਥਾਣਾ ਅਤੇ ਜਿਲਾ ਮੋਗਾ ਦੇ ਬਾਘਾ ਪੁਰਾਣਾ ਨਾਲ ਸੰਬੰਧਿਤ ਮਾਮਲੇ ਸ਼ਾਮਲ ਹਨ।
ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਕੀਤਾ ਸਮਾਨ ਕਿੱਥੋਂ ਲਿਆ ਗਿਆ ਸੀ ਅਤੇ ਇਸਨੂੰ ਕਿੱਥੇ ਵੇਚਿਆ ਜਾਣਾ ਸੀ।
